ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਪਿਛਲੇ ਮਹੀਨੇ ਹੋਏ ਸਮੂਹਿਕ ਗੋਲੀਬਾਰੀ ਤੋਂ ਬਾਅਦ ਬੰਦੂਕ ਹਿੰਸਾ ਨੂੰ ਖ਼ਤਮ ਕਰਨ ਦੀ ਵਿਆਪਕ ਮੰਗ ਦੇ ਵਿਚਕਾਰ, ਅਮਰੀਕੀ ਸੈਨੇਟ ਨੇ ਇੱਕ ਪ੍ਰਸਤਾਵ ਦਾ ਐਲਾਨ ਕੀਤਾ ਹੈ ਜਿਸ ਵਿੱਚ ਕਿਸੇ ਸਖ਼ਤ ਕਾਰਵਾਈ ਦੀ ਵਿਵਸਥਾ ਨਹੀਂ ਹੈ ਬਲਕਿ ਇਸ ਵਿਚ ਮਾਮੂਲੀ ਬੰਦੂਕ ਪਾਬੰਦੀ, ਸਕੂਲ ਸੁਰੱਖਿਆ ਅਤੇ ਮਾਨਸਿਕ ਸਿਹਤ ਸੁਧਾਰ ਪ੍ਰੋਗਰਾਮ ਜਿਹੇ ਕਦਮ ਸ਼ਾਮਲ ਹਨ। ਇਹ ਪ੍ਰਸਤਾਵ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕਈ ਡੈਮੋਕਰੇਟਸ ਦੀਆਂ ਲੰਬੇ ਸਮੇਂ ਤੋਂ ਸਖ਼ਤ ਉਪਾਵਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਸਫਲ ਨਹੀਂ ਹੋਇਆ ਹੈ। ਫਿਰ ਵੀ, ਬਾਈਡੇਨ ਨੇ ਇਸਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਈ ਸਾਲਾਂ ਤੋਂ ਚੱਲ ਰਹੀ ਬੰਦੂਕ ਹਿੰਸਾ ਨੂੰ ਰੋਕਣ ਵਿੱਚ ਮਦਦ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਅਮਰੀਕਾ 'ਤੇ ਵਿੰਨ੍ਹਿਆ ਨਿਸ਼ਾਨਾ, ਏਸ਼ੀਆ 'ਚ ਸਮਰਥਨ 'ਹਾਈਜੈਕ' ਦੀ ਕੋਸ਼ਿਸ਼ ਦਾ ਲਗਾਇਆ ਦੋਸ਼
ਬਾਈਡੇਨ ਨੇ ਕਿਹਾ ਕਿ ਮਤੇ ਵਿੱਚ "ਉਹ ਸਭ ਕੁਝ ਨਹੀਂ ਹੈ ਜੋ ਮੈਨੂੰ ਲੱਗਦਾ ਹੈ ਕਿ ਜ਼ਰੂਰੀ ਹੈ ਪਰ ਇਹ ਸਹੀ ਦਿਸ਼ਾ ਵਿੱਚ ਮਹੱਤਵਪੂਰਨ ਕਦਮਾਂ ਨੂੰ ਦਰਸਾਉਂਦਾ ਹੈ। ਇਹ ਦਹਾਕਿਆਂ ਵਿੱਚ ਕਾਂਗਰਸ ਦੁਆਰਾ ਪਾਸ ਕੀਤਾ ਗਿਆ ਸਭ ਤੋਂ ਮਹੱਤਵਪੂਰਨ ਬੰਦੂਕ ਸੁਰੱਖਿਆ ਕਾਨੂੰਨ ਹੋਵੇਗਾ।" ਉਹਨਾਂ ਨੇ ਕਿਹਾ ਕਿ ਦੋ-ਪੱਖੀ ਸਮਰਥਨ ਦੇ ਮੱਦੇਨਜ਼ਰ ਇਸ ਵਿੱਚ ਦੇਰੀ ਕਰਨ ਦਾ ਕੋਈ ਕਾਰਨ ਨਹੀਂ ਹੈ। ਉੱਧਰ ਸਾਂਸਦਾਂ ਦੇ ਇਸ ਮਹੀਨੇ ਇਸ ਨੂੰ ਕਾਨੂੰਨੀ ਰੂਪ ਦੇਣ ਦੀ ਉਮੀਦ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਨੀਤਾ ਲੇਰਚੇ ਦਾ ਸਿੱਖ ਭਗਤੀ ਸੰਗੀਤ ਸੁਣ ਕੇ ਮੰਤਰਮੁਗਧ ਹੋਏ ਭਾਰਤੀ ਰਾਜਦੂਤ ਤਰਨਜੀਤ ਸੰਧੂ
NEXT STORY