ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਈਸਟਰ ਸਮਾਰੋਹ ਤੋਂ ਪਹਿਲਾਂ ਦੇਸ਼ ਭਰ ਦੇ ਧਾਰਮਿਕ ਅਤੇ ਕਮਿਊਨਿਟੀ ਨੇਤਾਵਾਂ ਨੂੰ ਆਨਲਾਈਨ ਸੰਬੋਧਿਤ ਕਰਨ ਦੌਰਾਨ ਰੰਗਾਂ ਦੇ ਉਤਸਵ ਦਾ ਜ਼ਿਕਰ ਕੀਤਾ। ਬਾਈਡੇਨ ਨੇ ਕਿਹਾ ਕਿ ਉਹ ਅਤੇ ਫਸਟ ਲੇਡੀ ਜਿਲ ਬਾਈਡੇਨ ਈਸਟਰ ਮੌਕੇ ਲਈ ਉਤਸੁਕ ਹਨ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ,'' ਕਿਉਂਕਿ ਸਾਨੂੰ ਟੀਕਾ ਲਗਵਾਉਣ ਦਾ ਸਨਮਾਨ ਪ੍ਰਾਪਤ ਹੋਇਆ ਹੈ ਇਸ ਲਈ ਅਸੀਂ ਈਸਟਰ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਮਨਾ ਸਕਦੇ ਹਾਂ।
ਇਹ ਵੀ ਪੜ੍ਹੋ-ਅਮਰੀਕਾ : ਰਾਜਧਾਨੀ ਵਾਸ਼ਿੰਗਟਨ 'ਚ ਗੋਲੀਬਾਰੀ, US ਕੈਪਿਟਲ ਹਿੱਲ ਕੀਤਾ ਗਿਆ ਬੰਦ
ਬਾਈਡੇਨ ਨੇ ਕਿਹਾ ਕਿ ਹੋਰ-ਪਰ ਪਾਸਓਵਰ (ਯਹੂਦੀਆਂ ਦਾ ਤਿਉਹਾਰ) ਪਿਛਲੇ ਹਫਤੇ ਸ਼ੁਰੂ ਹੋਇਆ। ਹਿੰਦੂਆਂ ਦਾ ਹੋਲੀ ਤਿਉਹਾਰ ਪਿਛਲੇ ਹਫਤੇ ਸੀ। ਰਮਜਾਨ ਨੇੜੇ ਹੈ। ਪਿਛਲੇ ਹਫਤੇ, ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਹੋਲੀ ਮੌਕੇ ਵਧਾਈ ਭੇਜੀ ਸੀ। ਇਹ ਪਹਿਲੀ ਵਾਰ ਹੋਇਆ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹੋਣ। ਬਾਈਡੇਨ ਨੇ ਕੀਤਾ ਇਹ ਸਿਰਫ ਸ਼ਰਧਾ ਅਤੇ ਜਸ਼ਨ ਦਾ ਸਮਾਂ ਨਹੀਂ ਹੈ ਸਗੋਂ ਆਪਣੇ ਧਾਰਮਿਕ ਸਮਾਜ ਅਤੇ ਸਮੂਹ ਨਾਲ ਜੁੜਨ ਲਈ ਸਾਲ ਦੇ ਸਭ ਤੋਂ ਮਹੱਤਵਪੂਰਨ ਮੌਕਿਆਂ 'ਚੋਂ ਇਕ ਹੈ। ਬਾਈਡੇਨ ਨੇ ਧਾਰਮਿਕ ਅਤੇ ਕਮਿਊਨਿਟੀ ਨੇਤਾਵਾਂ ਨੂੰ ਕੋਵਿਡ ਦੇ ਟੀਕਿਆਂ ਨੂੰ ਸੁਰੱਖਿਅਤ ਦੱਸਣ ਦੀ ਅਪੀਲ ਕੀਤੀ ਹੈ।.
ਇਹ ਵੀ ਪੜ੍ਹੋ-ਅਮਰੀਕਾ 'ਚ ਗਰਮੀ ਨੇ ਤੋੜਿਆ 111 ਸਾਲ ਦਾ ਰਿਕਾਰਡ, ਲੋਕਾਂ ਨੇ ਕੀਤਾ ਸਮੁੰਦਰੀ ਤੱਟਾਂ ਦਾ ਰੁਖ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਔਰਤਾਂ ਨੂੰ ਮਰਦਾਂ ਦੀ ਬਰਾਬਰੀ ਕਰਨ 'ਚ ਲੱਗਣਗੇ 135 ਸਾਲ, ਭਾਰਤ 'ਚ ਹਾਲਾਤ ਰਵਾਂਡਾ ਤੋਂ ਵੀ ਖਰਾਬ
NEXT STORY