ਨਵੀਂ ਦਿੱਲੀ - ਅਜਿਹਾ ਲੱਗਦਾ ਹੈ ਕਿ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਦੀ ਸਿਰਫ ਗੱਲ ਹੀ ਸਾਡੇ ਮੁਲਕ ਵਿਚ ਕੀਤੀ ਜਾਂਦੀ ਹੈ। ਔਰਤਾਂ ਨੂੰ ਬਰਾਬਰੀ ਦਾ ਹੱਕ ਮਿਲੇ, ਇਸ ਦੀ ਕੋਸ਼ਿਸ਼ ਨਾ ਸਰਕਾਰ ਦੇ ਪੱਧਰ 'ਤੇ ਹੋ ਰਹੀ ਹੈ ਅਤੇ ਨਾ ਹੀ ਸਮਾਜਿਕ ਪੱਧਰ 'ਤੇ। ਅਜਿਹਾ ਇਸ ਲਈ ਕਿਉਂਕਿ ਜੇ ਕਿਸੇ ਵੀ ਪੱਧਰ 'ਤੇ ਈਮਾਨਦਾਰੀ ਨਾਲ ਕੋਸ਼ਿਸ਼ ਕੀਤੀ ਗਈ ਹੁੰਦੀ ਤਾਂ ਸਾਡਾ ਦੇਸ਼ ਭੂਟਾਨ ਅਤੇ ਸ਼੍ਰੀਲੰਕਾ ਜਿਹੇ ਮੁਲਕਾਂ ਤੋਂ ਵੀ ਨਹੀਂ ਪਿਛੜਦਾ ਅਤੇ 156 ਦੇਸ਼ਾਂ ਵਿਚੋਂ 140ਵੇਂ ਨੰਬਰ 'ਤੇ ਨਾ ਆਉਂਦਾ।
ਗਲੋਬਲ ਜੈਂਡਰ ਗੈਪ ਰਿਪੋਰਟ-2021
ਵਰਲਡ ਇਕਨਾਮਿਕ ਫੋਰਮ ਦੀ ਰਿਪੋਰਟ ਮੁਤਾਬਕ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਵਿਚ ਭਾਰਤ ਕਾਫੀ ਪਿਛੜ ਗਿਆ ਹੈ ਅਤੇ 156 ਮੁਲਕਾਂ ਵਿਚ ਕੀਤੇ ਗਏ ਸਰਵੇਖਣ ਵਿਚ ਭਾਰਤ 140ਵੇਂ ਨੰਬਰ 'ਤੇ ਹੈ। ਵਰਲਡ ਇਕਨਾਮਿਕ ਫੋਰਮ ਗਲੋਬਲ ਜੈਂਡਰ ਗੈਪ ਰਿਪੋਰਟ-2021 ਮੁਤਾਬਕ ਭਾਰਤ ਨੇ ਸਾਊਥ ਏਸ਼ੀਆ ਵਿਚ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਹੈ। ਹਾਲਾਤ ਇਹ ਹਨ ਕਿ ਭਾਰਤ ਆਪਣੇ ਗੁਆਂਢੀ ਮੁਲਕਾਂ ਬੰਗਲਾਦੇਸ਼, ਨੇਪਾਲ, ਭੂਟਾਨ, ਸ਼੍ਰੀਲੰਕਾ ਅਤੇ ਮਿਆਂਮਾਰ ਤੋਂ ਵੀ ਪਿਛੜ ਗਿਆ ਹੈ। ਭਾਰਤ ਦਾ ਪ੍ਰਦਰਸ਼ਨ ਸਾਊਥ ਏਸ਼ੀਆ ਵਿਚ ਤੀਜਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਦੇਸ਼ ਹੈ। ਜਦਕਿ ਪਿਛਲੇ ਸਾਲ ਭਾਰਤ ਦਾ ਸਥਾਨ 153 ਮੁਲਕਾਂ ਵਿਚੋਂ 112ਵੇਂ ਨੰਬਰ 'ਤੇ ਸੀ। ਔਰਤਾਂ ਦੀ ਆਰਥਿਕ ਹਿੱਸੇਦਾਰੀ ਵਿਚ ਵੀ ਕਮੀ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਆਰਥਿਕ ਹਿੱਸੇਦਾਰੀ ਵਿਚ ਵੀ ਮਹਿਲਾਵਾਂ ਦੀ ਸਥਿਤੀ ਕਾਫੀ ਖਰਾਬ ਹੋਈ ਹੈ।
ਇਹ ਵੀ ਪੜੋ - ਕੋਰੋਨਾ : ਅਮਰੀਕਾ 'ਚ ਮਿਲੇ UK ਵੈਰੀਐਂਟ ਦੇ 11 ਹਜ਼ਾਰ ਮਾਮਲੇ, ਮਾਹਿਰਾਂ ਨੇ ਜਤਾਈ ਚਿੰਤਾ
135 ਸਾਲ ਵਿਚ ਖਤਮ ਹੋਵੇਗਾ ਵਿੱਤਕਰਾ
ਵਰਲਡ ਇਕਨਾਮਿਕ ਫੋਰਮ ਦੀ ਰਿਪੋਰਟ ਮੁਤਾਬਕ ਕੋਰੋਨਾ ਕਾਰਣ ਔਰਤਾਂ ਦੀ ਸਥਿਤੀ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਆਉਣ ਵਿਚ ਅਜੇ 135 ਸਾਲ ਤੋਂ ਵਧ ਸਮਾਂ ਹੋਰ ਲੱਗੇਗਾ। ਦੁਨੀਆ ਭਰ ਵਿਚ ਔਰਤਾਂ ਲਈ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਪਰ ਅਸਲ ਸਮਾਨਤਾ ਆਉਣ ਵਿਚ ਅਜੇ 135 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗੇਗਾ ਜਦਕਿ ਪਿਛਲੇ ਸਾਲ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਆਉਣ ਵਿਚ ਅਜੇ ਕਰੀਬ 100 ਸਾਲ ਦਾ ਸਮਾਂ ਲੱਗ ਸਕਦਾ ਹੈ, ਜਿਸ ਵਿਚ ਇਸ ਸਾਲ 35 ਸਾਲ ਦਾ ਹੋਰ ਇਜ਼ਾਫਾ ਹੋਇਆ ਹੈ।
ਇਹ ਵੀ ਪੜੋ - ਜ਼ਮੀਨ ਅੰਦਰ ਤਬੂਤ 'ਚ 50 ਘੰਟੇ ਤੱਕ ਜਿਉਂਦਾ ਦਫਨ ਰਿਹਾ ਇਹ YouTuber, ਵੀਡੀਓ ਵਾਇਰਲ
ਗੁਆਂਢੀ ਮੁਲਕਾਂ ਦੇ ਹਾਲਾਤ
ਭਾਰਤ ਦੇ ਹਾਲਾਤ ਆਪਣੇ ਗੁਆਂਢੀ ਮੁਲਕਾਂ ਦੀ ਤੁਲਨਾ ਵਿਚ ਕਾਫੀ ਜ਼ਿਆਦਾ ਖਰਾਬ ਹਨ। ਉਥੇ ਰਿਪੋਰਟ ਮੁਤਾਬਕ ਬੰਗਲਾਦੇਸ਼ ਇਸ ਲਿਸਟ ਵਿਚ 65ਵੇਂ ਨੰਬਰ 'ਤੇ ਤਾਂ ਨੇਪਾਲ 106ਵੇਂ 'ਤੇ ਮੌਜੂਦ ਹਨ। ਉਥੇ ਭੂਟਾਨ 130ਵੇਂ ਨੰਬਰ 'ਤੇ ਤਾਂ ਸ਼੍ਰੀਲੰਕਾ 116ਵੇਂ ਨੰਬਰ 'ਤੇ ਹੈ। ਦੱਸ ਦਈਏ ਕਿ ਸਾਊਥ ਏਸ਼ੀਆ ਵਿਚ ਭਾਰਤ ਤੋਂ ਹੇਠਾਂ ਸਿਰਫ ਪਾਕਿਸਤਾਨ ਅਤੇ ਅਫਗਾਨਿਸਤਾਨ ਹਨ।
ਇਹ ਵੀ ਪੜੋ - ਬੰਗਲਾਦੇਸ਼ੀ ਨੌਜਵਾਨ ਨੂੰ PM ਮੋਦੀ ਤੇ ਸ਼ੇਖ ਹਸੀਨਾ ਦੀ ਇਹ ਵੀਡੀਓ ਬਣਾਉਣੀ ਪਈ ਮਹਿੰਗੀ, ਗ੍ਰਿਫਤਾਰ
ਮਹਿਲਾ ਸਮਾਨਤਾ - ਦੁਨੀਆ ਭਰ ਦੇ ਹਾਲਾਤ
ਵਰਲਡ ਇਕਨਾਮਿਕ ਫੋਰਮ ਦੀ ਇਕ ਰਿਪੋਰਟ ਮੁਤਾਬਕ ਔਰਤਾਂ-ਮਰਦਾਂ ਦੀ ਬਰਾਬਰੀ ਦੇ ਮਾਮਲੇ ਵਿਚ ਆਈਸਲੈਂਡ ਲਗਾਤਾਰ 12 ਸਾਲਾਂ ਤੋਂ ਨੰਬਰ 1 'ਤੇ ਬਣਿਆ ਹੋਇਆ ਹੈ। ਆਈਸਲੈਂਡ ਵਿਚ ਸਮਾਨਤਾ ਕਰੀਬ 90 ਫੀਸਦੀ ਤੋਂ ਵਧ ਹੈ। ਰਿਪੋਰਟ ਮੁਤਾਬਕ ਪੂਰੀ ਦੁਨੀਆ ਵਿਚ ਆਈਸਲੈਂਡ ਵਿਚ ਹੀ ਸਭ ਤੋਂ ਘੱਟ ਅਸਮਾਨਤਾ ਹੈ। ਇਸ ਲਿਸਟ ਵਿਚ ਦੂਜੇ ਨੰਬਰ 'ਤੇ ਫਿਨਲੈਂਡ ਹੈ। ਤੁਹਾਨੂੰ ਦੱਸ ਦਈਏ ਕਿ ਫਿਨਲੈਂਡ ਵਰਲਡ ਹੈੱਪੀ ਇੰਡੈਕਸ ਵਿਚ ਵੀ ਪਹਿਲੇ ਨੰਬਰ 'ਤੇ ਹੈ। ਉਥੇ ਬਾਕੀ ਮੁਲਕਾਂ ਦੀ ਗੱਲ ਕਰੀਏ ਤਾਂ ਤੀਜੇ ਨੰਬਰ 'ਤੇ ਨਾਰਵੇ, ਚੌਥੇ ਨੰਬਰ 'ਤੇ ਨਿਊਜ਼ੀਲੈਂਡ ਅਤੇ ਪੰਜਵੇ ਨੰਬਰ 'ਤੇ ਸਵੀਡਨ ਹੈ। ਉਥੇ ਨਾਮੀਬਿਆ, ਰਵਾਂਡਾ ਅਤੇ ਲਿਥੁਆਨੀਆ ਜਿਹੇ ਮੁਲਕਾਂ ਵਿਚ ਜੋ ਕਾਫੀ ਜ਼ਿਆਦਾ ਪਿਛੜੇ ਮੁਲਕ ਮੰਨੇ ਜਾਂਦੇ ਹਨ। ਔਰਤਾਂ ਦੀ ਆਜ਼ਾਦੀ ਦੇ ਮਾਮਲੇ ਵਿਚ ਇਹ ਮੁਲਕ ਅਮਰੀਕਾ ਤੋਂ ਵੀ ਚੰਗੇ ਹਨ ਅਤੇ ਇਹ ਦੇਸ਼ ਟਾਪ-10 ਦੀ ਲਿਸਟ ਵਿਚ ਸ਼ਾਮਲ ਹਨ।
ਇਹ ਵੀ ਪੜੋ - ਲੈਂਗਿੰਕ ਸਮਾਨਤਾ 'ਤੇ UN ਦੀ ਵੀਡੀਓ 'ਚ ਸ਼ਾਮਲ ਕੀਤਾ ਗਿਆ 'ਗੁਰੂ ਗ੍ਰੰਥ ਸਾਹਿਬ' ਦਾ ਸ਼ਲੋਕ (ਵੀਡੀਓ)
ਗਲੋਬਲ ਜੈਂਡਰ ਗੈਪ ਰਿਪੋਰਟ 2021
ਵਰਲਡ ਇਕਨਾਮਿਕ ਫੋਰਮ ਨੇ ਔਰਤਾਂ ਦੀ ਹਾਲਾਤ ਦਾ ਮੁਲਾਂਕਣ ਕਰਨ ਲਈ ਮੁੱਖ 4 ਬਿੰਦੂਆਂ ਨੂੰ ਆਧਾਰ ਬਣਾਇਆ ਸੀ। ਜਿਸ ਵਿਚ ਪਹਿਲਾਂ ਅਰਥ ਵਿਵਸਥਾ ਵਿਚ ਔਰਤਾਂ ਦੀ ਹਿੱਸੇਦਾਰੀ ਅਤੇ ਔਰਤਾਂ ਨੂੰ ਮਿਲਣ ਵਾਲੇ ਮੌਕੇ ਹਨ। ਦੂਜਾ ਬਿੰਦੂ ਔਰਤਾਂ ਦੀ ਸਿਹਤ ਦੀ ਸਥਿਤੀ। ਤੀਜਾ ਬਿੰਦੂ ਔਰਤਾਂ ਦੀ ਸਿੱਖਿਆ ਨੂੰ ਲੈ ਕੇ ਅਤੇ ਚੌਥਾ ਬਿੰਦੂ ਸਿਆਸਤ ਵਿਚ ਔਰਤਾਂ ਦੀ ਹਿੱਸੇਦਾਰੀ। ਇਸ ਰਿਪੋਰਟ ਦੀ ਮੰਨੀਏ ਤਾਂ ਭਾਰਤ ਜੈਂਡਰ ਗੈਪ 62.5 ਫੀਸਦੀ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਭਾਰਤ ਦੀ ਸਿਆਸਤ ਵਿਚ ਔਰਤਾਂ ਦੀ ਹਿੱਸੇਦਾਰੀ ਵੀ ਕਾਫੀ ਘੱਟ ਹੋਈ ਹੈ। ਸੰਸਦ ਵਿਚ ਔਰਤਾ ਦੀ ਗਿਣਤੀ ਪਿਛਲੇ ਸਾਲ ਵਾਂਗ ਹੀ ਹੈ। ਉਥੇ ਲੇਬਰ ਫੋਰਸ ਭਾਵ ਕਿਰਤ ਵਿਚ ਔਰਤਾਂ ਦੀ ਹਿੱਸੇਦਾਰੀ ਵੀ ਭਾਰਤ ਵਿਚ ਕਾਫੀ ਘੱਟ ਹੈ। ਪ੍ਰੋਫੈਸਨਲ ਅਤੇ ਤਕਨਾਲੋਜੀ ਭੂਮਿਕਾਵਾਂ ਵਿਚ ਔਰਤਾਂ ਦੀ ਹਿੱਸੇਦਾਰੀ ਕਰੀਬ 29.2 ਫੀਸਦੀ ਹੈ ਤਾਂ ਭਾਰਤ ਵਿਚ ਮੈਨੇਜਰਾਂ ਦੇ ਅਹੁਦਿਆਂ 'ਤੇ ਔਰਤਾਂ ਦੀ ਹਿੱਸੇਦਾਰੀ 14.6 ਫੀਸਦੀ ਹੈ।
ਇਹ ਵੀ ਪੜੋ - UAE 'ਚ ਲੋਕਾਂ ਨੂੰ ਹੁਣ ਤੋਂ 'April Fool' ਬਣਾਉਣਾ ਪੈ ਸਕਦੈ ਮਹਿੰਗਾ, ਇਸ ਸਜ਼ਾ ਦਾ ਕੀਤੇ ਐਲਾਨ
ਭਗਵਾਨ ਨੂੰ ਚੜ੍ਹਾਉਂਦੇ ਸਨ 'ਅਸ਼ਲੀਲ' ਚੀਜ਼ਾਂ, ਇੱਕ ਦੀ ਮੌਤ ਤਾਂ ਦੋ ਦਾ ਹੋਇਆ ਬੁਰਾ ਹਾਲ
NEXT STORY