ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈੇਡੇਨ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਉੱਭਰਨ ਲਈ ਅਗਲੇ ਸਾਲ ਇਕ ਹੋਰ ਕੋਰੋਨਾ ਰਾਹਤ ਪੈਕੇਜ ਲਿਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਹਫਤੇ ਆਪਣਾ ਕੰਮ ਕੀਤਾ ਹੈ। ਮੈਂ ਕਾਂਗਰਸ ਤੋਂ ਅਗਲੇ ਸਾਲ ਲਈ ਵੀ ਇਕ ਹੋਰ ਕੋਰੋਨਾ ਰਾਹਤ ਪੈਕਜ ਜਾਰੀ ਕਰਨ ਲਈ ਬੋਲਾਂਗਾ।
ਕਾਂਗਰਸ ਨੇ ਹਾਲ ਹੀ ਵਿਚ 900 ਬਿਲੀਅਨ ਡਾਲਰ ਦਾ ਰਾਹਤ ਪੈਕੇਜ ਜਾਰੀ ਕੀਤਾ ਹੈ। ਜੇਕਰ ਸਥਿਤੀ ਠੀਕ ਵੀ ਹੋ ਗਈ ਤਾਂ ਵੀ ਇਸ ਦੇ ਬਾਵਜੂਦ ਮੈਂ ਜਨਵਰੀ ਦੇ ਅੰਤ ਤੱਕ ਰਾਹਤ ਪੈਕੇਜ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਕੋਰੋਨਾ ਕਾਰਨ ਅਜੇ ਵੀ ਲੋਕ ਬੀਮਾਰ ਹੋ ਰਹੇ ਹਨ ਤੇ ਉਨ੍ਹਾਂ ਦੀ ਜਾਨ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਗਲੇ ਸਾਲ ਰਾਹਤ ਪੈਕੇਜ ਲਿਆਂਦਾ ਜਾਵੇਗਾ, ਜਿਸ ਵਿਚ ਲੋੜਵੰਦ ਅਮਰੀਕੀਆਂ ਲਈ ਪ੍ਰੋਤਸਾਹਨ ਚੈੱਕ ਸ਼ਾਮਲ ਹੋਣਗੇ ਅਤੇ ਜਿਨ੍ਹਾਂ ਨੂੰ ਮਾਰਚ ਤੋਂ ਪਹਿਲੇ ਦੌਰ ਵਿਚ ਰਾਹਤ ਪੈਕਜ ਤਹਿਤ ਪ੍ਰਤੀ ਵਿਅਕਤੀ 1200 ਡਾਲਰ ਮਿਲੇ ਸਨ, ਉਨ੍ਹਾਂ ਨੂੰ ਨਵੀਂ ਪਹਿਲ ਨਾਲ 600 ਡਾਲਰ ਪ੍ਰਾਪਤ ਹੋਣਗੇ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਕਾਰਨ ਮਾਰਚ ਤੋਂ ਅਪ੍ਰੈਲ ਵਿਚਕਾਰ ਲੱਗੀ ਤਾਲਾਬੰਦੀ ਦੇ ਚੱਲਦਿਆਂ 25 ਲੱਖ ਅਮਰੀਕੀ ਆਪਣੀ ਨੌਕਰੀ ਗੁਆ ਚੁੱਕੇ ਹਨ ਤੇ ਜੂਨ ਦੇ ਅੰਤ ਤੱਕ ਇਹ ਅੰਕੜਾ 48 ਲੱਖ ਤੱਕ ਪੁੱਜ ਗਿਆ ਸੀ, ਜਿਸ ਦੇ ਬਾਅਦ ਇਸ ਵਿਚ ਕੁਝ ਸੁਧਾਰ ਸ਼ੁਰੂ ਹੋਇਆ। ਕੋਰੋਨਾ ਕਾਰਨ ਅਮਰੀਕੀ ਅਰਥ ਵਿਵਸਥਾ ਨੇ ਪਹਿਲੀ ਤਿਮਾਹੀ ਵਿਚ 5 ਫੀਸਦੀ ਦੀ ਕਮੀ ਦਰਜ ਕੀਤੀ ਸੀ ਤੇ ਤੀਜੀ ਤਿਮਾਹੀ ਵਿਚ 33.1 ਫ਼ੀਸਦੀ ਦੀ ਗਿਰਾਵਟਾ ਨਾਲ ਪਹਿਲਾਂ ਦੇ ਤਿੰਨ ਮਹੀਨਿਆਂ ਵਿਚ ਰਿਕਾਰਡ 31.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਪੂਰੇ ਅਮਰੀਕਾ 'ਚ ਵਿਖਾਈ ਜਾਵੇਗੀ ਗੁਰੂ ਨਾਨਕ ਡਾਕੂਮੈਂਟਰੀ, ਵੱਡੇ ਪੱਧਰ 'ਤੇ ਹੋਵੇਗਾ ਸਿੱਖੀ ਦਾ ਪ੍ਰਚਾਰ
NEXT STORY