ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਮ ਤੌਰ 'ਤੇ ਆਪਣੀ ਸਖ਼ਤ ਦਿੱਖ ਅਤੇ ਸਖ਼ਤ ਪ੍ਰੋਟੋਕੋਲ ਲਈ ਜਾਣੇ ਜਾਂਦੇ ਹਨ, ਪਰ ਹਾਲ ਹੀ ਵਿੱਚ ਮਾਸਕੋ ਦੇ ਕ੍ਰੇਮਲਿਨ ਪੈਲੇਸ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਨ੍ਹਾਂ ਦਾ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਪੁਤਿਨ ਨੇ 2026 ਵਿੰਟਰ ਪੈਰਾਲੰਪਿਕ ਦੇ ਸਟਾਰ ਖਿਡਾਰੀ ਇਵਾਨ ਗੋਲੁਬਕੋਵ ਨੂੰ ਸਨਮਾਨਿਤ ਕਰਨ ਵੇਲੇ ਉਨ੍ਹਾਂ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਹ ਇਤਿਹਾਸਕ ਪਲ 19 ਮਾਰਚ 2026 ਨੂੰ ਕ੍ਰੇਮਲਿਨ ਵਿੱਚ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਸਾਹਮਣੇ ਆਇਆ, ਜਦੋਂ ਇਵਾਨ ਗੋਲੁਬਕੋਵ, ਜੋ ਕਿ ਇੱਕ ਵ੍ਹੀਲਚੇਅਰ ਐਥਲੀਟ ਹਨ, ਨੂੰ 'ਆਰਡਰ ਆਫ਼ ਫ੍ਰੈਂਡਸ਼ਿਪ' ਨਾਲ ਨਿਵਾਜਿਆ ਜਾ ਰਿਹਾ ਸੀ। ਜਦੋਂ ਇਵਾਨ ਮੈਡਲ ਲੈਣ ਲਈ ਪਹੁੰਚੇ ਤਾਂ ਰਾਸ਼ਟਰਪਤੀ ਪੁਤਿਨ ਨੇ ਆਪਣੇ ਉੱਚੇ ਰੁਤਬੇ ਜਾਂ ਪ੍ਰੋਟੋਕੋਲ ਦੀ ਪਰਵਾਹ ਕੀਤੇ ਬਿਨਾਂ, ਐਥਲੀਟ ਦੇ ਬਰਾਬਰ ਆਉਣ ਲਈ ਗੋਡੇ ਟੇਕ ਦਿੱਤੇ। ਉਨ੍ਹਾਂ ਨੇ ਇਵਾਨ ਨਾਲ ਹੱਥ ਮਿਲਾਇਆ ਅਤੇ ਉਸ ਨੂੰ ਮੈਡਲ ਪਹਿਨਾਇਆ।
🚨‼️⚡️In an exceptional and unprecedented situation, and one of the rare instances in which Putin kneels, which is only for humanitarian situations where he prefers to appear in a manner befitting the person he is addressing. pic.twitter.com/9Ze4nuXKIi
— MOSCOW NEWS 🇷🇺 (@MOSCOW_EN) March 20, 2026
ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਪੁਤਿਨ ਵੱਲੋਂ ਇਸ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਲੋਕਾਂ ਨੇ ਇਸ ਨੂੰ ਸੱਚੀ ਖੇਡ ਭਾਵਨਾ ਅਤੇ ਖਿਡਾਰੀਆਂ ਦੇ ਸੰਘਰਸ਼ ਪ੍ਰਤੀ ਸਨਮਾਨ ਦੀ ਮਿਸਾਲ ਦੱਸਿਆ ਹੈ। ਮਾਹਿਰਾਂ ਅਨੁਸਾਰ, ਇਹ ਇੱਕ ਦੇਸ਼ ਦੇ ਮੁਖੀ ਵੱਲੋਂ ਇੱਕ ਦਿਵਯਾਂਗ ਖਿਡਾਰੀ ਪ੍ਰਤੀ ਦਿਖਾਈ ਗਈ ਨਿਮਰਤਾ ਦਾ ਬਹੁਤ ਵੱਡਾ ਸੰਕੇਤ ਹੈ।
ਜ਼ਿਕਰਯੋਗ ਹੈ ਕਿ ਇਵਾਨ ਗੋਲੁਬਕੋਵ ਨੇ ਮਿਲਾਨ-ਕੋਰਟੀਨਾ (ਇਟਲੀ) ਵਿੱਚ ਹੋਈਆਂ 2026 ਵਿੰਟਰ ਪੈਰਾਲੰਪਿਕ ਖੇਡਾਂ ਵਿੱਚ ਪੁਰਸ਼ਾਂ ਦੀ 10 ਕਿਲੋਮੀਟਰ ਕਰਾਸ-ਕੰਟਰੀ ਸਕੇਟਿੰਗ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਸਮਾਰੋਹ ਦੌਰਾਨ ਪੁਤਿਨ ਨੇ ਪੂਰੀ ਰੂਸੀ ਪੈਰਾਲੰਪਿਕ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੂਸ ਦੇ ਸਿਰਫ਼ 6 ਖਿਡਾਰੀਆਂ ਨੇ ਹੀ 12 ਮੈਡਲ ਜਿੱਤ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਮੈਡਲ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਲਦੀਵ 'ਚ ਪਲਟ ਗਈ ਸਪੀਡਬੋਟ ! ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ ਸਿੰਘ ਹੋਏ ਲਾਪਤਾ
NEXT STORY