ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਇੱਕ ਬੇਹੱਦ ਅਹਿਮ ਮੁਲਾਕਾਤ ਹੋਣ ਜਾ ਰਹੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਕਿ ਰਾਸ਼ਟਰਪਤੀ ਟਰੰਪ 14 ਅਤੇ 15 ਮਈ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਦਾ ਦੌਰਾ ਕਰਨਗੇ, ਜਿੱਥੇ ਉਹ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ।
ਜੰਗ ਕਾਰਨ ਮੁਲਤਵੀ ਹੋਈ ਸੀ ਬੈਠਕ
ਇਹ ਉੱਚ-ਪੱਧਰੀ ਬੈਠਕ ਪਹਿਲਾਂ 21 ਮਾਰਚ ਤੋਂ 2 ਅਪ੍ਰੈਲ ਦੇ ਵਿਚਕਾਰ ਹੋਣੀ ਤੈਅ ਸੀ। ਹਾਲਾਂਕਿ, ਉਸ ਸਮੇਂ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਚੱਲ ਰਹੀ ਜੰਗ ਦੇ ਕਾਰਨ ਪੈਦਾ ਹੋਏ ਹਾਲਾਤਾਂ ਕਰਕੇ ਇਸ ਮਹੱਤਵਪੂਰਨ ਦੌਰੇ ਨੂੰ ਮੁਲਤਵੀ ਕਰਨਾ ਪਿਆ ਸੀ। ਹੁਣ ਨਵੀਆਂ ਤਾਰੀਖਾਂ ਦਾ ਐਲਾਨ ਹੋਣ ਨਾਲ ਵਿਸ਼ਵ ਭਰ ਦੀਆਂ ਨਜ਼ਰਾਂ ਇਸ ਡਿਪਲੋਮੈਟਿਕ ਮੀਟਿੰਗ 'ਤੇ ਟਿਕ ਗਈਆਂ ਹਨ।
ਸ਼ੀ ਜਿਨਪਿੰਗ ਵੀ ਕਰਨਗੇ ਅਮਰੀਕਾ ਦੀ ਯਾਤਰਾ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਨੇ ਇਹ ਵੀ ਸੰਕੇਤ ਦਿੱਤਾ ਕਿ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ, ਰਾਸ਼ਟਰਪਤੀ ਟਰੰਪ ਦੇ ਚੀਨ ਦੌਰੇ ਤੋਂ ਬਾਅਦ ਸ਼ੀ ਜਿਨਪਿੰਗ ਵੀ ਆਪਣੀ ਪਤਨੀ ਨਾਲ ਵਾਸ਼ਿੰਗਟਨ, ਡੀ.ਸੀ. ਦਾ ਦੌਰਾ ਕਰਨਗੇ। ਹਾਲਾਂਕਿ, ਚੀਨੀ ਰਾਸ਼ਟਰਪਤੀ ਦੀ ਅਮਰੀਕਾ ਫੇਰੀ ਦੀ ਅੰਤਿਮ ਤਾਰੀਖ ਅਜੇ ਤੈਅ ਨਹੀਂ ਕੀਤੀ ਗਈ ਹੈ ਅਤੇ ਇਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਇਟਲੀ ’ਚ 13 ਸਾਲਾ ਵਿਦਿਆਰਥੀ ਨੇ ਅਧਿਆਪਕ ਨੂੰ ਮਾਰਿਆ ਚਾਕੂ
NEXT STORY