ਇਸਲਾਮਾਬਾਦ— ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਿਹਾ ਹੈ ਕਿ ਉਹ 2018 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਗੇ। ਪੇਸ਼ਾਵਰ 'ਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਸ਼ਨੀਵਾਰ ਨੂੰ ਇਹ ਗੱਲ ਆਖੀ। ਉਨ੍ਹਾਂ ਨੇ ਜਨਤਾ ਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਨਾਲ ਪ੍ਰਧਾਨ ਮੰਤਰੀ ਬਣਾਂਗਾ। ਜੇਕਰ ਤੁਸੀਂ ਮੇਰਾ ਅਤੇ ਮੇਰੀ ਪਾਰਟੀ ਦਾ ਸਾਥ ਦੇਵੋਗੇ, ਤਾਂ 2018 'ਚ ਮੈਂ ਪ੍ਰਧਾਨ ਮੰਤਰੀ ਜ਼ਰੂਰ ਬਣਾਂਗਾ। ਜੇਕਰ ਪਾਰਟੀ ਵਰਕਰ ਇਕਜੁਟ ਹੋ ਕੇ ਚੋਣ ਲੜਦੇ ਹਨ ਤਾਂ ਪ੍ਰਧਾਨ ਮੰਤਰੀ ਦੇ ਘਰ 'ਤੇ ਪਾਕਿਸਤਾਨ ਪੀਪਲਜ਼ ਪਾਰਟੀ ਦਾ ਝੰਡਾ ਲਹਿਰਾਏਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ 4 ਮੰਗਾਂ ਨਹੀਂ ਮੰਨੀਆਂ ਤਾਂ ਦੇਸ਼ 'ਚ ਪੀ. ਪੀ. ਪੀ. ਦਾ ਸ਼ਾਸਨ ਹੋਵੇਗਾ। ਬਿਲਾਵਲ ਨੇ ਕਿਹਾ ਕਿ ਉਹ ਪਾਰਟੀ ਦੇ ਮਜ਼ਬੂਤ ਗੜ੍ਹ ਲਰਕਾਨਾ ਤੋਂ ਚੋਣ ਲੜਨਗੇ।
ਪੀ. ਪੀ. ਪੀ. ਚਾਹੁੰਦੀ ਹੈ ਕਿ ਪਨਾਮਾ ਪੇਪਰਸ ਮਾਮਲੇ ਦੀ ਜਾਂਚ ਹੋਵੇ, ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਨਾਲ ਸੰਬੰਧਤ ਸਾਰੇ ਦਲਾਂ ਦੇ ਸੰਮੇਲਨ ਦੀਆਂ ਸਿਫਾਰਸ਼ਾਂ 'ਤੇ ਅਮਲ ਕੀਤਾ ਜਾਵੇ, ਰਾਸ਼ਟਰੀ ਕਾਰਜ ਯੋਜਨਾ ਦੇ ਨਿਰੀਖਣ ਲਈ ਇਕ ਸੰਸਦੀ ਕਮੇਟੀ ਅਤੇ ਵਿਦੇਸ਼ ਮੰਤਰੀ ਦੀ ਨਿਯੁਕਤੀ ਕੀਤੀ ਜਾਵੇ।
ਭੁੱਟੋ ਨੇ ਕਿਹਾ, ''ਜੇਕਰ ਪ੍ਰਧਾਨ ਮੰਤਰੀ ਸਾਡੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰਦੇ ਹਨ ਅਤੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਦੀ ਥਾਂ ਕਿਸੇ ਯੋਗ ਵਿਅਕਤੀ ਨੂੰ ਗ੍ਰਹਿ ਮੰਤਰੀ ਨਹੀਂ ਬਣਾਉਂਦੇ ਤਾਂ ਅਸੀਂ ਵੱਡੇ ਪੱਧਰ 'ਤੇ ਸਰਕਾਰ ਵਿਰੁੱਧ ਮੁਹਿੰਮ ਚਲਾਵਾਂਗੇ, ਜਿਸ ਨਾਲ ਕੇਂਦਰ ਦੀ ਸਰਕਾਰ ਬਦਲ ਜਾਵੇਗੀ।
ਜਦੋਂ ਘਰ 'ਤੇ ਚੱਲੀਆਂ ਠਾਹ-ਠਾਹ ਗੋਲੀਆਂ, ਸਹਿਮ ਗਏ ਲੋਕ
NEXT STORY