ਓਰੇਂਜ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਰ ਨੇ ਦੱਖਣੀ ਕੈਲੀਫੋਰਨੀਆ ਦੇ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ ਜਿਥੇ ਉਨ੍ਹਾਂ ਦੀ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਸੀ। ਸਾਬਕਾ ਰਾਸ਼ਟਰਪਤੀ ਨੂੰ ਯੂਨਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ ਤੋਂ ਸਵੇਰੇ ਕਰੀਬ 8 ਵਜੇ ਛੁੱਟੀ ਮਿਲੀ।
ਇਹ ਵੀ ਪੜ੍ਹੋ : ਏਅਰਲੈਕਸਿਸ ਨੂੰ ਰੋਜ਼ਾਨਾ 30 ਤੋਂ 40 ਉਡਾਣਾਂ ਦੇ ਸੰਚਾਲਨ ਦੀ ਉਮੀਦ
ਅਧਿਕਾਰੀਆਂ ਨੇ ਦੱਸਿਆ ਕਿ ਕਲਿੰਟਨ (75) ਨੂੰ ਮੰਗਲਵਾਰ ਨੂੰ ਇਕ ਇਨਫੈਕਸ਼ਨ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸ ਇਨਫੈਕਸ਼ਨ ਦਾ ਕੋਵਿਡ-19 ਨਾਲ ਕੋਈ ਸਬੰਧ ਨਹੀਂ ਹੈ। ਕਲਿੰਟਨ ਦੀ ਬੁਲਾਰਨ ਏਂਜਲ ਯੂਰੇਨਾ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਕਲਿੰਟਨ ਦੀ ਸਿਹਤ 'ਚ ਪਿਛਲੇ 24 ਘੰਟਿਆਂ 'ਚ ਕਾਫੀ ਸੁਧਾਰ ਹੋ ਰਿਹਾ ਹੈ। ਹਸਪਤਾਲ 'ਚ ਪਤੀ ਨਾਲ ਹਿਲੇਰੀ ਕਲਿੰਟਨ ਵੀ ਹੈ।
ਇਹ ਵੀ ਪੜ੍ਹੋ : ਕੁਲਗਾਮ 'ਚ ਗੈਰ-ਕਸ਼ਮੀਰ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਮਾਰੀਆਂ ਗੋਲੀਆਂ, 2 ਦੀ ਮੌਤ ਤੇ 1 ਜ਼ਖਮੀ
ਉਹ ਸ਼ਨੀਵਾਰ ਸਵੇਰੇ ਕਰੀਬ ਅੱਠ ਵਜੇ ਬੇਟੀ ਚੇਲਸੀਆ ਨਾਲ ਪਰਤ ਆਈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਕਿ ਉਨ੍ਹਾਂ ਨੇ ਬਿਲ ਕਲਿੰਟਨ ਨਾਲ ਗੱਲਬਾਤ ਕੀਤੀ ਅਤੇ ਸਾਬਕਾ ਰਾਸ਼ਟਰਪਤੀ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਬਾਈਡੇਨ ਨੇ ਯੂਨੀਵਰਸਿਟੀ ਆਫ ਕੁਨੈਕਟਿਕਟ 'ਚ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਹੈ।
ਇਹ ਵੀ ਪੜ੍ਹੋ : ਵਧੀਆ ਸਿਹਤ ਸੇਵਾਵਾਂ ਕਾਰਨ ਹੀ ਕੋਰੋਨਾ 'ਤੇ ਪਾਇਆ ਜਾ ਸਕਿਆ ਕਾਬੂ : ਯੋਗੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ
NEXT STORY