ਵਾਸ਼ਿੰਗਟਨ - ਮਾਇਕ੍ਰੋਸਾਫਟ ਦੇ ਸੰਸਥਾਪਕ ਅਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਬਿਲ ਗੇਟਸ ਨੇ ਅਮਰੀਕਾ ਵਿਚ ਵੱਡੇ ਪੈਮਾਨੇ 'ਤੇ ਖੇਤੀ ਦੀ ਜ਼ਮੀਨ ਖਰੀਦੀ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਹੁਣ ਬਿਲ ਗੇਟਸ ਅਮਰੀਕਾ ਦੇ 18 ਸੂਬਿਆਂ ਵਿਚ ਕੁਲ 2 ਲੱਖ 42 ਹਜ਼ਾਰ ਏਕੜ ਖੇਤੀ ਦੀ ਜ਼ਮੀਨ ਦੇ ਮਾਲਕ ਹੋ ਗਏ ਹਨ। ਹਾਲਾਂਕਿ ਬਿਲ ਗੇਟਸ ਨੇ ਸਿਰਫ ਖੇਤੀ ਯੋਗ ਜ਼ਮੀਨ ਵਿਚ ਨਿਵੇਸ਼ ਨਹੀਂ ਕੀਤਾ ਹੈ ਬਲਕਿ ਸਭ ਤਰ੍ਹਾਂ ਦੀ ਕੁਲ 2,68,984 ਏਕੜ ਜ਼ਮੀਨ ਦੇ ਉਹ ਮਾਲਕ ਬਣ ਚੁੱਕੇ ਹਨ।
ਇਹ ਵੀ ਪੜ੍ਹੋ -ਕੋਰੋਨਾ ਵੈਕਸੀਨ ਫਾਈਜ਼ਰ ਦਾ ਦਿਖਿਆ ਸਾਈਡ ਇਫੈਕਟ, ਨਾਰਵੇ ’ਚ 23 ਲੋਕਾਂ ਦੀ ਮੌਤ
ਇਹ ਜ਼ਮੀਨ ਅਮਰੀਕਾ ਦੇ 19 ਸੂਬਿਆਂ ਵਿਚ ਸਥਿਤ ਹੈ। ਇਨ੍ਹਾਂ ਵਿਚ ਐਰੀਜ਼ੋਨਾ ਵਿਚ ਸਥਿਤ ਜ਼ਮੀਨ ਵੀ ਸ਼ਾਮਲ ਹੈ ਜਿਸ 'ਤੇ ਸਮਾਰਟ ਸਿਟੀ ਵਸਾਉਣ ਦੀ ਯੋਜਨਾ ਹੈ। 65 ਸਾਲ ਦੇ ਬਿਲ ਗੇਟਸ ਨੇ ਅਮਰੀਕਾ ਦੇ ਲੁਸਿਆਨਾ ਵਿਚ 69 ਹਜ਼ਾਰ ਏਕੜ, ਅਰਕਸਸ ਵਿਚ ਕਰੀਬ 48 ਹਜ਼ਾਰ ਏਕੜ, ਐਰੀਜ਼ੋਨਾ ਵਿਚ 25 ਹਜ਼ਾਰ ਏਕੜ ਖੇਤੀ ਯੋਗ ਜ਼ਮੀਨ ਖਰੀਦੀ ਹੈ। ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਬਿਲ ਗੇਟਸ ਨੇ ਕਿਉਂ ਖੇਤੀ ਦੀ ਇੰਨੀ ਜ਼ਿਆਦਾ ਜ਼ਮੀਨ ਖਰੀਦੀ ਹੈ।
ਇਹ ਵੀ ਪੜ੍ਹੋ -ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ
ਜ਼ਮੀਨ ਨਾਲ ਜੁੜੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਬਿਲ ਗੇਟਸ ਨੇ ਇਹ ਜ਼ਮੀਨ ਸਿੱਧੇ ਤੌਰ 'ਤੇ, ਨਾਲ ਹੀ ਪਰਸਨਲ ਇੰਵੈਸਟਮੈਂਟ ਐਂਟਿਟੀ ਕਾਸਕੇਡ ਇੰਵੈਸਟਮੈਂਟ ਦੇ ਜ਼ਰੀਏ ਖਰੀਦੀ ਹੈ। ਉਨ੍ਹਾਂ ਨੇ ਸਾਲ 2018 'ਚ ਵਾਸ਼ਿੰਗਟਨ 'ਚ 16 ਹਜ਼ਾਰ ਏਕਡ਼ ਜ਼ਮੀਨ ਖਰੀਦੀ ਸੀ। ਵਾਸ਼ਿੰਗਟਨ 'ਚ ਖਰੀਦੀ ਗਈ ਜ਼ਮੀਨ 'ਚੋਂ 14.5 ਹਜ਼ਾਰ ਏਕਡ਼ ਜ਼ਮੀਨ ਹਾਰਸ ਹੈਵੇਨ ਹਿਲਸ 'ਚ ਖਰੀਦੀ ਗਈ ਸੀ। ਇਸ ਜ਼ਮੀਨ ਦੇ ਏਵਜ਼ 'ਚ ਉਨ੍ਹਾਂ ਨੂੰ ਕਰੀਬ 1251 ਕਰੋਡ਼ ਰੁਪਏ ਦੇਣੇ ਪਏ ਸਨ। ਇਹ ਸਾਲ 2018 'ਚ ਖਰੀਦੀ ਗਈ ਸਭ ਤੋਂ ਜ਼ਿਆਦਾ ਮਹਿੰਗੀ ਜ਼ਮੀਨ ਸੀ।
ਇਹ ਵੀ ਪੜ੍ਹੋ -ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਫਰਾਂਸ 'ਚ ਇਸਲਾਮੀ ਕੱਟੜਤਾ ਵਿਰੁੱਧ ਬੰਦ ਕੀਤੇ ਗਏ 9 ਧਾਰਮਿਕ ਸਥਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਵੈਕਸੀਨ ਫਾਈਜ਼ਰ ਦਾ ਦਿਖਿਆ ਸਾਈਡ ਇਫੈਕਟ, ਨਾਰਵੇ ’ਚ 23 ਲੋਕਾਂ ਦੀ ਮੌਤ
NEXT STORY