ਓਸਲੋ-ਗਲੋਬਲੀ ਮਹਾਮਾਰੀ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਦੇ ਲਈ ਦੁਨੀਆ ਭਰ ’ਚ ਵੈਕਸੀਨ ਵੀ ਬਣਾਈ ਗਈ ਹੈ ਪਰ ਕਿਤੇ ਨਾ ਕਿਤੇ ਵੈਕਸੀਨ ਦਾ ਸਾਈਡ ਇਫੈਕਟ ਵੀ ਦੇਖਣ ਨੂੰ ਮਿਲ ਰਿਹਾ ਹੈ। ਨਾਰਵੇ ’ਚ ਫਾਈਜ਼ਰ ਦੀ ਕੋਰੋਨਾ ਵਾਇਰਸ ਵੈਕਸੀਨ ਲਵਾਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 23 ਪਹੁੰਚ ਗਈ ਜਿਨ੍ਹਾਂ ’ਚੋਂ 13 ਲੋਕ ਅਜਿਹੇ ਹਨ ਜਿਨ੍ਹਾਂ ਦੇ ਬਾਰੇ ’ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕਾਰਣ ਹੋਈ।
ਇਹ ਵੀ ਪੜ੍ਹੋ -ਯੁਗਾਂਡਾ : ਲਗਾਤਾਰ 6ਵੀਂ ਵਾਰ ਰਾਸ਼ਟਰਪਤੀ ਬਣੇ ਯੋਵੇਰੀ ਮੁਸੇਵੇਨੀ
ਇਸ ਦਰਮਿਆਨ ਇੰਨੀਆਂ ਮੌਤਾਂ ਤੋਂ ਬਾਅਦ ਨਾਰਵੇ ਨੇ ਆਪਣੀ ਵੈਕਸੀਨ ਲਵਾਉਣ ਦੀ ਗਾਈਡਲਾਈਨ ਨੂੰ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਹੈ। ਉੱਥੇ, ਬੈਲਜ਼ੀਅਮ ਦੇ ਇਕ ਵਿਅਕਤੀ ਦੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ 5 ਦਿਨਾਂ ਬਾਅਦ ਮੌਤ ਹੋ ਗਈ। ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਹ ਨਾਰਵੇ ’ਚ ਮੌਤਾਂ ’ਤੇ ਨੇੜਿਓਂ ਨਜ਼ਰ ਰੱਖੇ ਹੋਏ ਹਨ।
ਇਹ ਵੀ ਪੜ੍ਹੋ -ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਫਰਾਂਸ 'ਚ ਇਸਲਾਮੀ ਕੱਟੜਤਾ ਵਿਰੁੱਧ ਬੰਦ ਕੀਤੇ ਗਏ 9 ਧਾਰਮਿਕ ਸਥਾਨ
ਕੋਰੋਨਾ ਵੈਕਸੀਨ ਨਾਲ 23 ਲੋਕਾਂ ਦੀ ਮੌਤ ਨਾਲ ਹਿੱਲੇ ਨਾਰਵੇ ਨੇ ਆਪਣੀ ਕੋਰੋਨਾ ਵੈਕਸੀਨ ਲਵਾਉਣ ਦੀ ਗਾਈਡਲਾਈਨ ਨੂੰ ਬਦਲ ਦਿੱਤਾ ਹੈ। ਹਾਲਾਂਕਿ ਇਨ੍ਹਾਂ ਮੌਤਾਂ ਤੋਂ ਬਾਅਦ ਵੀ ਨਾਰਵੇ ਨੇ ਵੈਕਸੀਨ ਨੂੰ ਲਵਾਉਣ ਦਾ ਕੰਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਨਾਰਵੇ ’ਚ ਮਾਰੇ ਗਏ ਸਾਰੇ ਲੋਕ 80 ਸਾਲ ਤੋਂ ਉੱਤੇ ਸਨ ਅਤੇ ਨਰਸਿੰਗ ਹੋਮ ’ਚ ਦਾਖਲ ਸਨ। ਨਾਰਵੇ ਦੀ ਮੈਡੀਸਨ ਏਜੰਸੀ ਦੇ ਮੈਡੀਕਲ ਡਾਇਰੈਕਟਰ ਸਟੇਇਨਾਰ ਮੈਡਸੇਨ ਨੇ ਕਿਹਾ ਕਿ ਡਾਕਟਰਾਂ ਨੂੰ ਯਕੀਨਨ ਤੌਰ ’ਤੇ ਸਾਵਧਾਨੀ ਨਾਲ ਅਜਿਹੇ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਜਿਨ੍ਹਾਂ ਨੂੰ ਵੈਕਸੀਨ ਲਾਈ ਜਾਣੀ ਹੈ।
ਇਹ ਵੀ ਪੜ੍ਹੋ -ਅਫਗਾਨ ਮਿਲਿਸ਼ੀਆ ਦੇ 2 ਮੈਂਬਰਾਂ ਨੇ ਆਪਣੇ ਹੀ ‘12 ਸਾਥੀਆਂ ਦੀ ਲਈ ਜਾਨ’
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਫਗਾਨ ਮਿਲਿਸ਼ੀਆ ਦੇ 2 ਮੈਂਬਰਾਂ ਨੇ ਆਪਣੇ ਹੀ ‘12 ਸਾਥੀਆਂ ਦੀ ਲਈ ਜਾਨ’
NEXT STORY