ਕਾਠਮਾਂਡੂ — ਨੇਪਾਲ 'ਚ ਬਰਡ ਫਲੂ ਤੋਂ ਪ੍ਰਭਾਵਿਤ ਹੋਣ ਕਾਰਨ 21 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ 'ਚ ਇਸ ਬੀਮਾਰੀ ਨਾਲ ਮੌਤ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ। ਮੀਡੀਆ ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। 'ਮਾਈ ਪਬਲਿਕ' ਨੇ ਸ਼ੁੱਕਰਵਾਰ ਨੂੰ ਖਬਰ ਦਿੱਤੀ ਹੈ ਕਿ ਪੀੜਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਸਨੂੰ ਬੁਖਾਰ ਅਤੇ ਜ਼ੁਕਾਮ ਦੇ ਲੱਛਣਾਂ ਕਾਰਣ 24 ਮਾਰਚ ਨੂੰ ਕਾਠਮਾਂਡੂ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦੀ ਲਾਰ ਦਾ ਨਮੂਨਾ ਨੈਸ਼ਨਲ ਪਬਲਿਕ ਹੈਲਥ ਲੈਬੋਰੇਟਰੀ ਅਤੇ ਜਾਪਾਨ ਭੇਜਿਆ ਗਿਆ ਜਿਸ ਤੋਂ ਬਾਅਦ ਇਸਦੀ ਪੁਸ਼ਟੀ ਹੋਈ ਕਿ ਉਹ ਬਰਡ ਫਲੂ ਜਾਂ ਏਵੀਅਨ ਇਨਫਲੂਐਂਜ਼ਾ ਤੋਂ ਪੀੜਤ ਸੀ। ਸਿਹਤ ਅਤੇ ਜਨਸੰਖਿਆ(ਐਮ.ਓ.ਐਚ.ਪੀ.) ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਲਾਜ ਦੇ ਦੌਰਾਨ 29 ਮਾਰਚ ਨੂੰ ਮਰੀਜ਼ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਨੇਪਾਲ 'ਚ ਬਰਡ ਫਲੂ ਕਾਰਨ ਹੋਈ ਇਹ ਪਹਿਲੀ ਮੌਤ ਹੈ।
ਸ਼੍ਰੀਲੰਕਾ 'ਚ ਹਮਲੇ ਦੀ ਫੰਡਿੰਗ ਲਈ ਕੀਤੀ ਗਈ ਬਿਟਕੁਆਇਨ ਦੀ ਵਰਤੋਂ
NEXT STORY