ਬੀਜਿੰਗ-ਚੀਨ 'ਚ ਹਾਦਸਾਗ੍ਰਸਤ ਹੋਏ ਇਕ ਜਹਾਜ਼ ਦੇ ਬਰਾਮਦ ਕੀਤੇ ਗਏ ਬਲੈਕ ਬਾਕਸ ਨੂੰ 'ਡੀਕੋਡ' ਕਰਨ ਲਈ ਲੈਬਾਰਟਰੀ 'ਚ ਭੇਜਿਆ ਗਿਆ ਹੈ ਅਤੇ ਡਾਟਾ ਦਾ ਵਿਸ਼ਲੇਸ਼ਣ ਜਾਰੀ ਹੈ। ਚੀਨ ਦੇ ਨਾਗਰਿਕ ਜਹਾਜ਼ ਪ੍ਰਸ਼ਾਸਨ ਦੇ ਹਵਾਬਾਜ਼ੀ ਸੁਰੱਖਿਆ ਦਫ਼ਤਰ ਦੇ ਮੁਖੀ ਝੂ ਤਾਓ ਨੇ ਵੀਰਵਾਰ ਨੂੰ ਦੱਸਿਆ ਕਿ ਨੁਕਸਾਨੇ ਗਏ ਹਾਲਤ 'ਚ ਮਿਲੇ ਬਲੈਕ ਬਾਕਸ ਨੂੰ ਬੀਜਿੰਗ ਸਥਿਤ ਲੈਬਾਰਟਰੀ 'ਚ ਬੁੱਧਵਾਰ ਰਾਤ ਨੂੰ ਭੇਜਿਆ ਗਿਆ ਹੈ। ਇਕ ਬਲੈਕ ਬਾਕਸ ਜਾਂ ਕਾਕਪਿਟ ਰਿਕਾਰਡਰ 'ਚ ਇੰਜਣ ਦੀ ਆਵਾਜ਼, 'ਆਡੀਓ ਅਲਰਟ' ਅਤੇ 'ਬੈਕਗ੍ਰਾਊਂਡ ਸਾਊਂਡ' ਕੈਦ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਨਵੀਂ ਪ੍ਰਕਿਰਿਆ ਨਾਲ ਸ਼ਰਨਾਰਥੀ ਮਾਮਲਿਆਂ ਦਾ ਜਲਦ ਹੋਵੇਗਾ ਨਿਪਟਾਰਾ
ਇਸ ਦੇ ਮਿਲਣ ਨਾਲ ਦੁਰਘਟਨਾ ਦੇ ਉਚਿਤ ਕਾਰਨ ਦਾ ਪਤਾ ਚੱਲ ਸਕਦਾ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ, ਤਾਓ ਨੇ ਕਿਹਾ ਕਿ ਜਹਾਜ਼ ਬਲੈਕ ਬਾਕਸ ਨੂੰ ਲੱਭਣ ਲਈ ਦੱਖਣੀ ਚੀਨ 'ਚ ਨੇੜਲੇ ਵਿਆਪਕ ਖੇਤਰ 'ਚ ਖੋਜ ਮੁਹਿੰਮ ਚਲਾਈ ਜਾ ਰਹੀ ਹੈ। ਚੀਨ ਦੇ ਕੁਨਮਿੰਗ ਸ਼ਹਿਰ ਤੋਂ ਗੁਆਨਝੋ ਜਾ ਰਿਹਾ 'ਚਾਈਨਾ ਈਸਟਰਨ' ਦਾ ਜਹਾਜ਼ ਬੋਇੰਗ 737-800 ਵੁਝੋਓ ਸ਼ਹਿਰ ਦੇ ਇਕ ਪਹਾੜੀ ਖੇਤਰ 'ਚ ਸੋਮਵਾਰ ਨੂੰ ਹਾਸਦਾਗ੍ਰਸਤ ਹੋ ਗਿਆ ਸੀ। ਜਹਾਜ਼ 'ਚ 132 ਲੋਕ ਸਵਾਰ ਸਨ ਜਿਨ੍ਹਾਂ 'ਚੋਂ ਹੁਣ ਤੱਕ ਕਿਸੇ ਦਾ ਪਤਾ ਨਹੀਂ ਚੱਲ ਪਾਇਆ ਹੈ।
ਇਹ ਵੀ ਪੜ੍ਹੋ : ਸੋਮਾਲੀਆ ’ਚ ਆਤਮਘਾਤੀ ਹਮਲਾ, ਮਹਿਲਾ ਸੰਸਦ ਮੈਂਬਰ ਸਮੇਤ 48 ਲੋਕਾਂ ਦੀ ਮੌਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਮਰੀਕਾ 'ਚ ਨਵੀਂ ਪ੍ਰਕਿਰਿਆ ਨਾਲ ਸ਼ਰਨਾਰਥੀ ਮਾਮਲਿਆਂ ਦਾ ਜਲਦ ਹੋਵੇਗਾ ਨਿਪਟਾਰਾ
NEXT STORY