ਕਾਠਮੰਡੂ - ਨੇਪਾਲ ਦੇ ਰੋਪਲਾ ਜ਼ਿਲੇ ਵਿਚ, 2 ਦਹਾਕੇ ਪੁਰਾਣੇ ਕੱਟੜਪੰਥੀ ਵਿਧ੍ਰੋਹ ਦੇ ਦੌਰ ਦੇ ਧਮਾਕੇ ਵਿਚ 4 ਬੱਚਿਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਪ੍ਰਸ਼ਾਸਕ ਨਵਾਜ਼ ਸ਼ਰਮਾ ਨੇ ਆਖਿਆ ਕਿ ਬੱਚੇ ਜੰਗਲ ਤੋਂ ਇਸ ਵਿਸਫੋਟਕ ਨੂੰ ਚੁੱਕੇ ਕੇ ਲਿਆਏ ਸਨ ਅਤੇ ਉਸ ਨਾਲ ਖੇਡ ਰਹੇ ਸਨ ਕਿ ਉਸ ਵਿਚ ਧਮਾਕਾ ਹੋ ਗਿਆ।
ਜਾਂਚ ਅਧਿਕਾਰੀ ਸ਼ੁੱਕਰਵਾਰ ਨੂੰ ਰੋਪਲਾ ਜ਼ਿਲੇ ਵਿਚ ਘਟਨਾ ਵਾਲੀ ਥਾਂ 'ਤੇ ਪਹੁੰਚੇ ਪਰ ਸੁਰੱਖਿਆ ਕਾਰਨਾਂ ਕਾਰਨ ਲਾਸ਼ ਹਾਸਲ ਨਾ ਕਰ ਸਕੇ। ਬੱਚਿਆਂ ਦੀ ਮੌਤ ਦੇ ਚੱਲਦੇ ਗੁੱਸੇ ਵਿਚ ਆਏ ਪਿੰਡ ਵਾਸੀ ਪ੍ਰਦਰਸ਼ਨ ਕਰ ਰਹੇ ਹਨ। ਨੇਪਾਲ ਵਿਚ 1996 ਵਿਚ ਕੱਟੜਪੰਥੀ ਵਿਧ੍ਰੋਹ ਸ਼ੁਰੂ ਹੋਇਆ ਸੀ ਅਤੇ ਸੰਯੁਕਤ ਰਾਸ਼ਟਰੀ ਦੀ ਨਿਗਰਾਨੀ ਵਿਚ ਹੋਈ ਸ਼ਾਂਤੀ ਪ੍ਰਕਿਰਿਆ ਤੋਂ ਬਾਅਦ ਇਕ ਦਹਾਕੇ ਬਾਅਦ ਖਤਮ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਦੌਰਾਨ ਕਰੀਬ 17 ਹਜ਼ਾਰ ਲੋਕ ਮਾਰੇ ਗਏ ਸਨ। ਕਾਠਮੰਡੂ ਦੇ ਪੱਛਮੀ ਵਿਚ ਲਗਭਗ 400 ਕਿਲੋਮੀਟਰ ਦੂਰ ਸਥਿਤ ਰੋਪਲਾ ਜ਼ਿਲਾ ਵਿਧ੍ਰੋਹ ਦੌਰਾਨ ਵਿਧ੍ਰੋਹੀਆਂ ਦਾ ਗੜ੍ਹ ਹੋਇਆ ਕਰਦਾ ਸੀ।
ਹਾਂਗਕਾਂਗ ਪੁਲਸ ਨੇ ਸ਼ਾਪਿੰਗ ਮਾਲ 'ਚ ਪ੍ਰਦਰਸ਼ਨਕਾਰੀਆਂ 'ਤੇ ਕੀਤਾ ਹੰਝੂ ਗੈਸ ਦਾ ਇਸਤੇਮਾਲ
NEXT STORY