ਕੈਨਬਰਾ-ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਬੀਜਿੰਗ 'ਚ ਚੱਲ ਰਹੇ ਵਿੰਟਰ ਓਲੰਪਿਕ ਦੌਰਾਨ ਯੂਕ੍ਰੇਨ 'ਤੇ ਹਮਲਾ ਕਰ ਸਕਦਾ ਹੈ ਅਤੇ ਇਸ ਲਈ ਅਮਰੀਕੀ ਨਾਗਰਿਕਾਂ ਨੂੰ ਪੂਰਬੀ ਯੂਰਪੀਨ ਦੇਸ਼ ਤੁਰੰਤ ਛੱਡ ਦੇਣਾ ਚਾਹੀਦਾ ਹੈ। ਬਲਿੰਕੇਨ ਨੇ ਵਿਦੇਸ਼ ਮੰਤਰਾਲਾ ਦੀ ਇਸ ਤਾਜ਼ਾ ਸੁਰੱਖਿਆ ਚਿਤਾਵਨੀ ਦੇ ਪਿੱਛੇ ਦੇ ਕਾਰਨਾਂ 'ਤੇ ਵਿਸਤਾਰ ਨਾਲ ਜਾਣਕਾਰੀ ਨਹੀਂ ਦਿੱਤੀ।
ਇਹ ਵੀ ਪੜ੍ਹੋ : ਤਾਲਿਬਾਨ ਨੇ UNHCR ਦੇ ਕਈ ਅਫਗਾਨ ਕਰਮਚਾਰੀਆਂ ਤੇ 2 ਵਿਦੇਸ਼ੀ ਪੱਤਰਕਾਰਾਂ ਨੂੰ ਲਿਆ ਹਿਰਾਸਤ 'ਚ
ਬਲਿੰਕੇਨ ਨੇ ਆਸਟ੍ਰੇਲੀਆ ਦੇ ਮੈਲਬਾਰਨ 'ਚ ਕਿਹਾ ਕਿ ਸਿੱਧੇ ਤੌਰੇ 'ਤੇ ਕਿਹਾ ਜਾਵੇ ਤਾਂ ਅਸੀਂ ਰੂਪ ਵੱਲ ਵਧਦੇ ਤਣਾਅ ਦੇ ਚਿੰਤਾ 'ਚ ਪਾਉਣ ਵਾਲੇ ਸੰਕੇਤ ਦੇਖ ਰਹੇ ਹਾਂ ਜਿਨ੍ਹਾਂ 'ਚ ਯੂਕ੍ਰੇਨ ਦੀ ਸਰਹੱਦ 'ਤੇ ਨਵੇਂ ਬਲਾਂ ਦਾ ਆਉਣਾ ਸ਼ਾਮਲ ਹੈ। ਅਮਰੀਕੀ ਿਵਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਉਸ ਸਥਾਨ 'ਤੇ ਹਾਂ ਜਿਥੇ ਹਮਲਾ ਕਦੇ ਵੀ ਸ਼ੁਰੂ ਹੋ ਸਕਦਾ ਹੈ ਤੇ ਸਪੱਸ਼ਟ ਤੌਰ 'ਤੇ ਇਸ 'ਚ ਓਲੰਪਿਕ ਦਾ ਸਮਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਘੱਟ ਰਿਹੈ ਕੋਰੋਨਾ ਦਾ ਕਹਿਰ, ਇਕ ਦਿਨ 'ਚ ਸਾਹਮਣੇ ਆਏ 454 ਮਾਮਲੇ
ਓਲੰਪਿਕ ਖੇਡਾਂ 20 ਫਰਵਰੀ ਨੂੰ ਖਤਮ ਹੋਣੀਆਂ ਹਨ। ਰੂਸ ਨੇ ਯੂਕ੍ਰੇਨ ਕੋਲ ਇਕ ਲੱਖ ਤੋਂ ਜ਼ਿਆਦਾ ਫੌਜੀ ਇਕੱਠੇ ਕਰ ਲਏ ਹਨ ਅਤੇ ਉਸ ਦਾ ਕਹਿਣਾ ਹੈ ਕਿ ਹਮਲਾ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ ਪਰ ਉਹ ਚਾਹੁੰਦਾ ਹੈ ਕਿ ਪੱਛਮੀ ਦੇਸ਼ ਯੂਕ੍ਰੇਨ ਅਤੇ ਸਾਬਕਾ ਸੋਵੀਅਤ ਦੇਸ਼ਾਂ ਨੂੰ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਤੋਂ ਬਾਹਰ ਰੱਖੇ।
ਇਹ ਵੀ ਪੜ੍ਹੋ : ਕੇਜਰੀਵਾਲ ਪੰਜਾਬੀਆਂ ਨੂੰ ਉਹ ਵਾਅਦੇ ਕਰ ਰਿਹੈ ਜੋ ਕਦੇ ਦਿੱਲੀ 'ਚ ਲਾਗੂ ਨਹੀਂ ਕੀਤੇ : ਹਰਸਿਮਰਤ ਬਾਦਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਨੇ UNHCR ਦੇ ਕਈ ਅਫਗਾਨ ਕਰਮਚਾਰੀਆਂ ਤੇ 2 ਵਿਦੇਸ਼ੀ ਪੱਤਰਕਾਰਾਂ ਨੂੰ ਲਿਆ ਹਿਰਾਸਤ 'ਚ
NEXT STORY