ਦੁਬਈ (ਰਮਨਦੀਪ ਸਿੰਘ ਸੋਢੀ): ਜੋਗਿੰਦਰ ਸਲਾਰੀਆ ਸਮਾਜ ਸੇਵਾ ਦੇ ਕੰਮਾਂ ਕਰਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਸਲਾਰੀਆ ਬੇਸਹਾਰਾ ਲੋਕਾਂ ਲਈ ਸਹਾਰਾ ਬਣਦੇ ਹਨ ਅਤੇ ਭਾਰਤੀ ਪੰਜਾਬ ਸਮੇਤ ਪਾਕਿਸਤਾਨੀ ਪੰਜਾਬ ਵਿੱਚ ਵੀ ਕਈ ਸਮਾਜ ਸੇਵਾ ਦੇ ਕੰਮ ਕਰ ਚੁੱਕੇ ਹਨ। ਜੋਗਿੰਦਰ ਸਲਾਰੀਆ ਨੇ ਦੁਬਈ ਵਿਖੇ ਪਹਿਲ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਹੈ ਅਤੇ ਇਸ ਸੰਸਥਾ ਵੱਲੋਂ ਸਥਾਨਕ ਪੁਲਸ ਨਾਲ ਮਿਲਕੇ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ। ਇਸ ਵਾਰ ਪਹਿਲ ਟਰੱਸਟ ਵੱਲੋਂ ਇਹ ਕੈਂਪ ਡੀ.ਆਈ. ਪੀ. ਇੰਟਰਨੈਸ਼ਨਲ ਹਿਊਮਨਟੇਰੀਅਨ ਸਿਟੀ ਦੇ ਹੈੱਡ ਆਫ਼ਿਸ ਵਿਖੇ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਡਾਕਟਰ ਆਦਿਲ ਅਲ ਸੁਵੈਦੀ ਡਾਇਰੈਕਟਰ ਦੁਬਈ ਪੁਲਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਹ ਕੈਂਪ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਰਿਹਾ, ਜਿਹਨਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ।
ਜਾਣੋ ਜੋਗਿੰਦਰ ਸਿੰਘ ਸਲਾਰੀਆ ਬਾਰੇ
ਜੋਗਿੰਦਰ ਸਿੰਘ ਸਲਾਰੀਆ, ਜੋ ਮੂਲ ਰੂਪ ‘ਚ ਗੁਰਦਾਸਪੁਰ ਦੇ ਹਨ ਪਰ ਅੱਜ-ਕਲ੍ਹ ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਹਨ। ਉਨ੍ਹਾਂ ਦੇ ਚੰਗੇ ਕੰਮਾਂ ਸਦਕਾ ਅਰਬੀ ਮੁਲਕ ਦਾ ਸ਼ਹਿਰ ਦੁਬਈ ਵੀ ਸਲਾਰੀਆ ‘ਤੇ ਫ਼ਖ਼ਰ ਮਹਿਸੂਸ ਕਰਦਾ ਹੈ। ਸਲਾਰੀਆ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਕਰਕੇ ਦੁਬਈ ਨੇ ਉਨ੍ਹਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਦਿੱਤਾ ਹੈ। ਭਾਰਤ ਤੋਂ ਇਹ ਪਹਿਲਾ ਸ਼ਖਸ ਹੈ, ਜਿਹੜਾ ਇੰਟਰਨੈਸ਼ਨਲ ਹਿਊਮਨਟੇਰੀਅਨ ਸਿਟੀ ਦੁਬਈ ਦਾ ਮੈਂਬਰ ਹੈ। ਸਲਾਰੀਆ ਆਪਣੀ ਧੀ ਪਹਿਲ ਦੇ ਨਾਮ ‘ਤੇ ਪਹਿਲ ਚੈਰੀਟੇਬਲ ਟਰੱਸਟ (PCT) ਨਾਮ ਦੀ ਸੰਸਥਾ ਚਲਾ ਰਹੇ ਹਨ। ਦੁਬਈ ਪੁਲਸ ਨਾਲ ਰਲ ਕੇ ਉਹ ਅਨੇਕਾਂ ਸਮਾਜ ਸੇਵਾ ਦੇ ਕੰਮ ਕਰ ਚੁੱਕੇ ਹਨ। ਸਲਾਰੀਆ ਦੁਬਈ ਵਿੱਚ ਵੀ ਫਸੇ ਲੋਕਾਂ ਲਈ ਉਮੀਦ ਦੀ ਕਿਰਨ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਅਫਗਾਨਿਸਤਾਨ ਦੀ ਸਥਿਤੀ 'ਤੇ OIC ਕੌਂਸਲ ਦੇ ਸੈਸ਼ਨ ਦੀ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਜੋਗਿੰਦਰ ਸਲਾਰੀਆ ਅਨੇਕਾਂ ਲੋਕਾਂ ਦੇ ਸਹਾਰਾ ਬਣੇ। ਉਹ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ ਤੇ ਪਰਿਵਾਰ ਨਾਲ ਜ਼ਿੰਦਗੀ ਬਸਰ ਕਰ ਰਹੇ ਹਨ।ਜੋਗਿੰਦਰ ਸਿੰਘ ਸਲਾਰੀਆ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ। ਸਲਾਰੀਆ ਨੂੰ 1998 ‘ਚ ਉਨ੍ਹਾਂ ਦੇ ਸ਼ਲਾਘਾਯੋਗ ਕੰਮਾਂ ਸਦਕਾ ਅਮੈਰਿਕਨ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਦਿ ਲਾਂਗੈਸਟ ਲਾਈਨ ਆਫ ਹੰਗਰ ਰਿਲੀਫ ਪੈਕੇਜ ਤਹਿਤ ਗਿੰਨੀਜ਼ ਬੁੱਕ ਆਫ਼ ਰਿਕਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
ਅਮਰੀਕਾ 'ਚ CDC ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਖ਼ੁਰਾਕ ਲੈਣ ਦੀ ਕੀਤੀ ਸਿਫ਼ਾਰਸ਼
NEXT STORY