ਇੰਟਰਨੈਸ਼ਨਲ ਡੈਸਕ- ਦੱਖਣੀ ਕੋਰੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੁੱਧਵਾਰ ਨੂੰ ਪੱਛਮੀ ਸਮੁੰਦਰਾਂ ਵਿੱਚ 267 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਕਿਸ਼ਤੀ ਡੁੱਬ ਗਈ।
ਕੋਸਟ ਗਾਰਡਜ਼ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8:17 ਵਜੇ ਇਕ ਰਿਪੋਰਟ ਮਿਲੀ ਕਿ 246 ਯਾਤਰੀਆਂ ਅਤੇ 21 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਰਾਜਧਾਨੀ ਸਿਓਲ ਤੋਂ ਲਗਭਗ 310 ਕਿਲੋਮੀਟਰ ਦੱਖਣ-ਪੱਛਮ ਵਿੱਚ ਸਿਨਾਨ ਕਾਉਂਟੀ ਦੇ ਇੱਕ ਟਾਪੂ ਦੇ ਨੇੜੇ ਡੁੱਬ ਗਈ ਹੈ।
ਇਹ ਵੀ ਪੜ੍ਹੋ- ਓਂਟਾਰੀਓ ; ਡਰਾਈਵਰਾਂ ਲਈ ਹੋਰ ਸਖ਼ਤ ਹੋਣ ਜਾ ਰਹੇ ਨਿਯਮ ! ਹੁਣ ਹਾਦਸੇ ਮਗਰੋਂ..
ਇਹ ਕਿਸ਼ਤੀ ਦੱਖਣੀ ਰਿਜ਼ੋਰਟ ਟਾਪੂ ਜੇਜੂ ਤੋਂ ਰਵਾਨਾ ਹੋਈ ਸੀ ਅਤੇ ਦੱਖਣ-ਪੱਛਮੀ ਬੰਦਰਗਾਹ ਸ਼ਹਿਰ ਮੋਕਪੋ ਵੱਲ ਜਾ ਰਹੀ ਸੀ। ਟਾਪੂ ਦੇ ਨੇੜੇ ਪਹੁੰਚਦੇ ਸਮੇਂ ਇਹ ਕਿਸ਼ਤੀ ਇਕ ਚੱਟਾਨ ਨਾਲ ਟਕਰਾ ਗਈ ਤੇ ਪਾਣੀ 'ਚ ਡੁੱਬ ਗਈ। ਤੱਟ ਰੱਖਿਅਕਾਂ (ਕੋਸਟ ਗਾਰਡਜ਼) ਨੇ ਗਸ਼ਤੀ ਕਿਸ਼ਤੀਆਂ ਨੂੰ ਘਟਨਾ ਸਥਾਨ 'ਤੇ ਭੇਜਿਆ ਅਤੇ ਸਵਾਰ ਸਾਰੇ ਲੋਕਾਂ ਨੂੰ ਬਚਾਇਆ। ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਓਂਟਾਰੀਓ ; ਡਰਾਈਵਰਾਂ ਲਈ ਹੋਰ ਸਖ਼ਤ ਹੋਣ ਜਾ ਰਹੇ ਨਿਯਮ ! ਹੁਣ ਹਾਦਸੇ ਮਗਰੋਂ..
NEXT STORY