ਗਾਜ਼ਾ - ਹਮਾਸ ਦੇ ਹਥਿਆਰਬੰਦ ਵਿੰਗ, ਅਲ-ਕਸਾਮ ਬ੍ਰਿਗੇਡਜ਼ ਨੇ ਬੁੱਧਵਾਰ ਰਾਤ ਨੂੰ ਚਾਰ ਇਜ਼ਰਾਈਲੀ ਬੰਧਕਾਂ ਦੀਆਂ ਲਾਸ਼ਾਂ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ (ICRC) ਨੂੰ ਸੌਂਪ ਦਿੱਤੀਆਂ। ਹਮਾਸ ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸੂਤਰ ਨੇ ਕਿਹਾ ਕਿ ਅਲ-ਕਸਾਮ ਬ੍ਰਿਗੇਡ ਨੇ ਲਾਸ਼ਾਂ ਆਈ. ਸੀ. ਆਰ. ਸੀ. ਟੀਮ ਨੂੰ ਸੌਂਪ ਦਿੱਤੀਆਂ ਹਨ ਅਤੇ ਟੀਮ ਉਨ੍ਹਾਂ ਨੂੰ ਦੱਖਣੀ ਗਾਜ਼ਾ ਪੱਟੀ ’ਚ ਕੇਰੇਮ ਸ਼ਾਲੋਮ ਕਰਾਸਿੰਗ ਰਾਹੀਂ ਇਜ਼ਰਾਈਲੀ ਫੌਜ ਨੂੰ ਸੌਂਪ ਦੇਵੇਗੀ। ਇਜ਼ਰਾਈਲ ਵੱਲੋਂ ਸਵੈਪ ਸੌਦੇ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ 600 ਤੋਂ ਵੱਧ ਫਲਸਤੀਨੀ ਨਜ਼ਰਬੰਦਾਂ ਨੂੰ ਰਿਹਾਅ ਕਰਨ ਦੀ ਉਮੀਦ ਹੈ, ਜਿਨ੍ਹਾਂ ’ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਗਵਾਹਾਂ ਨੇ ਦੱਸਿਆ ਕਿ ਕੈਦੀਆਂ ਦੇ ਸੈਂਕੜੇ ਫਲਸਤੀਨੀ ਪਰਿਵਾਰ ਪਹਿਲਾਂ ਹੀ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਵਿੱਚ ਆਪਣੇ ਰਿਹਾਅ ਕੀਤੇ ਗਏ ਰਿਸ਼ਤੇਦਾਰਾਂ ਦਾ ਸਵਾਗਤ ਕਰਨ ਲਈ ਇਕੱਠੇ ਹੋ ਚੁੱਕੇ ਹਨ। ਇਹ ਆਦਾਨ-ਪ੍ਰਦਾਨ ਹਮਾਸ ਅਤੇ ਇਜ਼ਰਾਈਲ ਵਿਚਕਾਰ ਫਲਸਤੀਨੀ ਕੈਦੀਆਂ ਦੀ ਦੇਰੀ ਨਾਲ ਰਿਹਾਈ ਦੇ ਵਿਵਾਦ ਨੂੰ ਹੱਲ ਕਰਨ ਲਈ ਮਿਸਰ ਦੀ ਵਿਚੋਲਗੀ ’ਚ ਹੋਏ ਸਮਝੌਤੇ ਤੋਂ ਬਾਅਦ ਹੋਇਆ ਹੈ।
ਅਮਰੀਕਾ ’ਚ ਭਾਰਤੀ ਵਿਦਿਆਰਥਣ ਨਾਲ ਵਾਪਰਿਆ ਹਾਦਸਾ, ਮਾਪਿਆਂ ਦਾ ਹੋਇਆ ਬੁਰਾ ਹਾਲ
NEXT STORY