ਕੀਵ (ਭਾਸ਼ਾ)- ਯੂਕ੍ਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਖਾਰਕੀਵ ਖੇਤਰ ਦੇ ਇਜ਼ੀਅਮ ਸ਼ਹਿਰ ਵਿੱਚ ਮਾਰਚ ਵਿੱਚ ਰੂਸੀ ਹਮਲੇ ਵਿੱਚ ਤਬਾਹ ਹੋਈ ਇਮਾਰਤ ਦੇ ਮਲਬੇ ਵਿੱਚੋਂ 44 ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਖਾਰਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਹ ਸਿਨੇਹੁਬੋਵ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਸੰਦੇਸ਼ ਵਿਚ ਇਹ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਦੀਆਂ 90 ਬੰਦਰਗਾਹਾਂ 'ਤੇ ਚੀਨ ਦਾ ਕਬਜ਼ਾ, ਅਮਰੀਕਾ-ਆਸਟ੍ਰੇਲੀਆ ਦੀ ਵਧੀ ਚਿੰਤਾ
ਇਜ਼ੀਅਮ ਖਾਰਕੀਵ ਖੇਤਰ ਵਿੱਚ ਇੱਕ ਸ਼ਹਿਰ ਹੈ। ਸਿਨੇਹੁਬੋਵ ਨੇ ਕਿਹਾ ਕਿ ਮਾਰਚ ਵਿਚ ਰੂਸੀ ਫ਼ੌਜੀ ਹਮਲਿਆਂ ਵਿਚ ਪੰਜ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਅਤੇ ਹਮਲੇ ਦੇ ਸਮੇਂ ਇਮਾਰਤ ਵਿਚ ਲੋਕ ਮੌਜੂਦ ਸਨ। ਉਸ ਨੇ ਦੱਸਿਆ ਕਿ ਇਹ ਰੂਸੀ ਫ਼ੌਜ ਅਤੇ ਇਸਦੇ ਸਮਰਥਕਾਂ ਦੁਆਰਾ ਨਾਗਰਿਕਾਂ ਖ਼ਿਲਾਫ਼ ਕੀਤਾ ਗਿਆ ਇੱਕ ਹੋਰ ਭਿਆਨਕ ਯੁੱਧ ਅਪਰਾਧ ਹੈ। ਸਿਨੇਹੁਬੋਵ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਇਮਾਰਤ ਕਿੱਥੇ ਸਥਿਤ ਸੀ। ਗੌਰਤਲਬ ਹੈ ਕਿ ਇਜ਼ੀਅਮ ਪੂਰਬੀ ਯੂਕ੍ਰੇਨ ਦਾ ਰਣਨੀਤਕ ਤੌਰ 'ਤੇ ਮਹੱਤਵਪੂਰਨ ਸ਼ਹਿਰ ਹੈ, ਜਿਸ 'ਤੇ ਰੂਸ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਫਗਾਨਿਸਤਾਨ ਦੇ ਬਗਲਾਨ ਪ੍ਰਾਂਤ 'ਚ ਗੈਰ-ਕਾਨੂੰਨੀ ਹਥਿਆਰ ਜ਼ਬਤ
NEXT STORY