ਫਰਿਜ਼ਨੋ, (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ)- ਅਮਰੀਕਾ ਦੇ ਮੋਨਟਾਨਾ ਵਿਚ ਲਗਭਗ ਦੋ ਹਫਤੇ ਪਹਿਲਾਂ ਲਾਪਤਾ ਹੋਈ ਇਕ ਬੀਬੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਘਟਨਾ ਦੇ ਸੰਬੰਧ ਵਿਚ ਕੈਸਕੇਡ ਕਾਉਂਟੀ ਸ਼ੈਰਿਫ ਨੇ ਦੱਸਿਆ ਕਿ ਸੈਲੀ ਜੇਨ ਡੈਮਰਿਸ-ਸਮਿੱਥ ਦੀ ਲਾਸ਼ ਐਤਵਾਰ ਦੁਪਹਿਰ ਨੂੰ ਗ੍ਰੇਟ ਫਾਲਜ਼ ਦੀ ਇਕ ਸਟੋਰੇਜ ਯੂਨਿਟ ਵਿਚ ਖੜ੍ਹੀ ਉਸ ਦੀ ਕਾਰ ਵਿਚੋਂ ਮਿਲੀ।
ਜ਼ਿਕਰਯੋਗ ਹੈ ਕਿ ਡੈਮਰਿਸ-ਸਮਿੱਥ (52) 25 ਸਤੰਬਰ ਨੂੰ ਆਪਣੀ ਟੋਇਟਾ ਕੈਰੋਲਾ ਕਾਰ ਸਣੇ ਲਾਪਤਾ ਹੋ ਗਈ ਸੀ। ਇਸ ਔਰਤ ਨੂੰ ਅਧਿਕਾਰੀਆਂ ਅਤੇ ਉਸ ਦੇ ਭਾਈਚਾਰੇ ਵਲੋਂ ਲੱਭਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸ ਲਾਪਤਾ ਹੋਈ ਬੀਬੀ ਨੂੰ ਲੱਭਣ ਲਈ ਉਸ ਦੇ ਇਕ ਦੋਸਤ ਨੇ ਲਾਸ਼ ਮਿਲਣ ਤੋਂ ਪਹਿਲਾਂ ਇੱਕ ਫੇਸਬੁੱਕ ਪੇਜ਼ ਵੀ ਬਣਾਇਆ ਸੀ। ਡੈਮਰਿਸ-ਸਮਿੱਥ ਆਪਣੇ ਚਾਰ ਬੱਚਿਆਂ ਅਤੇ ਪਤੀ ਟ੍ਰੋਈ ਨਾਲ ਰਹਿੰਦੀ ਸੀ। ਉਹ ਭਾਸ਼ਣ ਅਤੇ ਭਾਸ਼ਾ ਪੈਥੋਲੋਜੀ ਇੰਸਟ੍ਰਕਟਰ ਸੀ।
ਮਾਸਕ ਨਾ ਪਾਉਣ ਦਾ ਹਰਜ਼ਾਨਾ ਮੈਂ ICU 'ਚ ਰਹਿ ਕੇ ਭੁਗਤਿਆ : ਸਾਬਕਾ ਅਮਰੀਕੀ ਗਵਰਨਰ
NEXT STORY