ਨਿਊਯਾਰਕ - ਅਮਰੀਕਾ ਦੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ (ਐੱਫ. ਏ. ਏ.) ਨੇ ਬੁੱਧਵਾਰ ਨੂੰ ਆਖਿਆ ਕਿ 2 ਜਹਾਜ਼ ਹਾਦਸਿਆਂ ਤੋਂ ਬਾਅਦ ਇਸ ਸਾਲ ਮਾਰਚ 'ਚ ਬੋਇੰਗ-737 ਮੈਕਸ 'ਤੇ ਲੱਗੀ ਰੋਕ ਸਾਲ 2020 ਤੱਕ ਹਟਾਈ ਨਹੀਂ ਜਾ ਸਕੇਗੀ। ਐੱਫ. ਏ. ਏ. ਪ੍ਰਮੁੱਖ ਸਟੀਵ ਡਿਕਸਨ ਨੇ ਸੀ. ਐੱਨ. ਬੀ. ਸੀ. ਨੂੰ ਆਖਿਆ ਕਿ ਏਜੰਸੀ ਵਲੋਂ ਬੋਇੰਗ-737 ਮੈਕਸ ਨੂੰ ਉਡਾਉਣ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ 'ਚ 10 ਜਾਂ 11 ਪੜਾਅ ਬਚੇ ਹਨ, ਇਨ੍ਹਾਂ 'ਚ ਜਹਾਜ਼ ਦੇ ਪ੍ਰਮਾਣਨ ਅਤੇ ਲੋਕਾਂ ਦੀ ਰਾਏ ਲੈਣ ਲਈ ਨਿਰਧਾਰਤ ਸਮਾਂ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਜੇਕਰ ਤੁਹਾਨੂੰ ਸਮੇਂ ਦਾ ਅੰਦਾਜ਼ਾ ਲਾਉਣਾ ਹੈ ਤਾਂ ਇਹ 2020 ਤੱਕ ਜਾਵੇਗਾ।
ਨਾਗਰਿਕਤਾ ਬਿੱਲ ਨਾਲ ਭਾਰਤ ਦੇ ਇਤਿਹਾਸਕ ਧਰਮ-ਨਿਰਪੱਖ ਦਾ ਅਕਸ ਹੋਵੇਗਾ ਕਮਜ਼ੋਰ : ਬੰਗਲਾਦੇਸ਼
NEXT STORY