ਜਲੰਧਰ (ਪੁਨੀਤ)-ਤੇਜ਼ ਹਨ੍ਹੇਰੀ-ਤੂਫ਼ਾਨ ਅਤੇ ਮੋਹਲੇਧਾਰ ਮੀਂਹ ਨੇ ਬੀਤੇ ਦਿਨ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਬਿਜਲੀ ਵਿਵਸਥਾ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ। ਤੇਜ਼ ਹਵਾਵਾਂ ਅਤੇ ਖ਼ਰਾਬ ਮੌਸਮ ਕਾਰਨ ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਅਤੇ ਹਜ਼ਾਰਾਂ ਖ਼ਪਤਕਾਰਾਂ ਨੂੰ ਘੰਟਿਆਂਬੱਧੀ ਬਿਜਲੀ ਕਟੌਤੀ ਕਾਰਨ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ ਬਦਲਾਅ
ਬੀਤੀ ਸ਼ਾਮ ਸਮੇਂ ਅਚਾਨਕ ਮੌਸਮ ਬਦਲਣ ਤੋਂ ਬਾਅਦ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਇਸ ਦੇ ਕੁਝ ਸਮੇਂ ਬਾਅਦ ਰਾਤ ਲਗਭਗ 8 ਵਜੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ। ਮੌਸਮ ਦੇ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਪਾਵਰਕਾਮ ਨੇ ਚੌਕਸੀ ਵਜੋਂ ਬਿਜਲੀ ਸਪਲਾਈ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀ, ਤਾਂ ਜੋ ਤੇਜ਼ ਹਵਾਵਾਂ ਕਾਰਨ ਤਾਰਾਂ ਦੇ ਆਪਸ ਵਿਚ ਟਕਰਾਉਣ ਜਾਂ ਕਿਸੇ ਵੱਡੇ ਤਕਨੀਕੀ ਫਾਲਟ ਤੋਂ ਬਚਿਆ ਜਾ ਸਕੇ।

ਹਾਲਾਂਕਿ ਮੌਸਮ ਆਮ ਵਰਗਾ ਹੋਣ ਤੋਂ ਬਾਅਦ ਵਧੇਰੇ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਪਰ ਦਰਜਨਾਂ ਇਲਾਕਿਆਂ ਵਿਚ ਤਕਨੀਕੀ ਖ਼ਰਾਬੀਆਂ ਕਾਰਨ ਸਪਲਾਈ ਸ਼ੁਰੂ ਨਹੀਂ ਹੋ ਸਕੀ। ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ, ਫਿਊਜ਼ ਅਤੇ ਹੋਰ ਉਪਕਰਨਾਂ ਵਿਚ ਖ਼ਰਾਬੀ ਆਉਣ ਦੀਆਂ ਸੂਚਨਾਵਾਂ ਮਿਲੀਆਂ। ਇਸ ਕਾਰਨ ਦੇਰ ਰਾਤ ਤੱਕ ਕਈ ਮੁਹੱਲਿਆਂ ਦੇ ਲੋਕਾਂ ਨੂੰ ਹਨੇਰੇ ਵਿਚ ਸਮਾਂ ਬਿਤਾਉਣਾ ਪਿਆ।
ਇਹ ਵੀ ਪੜ੍ਹੋ: ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ, ਪਰਿਵਾਰ 'ਚ ਖ਼ੁਸ਼ੀ ਦੀ ਲਹਿਰ
ਸੂਤਰਾਂ ਅਨੁਸਾਰ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਬਿਜਲੀ ਨੈੱਟਵਰਕ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਜਿਸ ਕਾਰਨ ਪੂਰੇ ਜ਼ੋਨ ਵਿਚ ਹਜ਼ਾਰਾਂ ਸ਼ਿਕਾਇਤਾਂ ਪ੍ਰਾਪਤ ਹੋਈਆਂ। ਉੱਥੇ ਹੀ ਜਲੰਧਰ ਸਰਕਲ ਵਿਚ ਸਵੇਰ ਤੋਂ ਲੈ ਕੇ ਰਾਤ ਤੱਕ 800 ਤੋਂ ਵੱਧ ਸ਼ਿਕਾਇਤਾਂ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ। ਸ਼ਿਕਾਇਤਾਂ ਦਾ ਦਬਾਅ ਵਧਣ ਕਾਰਨ ਹੈਲਪਲਾਈਨ ਨੰਬਰ 1912 ’ਤੇ ਵੀ ਕਈ ਖਪਤਕਾਰਾਂ ਦਾ ਸੰਪਰਕ ਨਹੀਂ ਹੋ ਸਕਿਆ। ਲੋਕਾਂ ਦਾ ਕਹਿਣਾ ਸੀ ਕਿ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕਾਲ ਨਹੀਂ ਲੱਗ ਰਹੀ ਸੀ, ਜਿਸ ਨਾਲ ਉਹ ਸਮੇਂ ਸਿਰ ਆਪਣੀ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ।
ਸ਼ੁਰੂਆਤ ਵਿਚ ਵਧੇਰੇ ਲੋਕਾਂ ਨੂੰ ਲੱਗਿਆ ਕਿ ਮੀਂਹ ਕਾਰਨ ਚੌਕਸੀ ਵਜੋਂ ਬਿਜਲੀ ਬੰਦ ਕੀਤੀ ਗਈ ਹੈ, ਪਰ ਮੀਂਹ ਰੁਕਣ ਦੇ ਕਾਫ਼ੀ ਸਮੇਂ ਬਾਅਦ ਵੀ ਜਦੋਂ ਸਪਲਾਈ ਬਹਾਲ ਨਹੀਂ ਹੋਈ ਤਾਂ ਲੋਕਾਂ ਨੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੰਪਰਕ ਕਰ ਕੇ ਸਥਿਤੀ ਦਾ ਪਤਾ ਲਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਫਾਲਟ ਦੀ ਜਾਣਕਾਰੀ ਮਿਲਣ ’ਤੇ ਸ਼ਿਕਾਇਤਾਂ ਦਰਜ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋਇਆ।
ਇਹ ਵੀ ਪੜ੍ਹੋ: ਸਿਆਸੀ ਹਲਚਲ! ਅਕਾਲੀ ਦਲ ਨੇ ਐਲਾਨੇ ਬੀ. ਸੀ. ਵਿੰਗ ਦੇ 83 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ, ਵੇਖੋ List
ਕਈ ਖ਼ਪਤਕਾਰਾਂ ਨੇ ਦੋਸ਼ ਲਾਇਆ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਲੰਮੇ ਸਮੇਂ ਬਾਅਦ ਵੀ ਬਿਜਲੀ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚੇ। ਕੁਝ ਇਲਾਕਿਆਂ ਵਿਚ ਦੇਰ ਰਾਤ ਤੱਕ ਮੁਰੰਮਤ ਦਾ ਕੰਮ ਜਾਰੀ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ਦੌਰਾਨ ਬਿਜਲੀ ਸਬੰਧਤ ਸ਼ਿਕਾਇਤਾਂ ਦੇ ਹੱਲ ਲਈ ਵਧੇਰੇ ਪ੍ਰਭਾਵਸ਼ਾਲੀ ਵਿਵਸਥਾ ਦੀ ਲੋੜ ਹੈ, ਤਾਂ ਜੋ ਖਪਤਕਾਰਾਂ ਨੂੰ ਲੰਮੇ ਸਮੇਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੂਜੇ ਪਾਸੇ ਪਾਵਰਕਾਮ ਦੇ ਮੁਲਾਜ਼ਮ ਅਤੇ ਤਕਨੀਕੀ ਟੀਮਾਂ ਦੇਰ ਰਾਤ ਤੱਕ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਵਿਚ ਜੁਟੀਆਂ ਰਹੀਆਂ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ਕਾਰਨ ਕਈ ਥਾਵਾਂ ’ਤੇ ਤਕਨੀਕੀ ਰੁਕਾਵਟਾਂ ਪੈਦਾ ਹੋਈਆਂ, ਜਿਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕੀਤਾ ਗਿਆ। ਵਧੇਰੇ ਇਲਾਕਿਆਂ ਵਿਚ ਬਿਜਲੀ ਸਪਲਾਈ ਸ਼ਿਕਾਇਤ ਮਿਲਣ ਤੋਂ ਬਾਅਦ ਸਮੇਂ ਸਿਰ ਬਹਾਲ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਖੁੱਲ੍ਹ ਗਏ ਪੌਂਗ ਡੈਮ ਦੇ ਗੇਟ, ਛੱਡਿਆ ਗਿਆ ਪਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ ਬਦਲਾਅ
NEXT STORY