ਦਮਿਸ਼ਕ — ਸੀਰੀਆਈ ਰਾਜਧਾਨੀ ਦਮਿਸ਼ਕ ਦੇ ਉੱਤਰ-ਪੂਰਬੀ ਖੇਤਰ 'ਚ ਵੀਰਵਾਰ ਨੂੰ ਇਕ ਬੰਬ ਹਮਲਾ ਹੋਇਆ। ਸੀਰੀਆ ਦੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਕ ਹਫਤੇ ਤੋਂ ਘੱਟ ਸਮੇਂ 'ਚ ਇਹ ਸਰਕਾਰ ਦੇ ਕੰਟਰੋਲ ਵਾਲੇ ਖੇਤਰ 'ਚ ਇਹ ਅਜਿਹਾ ਤੀਜਾ ਹਮਲਾ ਹੈ। ਸਰਕਾਰੀ ਸੰਵਾਦ ਕਮੇਟੀ 'ਸਨਾ' ਨੇ ਦੱਸਿਆ ਕਿ ਅਦਾਵੀ ਖੇਤਰ 'ਚ ਇਕ ਕਾਰ 'ਚ ਰੱਖੇ ਬੰਬ ਦੇ ਜ਼ਰੀਏ ਇਕ ਅੱਤਵਾਦੀ ਧਮਾਕਾ ਕੀਤਾ ਗਿਆ ਪਰ ਇਸ 'ਚ ਕਿਸੇ ਦੀ ਮੌਤ ਨਹੀਂ ਹੋਈ।
ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਆਖਿਆ ਕਿ ਇਹ ਧਮਾਕਾ ਸਰਕਾਰ ਦੇ ਪ੍ਰਮੁੱਖ ਸਹਿਯੋਗੀ ਰੂਸ ਦੇ ਦੂਤਘਰ ਕੋਲ ਹੋਇਆ। ਬ੍ਰਿਟੇਨ ਸਥਿਤ ਯੁੱਧ ਨਿਗਰਾਨੀ ਸੰਸਥਾ ਨੇ ਕਿਹਾ ਕਿ 4 ਲੋਕ ਮਾਮੂਲੀ ਰੂਪ ਤੋਂ ਜ਼ਖਮੀ ਹੋਏ ਹਨ। ਇਸ ਧਮਾਕੇ ਤੋਂ ਪਹਿਲਾਂ ਪਿਛਲੇ ਵੀਰਵਾਰ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਧਮਾਕਾ ਹੋਇਆ ਸੀ। ਆਬਜ਼ਰਵੇਟਰੀ ਨੇ ਦੱਸਿਆ ਕਿ ਉਕਤ ਧਮਾਕੇ 'ਚ ਕੁਝ ਵਿਅਕਤੀ ਮਾਰੇ ਗਏ ਸਨ ਅਤੇ ਕੁਝ ਜ਼ਖਮੀ ਹੋਏ ਸਨ। ਸਰਕਾਰੀ ਮੀਡੀਆ ਨੇ ਆਖਿਆ ਸੀ ਕਿ ਇਸ 'ਚ ਕੋਈ ਮਾਰਿਆ ਨਹੀਂ ਗਿਆ ਸੀ। ਸਰਕਾਰੀ ਮੀਡੀਆ ਮੁਤਾਬਕ ਪਿਛਲੇ ਵੀਰਵਾਰ ਨੂੰ ਸਰਕਾਰ ਦੇ ਕੰਟਰੋਲ ਵਾਲੇ ਤੱਟੀ ਖੇਤਰ ਲਟਾਕੀਆ 'ਚ ਹੋਏ ਇਕ ਕਾਰ ਬੰਬ ਧਮਾਕੇ 'ਚ ਇਕ ਵਿਅਕਤੀ ਮਾਰਿਆ ਗਿਆ ਸੀ।
550ਵੇਂ ਗੁਰੂਪੂਰਬ ਸੰਬੰਧੀ ਸਾਲ ਭਰ ਕਰਵਾਏ ਜਾਣਗੇ ਸਮਾਗਮ : ਅਜੇ ਗੋਂਡਾਨੀ
NEXT STORY