ਇਸਲਾਮਾਬਾਦ- ਪਾਕਿਸਤਾਨ 'ਚ ਲਗਾਤਾਰ ਪੈ ਰਹੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਅਚਾਨਕ ਆਏ ਹੜ੍ਹ ਨੇ ਕਈ ਇਲਾਕੇ ਤਬਾਹ ਕਰ ਦਿੱਤੇ ਹਨ। ਇਸ ਵਿਚ ਇਕ ਪਾਕਿਸਤਾਨੀ ਪੱਤਰਕਾਰ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਰਾਵਲਪਿੰਡੀ ਦੇ ਚਹਾਨ ਡੈਮ ਇਲਾਕੇ ਦਾ ਹੈ, ਜਿੱਥੇ ਇਕ ਪੱਤਰਕਾਰ ਹੜ੍ਹ ਦੀ ਸਥਿਤੀ ਦੀ ਲਾਈਵ ਰਿਪੋਰਟਿੰਗ ਕਰਦੇ ਹੋਏ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ।
ਇਕ ਚੈਨਲ ਵਲੋਂ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਿਪੋਰਟਰ ਗਰਦਨ ਤੱਕ ਪਾਣੀ 'ਚ ਖੜ੍ਹਾ ਹੋ ਕੇ ਹੱਥ 'ਚ ਮਾਈਕ ਲਈ ਰਿਪੋਰਟਿੰਗ ਕਰ ਰਿਹਾ ਸੀ। ਕੈਮਰੇ 'ਚ ਸਿਰਫ਼ ਉਸ ਦਾ ਸਿਰ ਅਤੇ ਮਾਈਕ ਨਜ਼ਰ ਆ ਰਹੇ ਸਨ। ਅਚਾਨਕ ਪਾਣੀ ਦਾ ਵਹਾਅ ਤੇਜ਼ ਹੋਇਆ ਅਤੇ ਪੱਤਰਕਾਰ ਰੁੜ੍ਹਨ ਲੱਗਾ। ਇਹ ਪੂਰੀ ਘਟਨਾ ਕੈਮਰੇ 'ਚ ਰਿਕਾਰਡ ਹੋ ਗਈ ਅਤੇ ਹੁਣ ਸੋਸ਼ਲ ਮੀਡੀਆ 'ਤੇ ਲੋਕ ਇਸ 'ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਪਾਕਿਸਤਾਨ 'ਚ 26 ਜੂਨ ਤੋਂ ਲਗਾਤਾਰ ਜਾਰੀ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹੁਣ ਤੱਕ ਘੱਟੋ-ਘੱਟ 116 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 250 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ : ''ਮਰ ਗਈ ਤੁਹਾਡੀ ਔਲਾਦ'' ! ਡਾਕਟਰਾਂ ਦੇ 'ਜਵਾਬ' ਨੇ ਤੋੜੀ ਉਮੀਦ, ਮਗਰੋਂ ਗੂੰਜ ਪਈਆਂ ਕਿਲਕਾਰੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲਏ 153 ਆਈ.ਐਸ ਸ਼ੱਕੀ
NEXT STORY