ਮੁਲਤਾਨ (ਭਾਸ਼ਾ): ਪਾਕਿਸਤਾਨ ਵਿਚ ਵੀਰਵਾਰ ਨੂੰ ਸ਼ੀਆ ਮੁਸਲਮਾਨਾਂ ਦੇ ਧਾਰਮਿਕ ਜਲੂਸ ਨੂੰ ਨਿਸ਼ਾਨਾ ਬਣਾ ਕੇ ਸ਼ਕਤੀਸ਼ਾਲੀ ਧਮਾਕਾ ਕੀਤਾ ਗਿਆ। ਇਸ ਧਮਾਕੇ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਚਸ਼ਮਦੀਦਾਂ ਦੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਅਮਰੀਕਾ ਮਗਰੋਂ ਹੁਣ IMF ਨੇ ਲਿਆ ਵੱਡਾ ਫ਼ੈਸਲਾ
ਪੂਰਬੀ ਪੰਜਾਬ ਸੂਬੇ ਦੇ ਰੂੜ੍ਹੀਵਾਦੀ ਸ਼ਹਿਰ ਬਹਾਵਲਨਗਰ ਵਿਚ ਇਹ ਧਮਾਕਾ ਹੋਇਆ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਪੁਲਸ ਅਤੇ ਐਂਬੂਲੈਂਸ ਘਟਨਾਸਥਲ ਵੱਲ ਜਾਂਦੇ ਹੋਏ ਦਿਖਾਏ ਦੇ ਰਹੇ ਹਨ। ਵੀਡੀਓ ਵਿਚ ਘਟਨਾਸਥਲ 'ਤੇ ਜ਼ਖਮੀ ਕਈ ਲੋਕ ਮਦਦ ਦਾ ਇੰਤਜ਼ਾਰ ਕਰਦੇ ਦਿਸ ਰਹੇ ਹਨ। ਇਕ ਸ਼ੀਆ ਨੇਤਾ ਖਾਵਰ ਸ਼ਫਕਤ ਨੇ ਇਕ ਬਿਆਨ ਵਿਚ ਬੰਬ ਧਮਾਕੇ ਦੀ ਪੁਸ਼ਟੀ ਕੀਤੀ ਪਰ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਇਸ ਵਿਚਕਾਰ ਅਧਿਕਾਰੀਆਂ ਨੇ ਅਸ਼ੌਰਾ ਉਤਸਵ ਤੋਂ ਇਕ ਦਿਨ ਪਹਿਲਾਂ ਦੇਸ਼ ਭਰ ਵਿਚ ਮੋਬਾਇਲ ਫੋਨ ਸੇਵਾ ਨੂੰ ਮੁਅੱਤਲ ਕਰ ਦਿੱਤਾ ਹੈ।
ਵੇਲਜ਼: ਐੱਨ ਐੱਚ ਐੱਸ ਅਤੇ ਸਮਾਜਿਕ ਦੇਖਭਾਲ ਲਈ 551 ਮਿਲੀਅਨ ਪੌਂਡ ਦੀ ਸਹਾਇਤਾ ਜਾਰੀ
NEXT STORY