ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਵਿਡ-19 ਕਾਰਣ ਲਾਗੂ ਲਾਕਡਾਊਨ ਨੂੰ ਲੜੀ ਵਾਰ ਤਰੀਕੇ ਨਾਲ ਖੋਲ੍ਹਣ ਲਈ ਕਈ ਕਦਮਾਂ ਦਾ ਐਲਾਨ ਕਰ ਵਾਲੇ ਹਨ, ਜਿਨ੍ਹਾਂ ਵਿਚ ਮੈਚ ਦੌਰਾਨ ਅਤੇ ਕਲੱਬ ਵਿਚ ਭੀੜ ਦੇ ਇਕੱਠੇ ਹੋਣ ਲਈ ਕਥਿਡ 'ਕੋਵਿਡ ਪਾਸਪੋਰਟ' ਦਾ ਪ੍ਰਬੰਧ ਵੀ ਸ਼ਾਮਲ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਸੋਮਵਾਰ ਨੂੰ ਇਨ੍ਹਾਂ ਕਦਮਾਂ ਦਾ ਐਲਾਨ ਕਰਨਗੇ। ਉਥੇ ਜਾਨਸਨ ਨੇ ਐਤਵਾਰ ਈਸਟਰ ਮੌਕੇ ਦਿੱਤੇ ਸੰਦੇਸ਼ ਵਿਚ ਆਖਿਆ ਕਿ ਕੋਵਿਡ-19 ਕਾਰਣ ਮੁਸ਼ਕਿਲ ਭਰਿਆ ਸਾਲ ਰਹਿਣ ਤੋਂ ਬਾਅਦ ਬਿਹਤਰ ਸਮਾਂ ਆਉਣ ਵਾਲਾ ਹੈ।
ਇਹ ਵੀ ਪੜੋ - ਔਰਤਾਂ ਦੇ ਕੱਪੜਿਆਂ, ਕੂੜੇ ਤੋਂ ਬਾਅਦ ਹੁਣ ਮਿਆਂਮਾਰ ਦੇ ਲੋਕਾਂ ਨੇ 'ਆਂਡਿਆਂ' ਨਾਲ ਜਤਾਇਆ ਵਿਰੋਧ, ਤਸਵੀਰਾਂ
ਪ੍ਰਧਾਨ ਮੰਤਰੀ ਵੱਲੋਂ ਸੋਮਵਾਰ ਕੀਤੇ ਜਾਣ ਵਾਲੇ ਐਲਾਨਾਂ ਵਿਚ ਆਉਣ ਵਾਲੇ ਮਹੀਨਿਆਂ ਵਿਚ ਪ੍ਰਯੋਗਾਤਮਕ ਪ੍ਰੋਗਰਾਮਾਂ ਦੀ ਸੰਖੇਪ ਵਿਚ ਰੂਪ-ਰੇਖਾ ਹੋਣ ਦੀ ਉਮੀਦ ਹੈ। ਇਸ ਵਿਚ ਦੱਸਿਆ ਜਾਵੇਗਾ ਕਿ ਕਿਵੇਂ ਇਹ ਆਯੋਜਨ ਲੋਕਾਂ ਨੂੰ ਆਡੀਟੋਰੀਅਮ ਆਦਿ ਵਿਚ ਆਉਣ ਵਿਚ ਮਦਦ ਕਰਨਗੇ ਜੋ ਕਰੀਬ ਇਕ ਸਾਲ ਤੋਂ ਬੰਦ ਹਨ। ਪਾਇਲਟ ਯੋਜਨਾ ਅਧੀਨ ਕੋਵਿਡ-ਸਥਿਤੀ ਪ੍ਰਮਾਣ ਪੱਤਰ ਸ਼ਾਮਲ ਹੈ, ਜਿਸ ਦੀ ਵਰਤੋਂ ਲੰਡਨ ਦੇ ਵਿੰਬਲੇ ਸਟੇਡੀਅਮ ਵਿਚ ਹੋਣ ਵਾਲੇ ਫੁੱਟਬਾਲ ਐੱਫ. ਏ. ਕੱਪ ਦੇ ਫਾਈਨਲ ਕੱਪ ਵਿਚ ਹੋਣ ਦੀ ਉਮੀਦ ਹੈ। ਇਸ ਵਿਚ ਸ਼ਾਮਲ ਹੋਣ ਲਈ ਸਮਾਰਟਫੋਨ ਐਪ ਜਾਂ ਕਾਗਜ਼ 'ਤੇ ਤਿਆਰ ਪ੍ਰਮਾਣ ਪੱਤਰ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ - ਪਾਕਿਸਤਾਨ 'ਚ ਖੰਡ ਦੇ ਭਾਅ 100 ਰੁਪਏ ਤੋਂ ਪਾਰ, ਇਮਰਾਨ ਦੇ 'ਮਹਿੰਗਾਈ ਗਿਫਟ' ਤੋਂ ਆਵਾਮ ਪਰੇਸ਼ਾਨ
ਜਾਨਸਨ ਦੀ ਕਾਰਜ ਯੋਜਨਾ ਅਧੀਨ () ਜੂਨ ਤੱਕ ਸਭ ਪਾਬੰਦੀਆਂ ਨੂੰ ਵਾਪਸ ਲੈਣ ਦੀ ਯੋਜਨਾ ਹੈ ਅਤੇ ਇਸ ਤਹਿਤ ਮਈ ਦੇ ਮੱਧ ਤੱਕ ਪ੍ਰੀਖਣ ਕੀਤੇ ਜਾਣ ਦਾ ਪ੍ਰਸਤਾਵ ਹੈ। ਕੈਬਨਿਟ ਦਫਤਰ ਦੇ ਮੰਤਰੀ ਮਾਇਕਲ ਗੋਵ ਨੇ 'ਦਿ ਸੰਡੇ ਟੈਲੀਗ੍ਰਾਫ' ਅਖਬਾਰ ਨੂੰ ਆਖਿਆ ਕਿ ਟੀਕਾਕਰਨ ਸ਼ਕਤੀਸ਼ਾਲੀ ਹਥਿਆਰ ਹੈ ਪਰ ਇਹ ਕਦੇ ਪੂਰੀ ਤਰ੍ਹਾਂ ਨਾਲ ਸੁਰੱਖਿਆ ਨਹੀਂ ਦੇ ਸਕਦਾ। ਇਸ ਲਈ ਜ਼ਿੰਦਗੀ ਨੂੰ ਪਟੜੀ 'ਤੇ ਲਿਆਉਣ ਲਈ ਹਰ ਸੰਭਾਵਨਾ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਉਥੇ ਜਾਨਸਨ ਨੇ ਈਸਟਰ ਸੰਦੇਸ਼ ਵਿਚ ਮੰਨਿਆ ਕਿ ਲਾਕਡਾਊਨ ਪਾਬੰਦੀਆਂ ਕਾਰਣ ਆਮ ਤਰੀਕੇ ਨਾਲ ਇਹ ਤਿਓਹਾਰ ਮਨਾਉਣਾ ਪੈ ਰਿਹਾ ਹੈ ਪਰ ਨਾਲ ਹੀ ਉਨ੍ਹਾਂ ਆਉਣ ਵਾਲੇ ਹਫਤਿਆਂ ਵਿਚ ਇਨ੍ਹਾਂ ਪਾਬੰਦੀਆਂ ਨੂੰ ਖਤਮ ਕਰਨ ਦੀ ਉਮੀਦ ਜਤਾਈ। ਉਨ੍ਹਾਂ ਕਿਹਾ ਕਿ ਬੀਤੇ ਮਹੀਨੇ ਮੁਸ਼ਕਿਲ ਭਰੇ ਰਹੇ ਪਰ ਈਸਟਰ ਆਪਣੇ ਨਾਲ ਨਵੀਂ ਉਮੀਦ ਲੈ ਕੇ ਆਇਆ ਹੈ।
ਇਹ ਵੀ ਪੜੋ - ਇੰਗਲੈਂਡ : Heart ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੁਣ 2 ਘੰਟੇ ਨਹੀਂ ਸਿਰਫ 5 ਮਿੰਟ 'ਚ ਹੋਵੇਗਾ
ਇਮਰਾਨ ਖਾਨ ਨੇ ਕੋਰੋਨਾ ਦੀ ਤੀਸਰੀ ਲਹਿਰ ਦੇ ਵਧੇਰੇ ਖਤਰਨਾਕ ਹੋਣ ਦੀ ਦਿੱਤੀ ਚਿਤਾਵਨੀ
NEXT STORY