ਨਵੀਂ ਦਿੱਲੀ – ਬ੍ਰਿਟੇਨ ਦੇ ਇੰਪਲਾਇਮੈਂਟ ਟ੍ਰਿਬਿਊਨਲ ਭਾਵ ਰੋਜ਼ਗਾਰ ਟ੍ਰਿਬਿਊਨਲ ਨੇ ਇਕ ਪ੍ਰੈਗਨੈਂਟ ਔਰਤ ਨੂੰ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਉਸ ਦੀ ਕੰਪਨੀ ਨੂੰ 93,000 ਪਾਊਂਡ (ਲੱਗਭਗ 1 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਦਿ ਇੰਡੀਪੈਂਡੈਂਟ ਦੀ ਰਿਪੋਰਟ ਅਨੁਸਾਰ ਮਹਿਲਾ ਦੇ ਬੌਸ ਨੇ ਇਹ ਕਹਿੰਦੇ ਹੋਏ ਉਸ ਨੂੰ ਸਿਰਫ ਮੈਸੇਜ ਭੇਜ ਕੇ ਕੰਪਨੀ ਤੋਂ ਕੱਢ ਦਿੱਤਾ ਕਿ ਉਨ੍ਹਾਂ ਨੂੰ ਅਜੇ ਦਫਤਰ ’ਚ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਹੈ।
ਮਹਿਲਾ ਨੇ ਮੰਗਿਆ ਸੀ ਵਰਕ ਫ੍ਰਾਮ ਹੋਮ
ਇੰਪਲਾਇਰ ਅੰਮਾਰ ਕਬੀਰ ਨੇ ਆਪਣੇ ਮੈਸੇਜ ’ਚ ਜੈਜ ਹੈਂਡਸ ਈਮੋਜੀ ਦੀ ਵੀ ਵਰਤੋਂ ਕੀਤੀ ਸੀ, ਜਿਸ ਨੂੰ ਕੋਰਟ ਨੇ ਗਲਤ ਮੰਨਿਆ। ਅਸਲ ’ਚ ਪਾਊਲਾ ਮਿਲੁਸਕਾ ਨਾਂ ਦੀ ਇਕ ਪ੍ਰੈਗਨੈਂਟ ਔਰਤ ਨੇ ਮਾਰਨਿੰਗ ਸਿਕਨੈੱਸ ਕਾਰਨ ਵਰਕ ਫ੍ਰਾਮ ਹੋਮ ਕਰਨ ਦੀ ਇਜਾਜ਼ਤ ਆਪਣੇ ਬੌਸ ਤੋਂ ਮੰਗੀ ਸੀ।
ਇਸ ’ਤੇ ਅੰਮਾਰ ਨੇ ਮਹਿਲਾ ਨੂੰ ਨਾ ਸਿਰਫ ਇਕ ਮੈਸੇਜ ਭੇਜ ਕੇ ਨੌਕਰੀ ਤੋਂ ਕੱਢ ਦੇਣ ਦੀ ਗੱਲ ਕਹੀ ਸਗੋਂ ਆਖਿਰ ’ਚ ਜੈਜ ਹੈਂਡਸ ਈਮੋਜੀ ਦੀ ਵੀ ਵਰਤੋਂ ਕੀਤੀ, ਜਿਸ ’ਚ ਇਕ ਮੁਸਕੁਰਾਉਂਦਾ ਹੋਇਆ ਚਿਹਰਾ ਅਤੇ ਦੋ ਹੱਥ ਹਨ।
ਸਿਰਫ ਪ੍ਰੈਗਨੈਂਸੀ ਕਾਰਨ ਨਹੀਂ ਕੱਢ ਸਕਦੀ ਕੰਪਨੀ
ਯੂ. ਕੇ. ਇੰਪਲਾਇਮੈਂਟ ਟ੍ਰਿਬਿਊਨਲ ਨੇ ਮੰਨਿਆ ਕਿ ਮਹਿਲਾ ਨੂੰ ਕੰਮ ਤੋਂ ਉਸ ਦੀ ਪ੍ਰੈਗਨੈਂਸੀ ਕਾਰਨ ਹੀ ਕੱਢਿਆ ਗਿਆ, ਜੋ ਬਿਲਕੁੱਲ ਹੀ ਗਲਤ ਹੈ। ਕੋਰਟ ਨੇ ਇਸ ਲਈ ਬਰਮਿੰਘਮ ’ਚ ਰੋਮਨ ਪ੍ਰਾਪਰਟੀ ਗਰੁੱਪ ਲਿਮਟਿਡ ਨੂੰ 93,616.74 ਪਾਊਂਡ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਮਿਲੁਸਕਾ ਇਕ ਇਨਵੈਸਟਮੈਂਟ ਕੰਸਲਟੈਂਟ ਹੈ। ਅਕਤੂਬਰ 2022 ’ਚ ਉਨ੍ਹਾਂ ਨੂੰ ਖੁਦ ਦੇ ਪ੍ਰੈਗਨੈਂਟ ਹੋਣ ਦਾ ਪਤਾ ਲੱਗਾ ਅਤੇ ਇਕ ਦਿਨ ਮਾਰਨਿੰਗ ਸਿਕਨੈੱਸ ਦੇ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬੌਸ ਤੋਂ ਘਰ ’ਚ ਰਹਿ ਕੇ ਕੰਮ ਕਰਨ ਦੀ ਇਜਾਜ਼ਤ ਮੰਗੀ ਪਰ ਕੰਪਨੀ ਨੇ ਉਨ੍ਹਾਂ ਨੂੰ ਕੰਮ ਤੋਂ ਹੀ ਕੱਢ ਦਿੱਤਾ।
ਦੁਖਦ ਖ਼ਬਰ: ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਮੌਤ
NEXT STORY