ਬਰੈਂਪਟਨ- ਕੈਨੇਡਾ ਦੇ ਦੋ ਸ਼ਹਿਰਾਂ ਵਿਚ ਤਕਰੀਬਨ 12 ਮਿੰਟਾਂ ਵਿਚ ਦੋ ਕਾਰਾਂ ਲੁੱਟ ਕੇ ਲੁਟੇਰੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਇਹ ਵਾਰਦਾਤਾਂ ਬਰੈਂਪਟਨ ਅਤੇ ਮਿਸੀਸਾਗਾ 'ਚ 14 ਅਕਤੂਬਰ ਦੀ ਰਾਤ ਨੂੰ ਵਾਪਰੀਆਂ। ਪੀਲ ਰੀਜਨਲ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ।
ਦੱਸਿਆ ਜਾ ਰਿਹਾ ਹੈ ਕਿ ਪਹਿਲੀ ਘਟਨਾ ਮਿਸੀਸਾਗਾ ਦੇ ਐਰਿਨ ਮਿੱਲਸ ਪਾਰਕਵੇਅ ਅਤੇ ਸ਼ੇਰੀਡਾਨ ਪਾਰਕ ਡਰਾਈਵ ਖੇਤਰ ਵਿਚ ਰਾਤ 11:40 ਵਜੇ ਵਾਪਰੀ। ਇਸ ਘਟਨਾ ਤੋਂ 12 ਮਿੰਟ ਬਾਅਦ ਹੀ ਬਰੈਂਪਟਨ ਦੇ ਹਨਸੇਨ ਰੋਡ ਐਂਡ ਸਾਊਥਰਨ ਐਵੇਨਿਊ ਖੇਤਰ ਵਿਚ ਇਕ ਹੋਰ ਕਾਰ ਚੋਰੀ ਹੋਈ।
ਪੀਲ ਪੁਲਸ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਕਾਲੇ ਰੰਗ ਦੀ 2017 ਮਾਡਲ ਫੋਰਡ ਐਸਕੇਪ ਕਾਰ ਸੀ। ਪੀਲ ਰੀਜਨਲ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੈ ਤਾਂ ਉਹ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ। ਕਈ ਵਾਰ ਗੱਡੀਆਂ ਵਿਚ ਲੱਗੇ ਕੈਮਰਿਆਂ ਵਿਚ ਅਜਿਹੀਆਂ ਵਾਰਦਾਤਾਂ ਰਿਕਾਰਡ ਹੋ ਜਾਂਦੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲਸ ਚੋਰਾਂ, ਲੁਟੇਰਿਆਂ ਨੂੰ ਕਾਬੂ ਕਰ ਲੈਂਦੀ ਹੈ।
ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਨੇ ਦਿੱਤੀਆਂ ਨਰਾਤਿਆਂ ਦੀਆਂ ਵਧਾਈਆਂ
NEXT STORY