ਨਿਊਯਾਰਕ/ਬਰੈਂਪਟਨ (ਰਾਜ ਗੋਗਨਾ)— ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਚੂਰਾਮਨ ਰਾਮਗੜੂ (ਉਮਰ 48 ਸਾਲ) ਨੂੰ ਭਾਰਤੀ ਮੂਲ ਦੇ ਅਜੈ ਛਿੱਬਰ (ਉਮਰ 54 ਸਾਲ) ਦਾ ਸ਼ਰਾਬ ਦੇ ਨਸ਼ੇ 'ਚ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਵਿਚ ਅਦਾਲਤ ਨੇ 12 ਸਾਲਾਂ ਤੱਕ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: 16 ਦੇਸ਼ਾਂ ਦੀਆਂ ਮਹਿਲਾ ਵਿਦੇਸ਼ ਮੰਤਰੀਆਂ ਵੱਲੋਂ ਕੁੜੀਆਂ ਦੇ ਹੱਕ 'ਚ ਤਾਲਿਬਾਨ ਨੂੰ ਖ਼ਾਸ ਅਪੀਲ
ਇਹ ਮਾਮਲਾ 5 ਜੁਲਾਈ, ਸੰਨ 2019 ਦਾ ਹੈ, ਜਦੋਂ ਪੁਲਸ ਨੂੰ ਬਰੈਂਪਟਨ ਦੇ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਦੇ ਖੇਤਰ ਵਿਚ ਕਿਸੇ ਨੇ ਕਾਲ ਕਰਕੇ ਜਾਂਚ ਕਰਨ ਲਈ ਬੁਲਾਇਆ ਸੀ। ਪੁਲਸ ਅਧਿਕਾਰੀ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ 54 ਸਾਲਾ ਭਾਰਤੀ ਮੂਲ ਦੇ ਅਜੈ ਛਿੱਬਰ ਨੂੰ ਮ੍ਰਿਤਕ ਪਾਇਆ ਸੀ। ਰਿਪੋਰਟਾਂ ਅਨੁਸਾਰ ਛਿੱਬਰ ਨੂੰ ਜਿਸ ਉਦਯੋਗਿਕ ਯੂਨਿਟ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ, ਉਹ ਉਸ ਨੇ 48 ਸਾਲਾ ਬਰੈਂਪਟਨ ਨਿਵਾਸੀ ਚੂਰਾਮਨ ਰਾਮਗੜੂ ਨਾਲ ਸਾਂਝੀ ਕੀਤੀ ਹੋਈਆ ਸੀ। ਖ਼ਬਰ ਮੁਤਾਬਕ ਸ਼ਰਾਬ ਦੇ ਨਸ਼ੇ ਵਿਚ ਚੂਰਾਮਨ ਰਾਮਗੜੂ ਨੇ ਅਜੈ ਛਿੱਬਰ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ 2 ਟਰੱਕ ਡਰਾਈਵਰ 10 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਕਾਬੂ
ਇਸ ਮਾਮਲੇ 'ਚ ਹੁਣ ਚੂਰਾਮਨ ਰਾਮਗੜੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੂਰਾਮਨ ਰਾਮਗੜੂ ਦੀ ਸਾਬਕਾ ਪਤਨੀ ਨੇ ਦੱਸਿਆ ਸੀ ਕਿ ਚੂਰਾਮਨ ਰਾਮਗੜੂ ਨੇ ਉਸ ਅੱਗੇ ਇੰਕਸ਼ਾਫ ਕੀਤਾ ਸੀ ਕਿ ਉਸ ਦਾ ਅਜੈ ਛਿੱਬਰ ਨਾਲ ਵਿਵਾਦ ਹੋਇਆ ਸੀ, ਕਿਉਂਕਿ ਅਜੈ ਛਿੱਬਰ ਨੇ ਉਸ ਦਾ ਸਮਾਨ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਦਾ ਆਪਸ 'ਚ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਚੂਰਾਮਨ ਰਾਮਗੜ੍ਹ ਕੋਲੋਂ ਅਜੈ ਛਿੱਬਰ ਦਾ ਕਤਲ ਹੋਇਆ ਸੀ।
ਇਹ ਵੀ ਪੜ੍ਹੋ: ਜਿੰਮ 'ਚ ਵਰਕਆਊਟ ਕਰ ਰਹੇ ਸ਼ਖ਼ਸ ਦੇ ਮੂੰਹ 'ਤੇ ਜਾਣਬੁੱਝ ਕੇ ਸੁੱਟਿਆ 20 ਕਿਲੋ ਭਾਰ, ਟੁੱਟੀ ਖੋਪੜੀ ਦੀ ਹੱਡੀ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
16 ਦੇਸ਼ਾਂ ਦੀਆਂ ਮਹਿਲਾ ਵਿਦੇਸ਼ ਮੰਤਰੀਆਂ ਵੱਲੋਂ ਕੁੜੀਆਂ ਦੇ ਹੱਕ 'ਚ ਤਾਲਿਬਾਨ ਨੂੰ ਖ਼ਾਸ ਅਪੀਲ
NEXT STORY