ਨਵੀਂ ਦਿੱਲੀ (ਭਾਸ਼ਾ) - ਬ੍ਰਾਜ਼ੀਲ, ਕੈਨੇਡਾ ਅਤੇ ਯੂਰਪੀਅਨ ਯੂਨੀਅਨ ਸਮੇਤ ਡਬਲਿਊ. ਟੀ. ਓ. ਦੇ ਮੈਂਬਰ ਦੇਸ਼ਾਂ ਦੇ ਸਮੂਹ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਖੰਡ ਸਬਸਿਡੀ ਦਾ ਨੋਟੀਫਿਕੇਸ਼ਨ ਸਮੇਂ ’ਤੇ ਦੇਵੇ। ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਮੁੱਦਾ 23-24 ਮਈ ਨੂੰ ਜਨੇਵਾ ’ਚ ਡਬਲਿਊ. ਟੀ. ਓ. ਦੀ ਖੇਤੀਬਾੜੀ ਕਮੇਟੀ ਦੀ ਮੀਟਿੰਗ ਦੌਰਾਨ ਚਰਚਾ ’ਚ ਆਇਆ। ਇਹ ਦੇਸ਼ ਵੀ ਭਾਰਤ ਵਾਂਗ ਪ੍ਰਮੁੱਖ ਖੰਡ ਬਰਾਮਦਕਾਰ ਹਨ ਅਤੇ ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਦੇ ਸਮਰਥਨ ਉਪਾਅ ਕੌਮਾਂਤਰੀ ਖੰਡ ਵਪਾਰ ਨੂੰ ਵਿਗਾੜਦੇ ਹਨ।
ਇਹ ਵੀ ਪੜ੍ਹੋ : ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ
ਜੇਨੇਵਾ ਸਥਿਤ ਅਧਿਕਾਰੀ ਨੇ ਕਿਹਾ ਕਿ ਬ੍ਰਾਜ਼ੀਲ, ਕੈਨੇਡਾ, ਕੋਸਟਾ ਰਿਕਾ, ਪੈਰਾਗੁਏ, ਨਿਊਜ਼ੀਲੈਂਡ, ਯੂਰਪੀਅਨ ਯੂਨੀਅਨ ਅਤੇ ਗੁਆਟੇਮਾਲਾ ਨੇ ਭਾਰਤ ਨੂੰ ਸਬਸਿਡੀ ਦਾ ਨੋਟੀਫਿਕੇਸ਼ਨ ਸਮੇਂ ’ਤੇ ਦੇਣ ਦੀ ਅਪੀਲ ਕੀਤੀ ਹੈ। ਭਾਰਤ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਨਾ ਤਾਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕੀਤੀ ਅਤੇ ਨਾ ਹੀ ਉਨ੍ਹਾਂ ਤੋਂ ਗੰਨਾ ਖਰੀਦਿਆ। ਸਾਰੀ ਖਰੀਦ ਨਿੱਜੀ ਖੰਡ ਮਿੱਲਾਂ ਵੱਲੋਂ ਕੀਤੀ ਗਈ ਸੀ, ਇਸ ਲਈ ਇਹ ਜਾਣਕਾਰੀ ਘਰੇਲੂ ਸਮਰਥਨ ਦੇ ਨੋਟੀਫਿਕੇਸ਼ਨ ’ਚ ਸ਼ਾਮਲ ਨਹੀਂ ਕੀਤੀ ਗਈ ਸੀ। ਇਹ ਚਰਚਾ ਮਹੱਤਵਪੂਰਨ ਹੈ, ਕਿਉਂਕਿ 2022 ’ਚ ਭਾਰਤ ਨੇ ਡਬਲਿਊ. ਟੀ. ਓ. ਦੇ ਵਪਾਰ ਵਿਵਾਦ ਨਿਪਟਾਰਾ ਪੈਨਲ ਦੇ ਇਕ ਫੈਸਲੇ ਖਿਲਾਫ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : 1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ
ਫੈਸਲੇ ’ਚ ਕਿਹਾ ਗਿਆ ਸੀ ਕਿ ਖੰਡ ਅਤੇ ਗੰਨੇ ਲਈ ਦੇਸ਼ ਦੇ ਘਰੇਲੂ ਸਮਰਥਨ ਉਪਾਅ ਵਿਸ਼ਵ ਵਪਾਰ ਮਾਪਦੰਡਾਂ ਦੇ ਨਾਲ ਮੇਲ ਨਹੀਂ ਖਾਂਦੇ ਹਨ। ਭਾਰਤ ਨੇ ਡਬਲਿਊ. ਟੀ. ਓ. ਦੀ ਅਪੀਲੀ ਸੰਸਥਾ ਕੋਲ ਅਪੀਲ ਦਾਖ਼ਲ ਕੀਤੀ ਸੀ, ਜੋ ਅਜਿਹੇ ਵਪਾਰਕ ਵਿਵਾਦਾਂ ’ਤੇ ਆਖਰੀ ਅਥਾਰਟੀ ਹੈ। ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਗੁਆਟੇਮਾਲਾ ਨੇ ਇਨ੍ਹਾਂ ਸਮਰਥਨ ਉਪਾਵਾਂ ਨੂੰ ਲੈ ਕੇ ਭਾਰਤ ਦੇ ਖਿਲਾਫ ਮਮਾਲੇ ਦਾਇਰ ਕੀਤੇ ਸਨ।
ਇਹ ਵੀ ਪੜ੍ਹੋ : ਵੋਟਿੰਗ ਵਾਲੇ ਦਿਨ ਅੱਤ ਦੀ ਗਰਮੀ ਦੇ ਬਾਵਜੂਦ ਵੋਟਰਾਂ 'ਚ ਦੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ(ਦੇਖੋ ਤਸਵੀਰਾਂ)
ਇਹ ਵੀ ਪੜ੍ਹੋ : ਮਜਦੂਰ ਨੇ ਵਿਦਿਆਰਥਣਾਂ ਨੂੰ ਕੀਤਾ ਗੁੰਮਰਾਹ, 5 ਮਹੀਨਿਆਂ 'ਚ 7 ਲੜਕੀਆਂ ਨਾਲ ਜਬਰ ਜਿਨਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ: ਜਿਨਪਿੰਗ ਨੂੰ ਵਿਦਰੋਹ ਦਾ ਖਦਸ਼ਾ, ਸਕੂਲਾਂ ਤੱਕ ਦੀ ਕਰਵਾਈ ਜਾ ਰਹੀ ਜਾਸੂਸੀ
NEXT STORY