ਬ੍ਰਾਸੀਲੀਆ — ਬ੍ਰਾਜ਼ੀਲ ਦੇ ਰਾਸ਼ਟਰਪਤੀ ਮਾਈਕਲ ਟੇਮਰ ਨੇ ਹਾਲ ਹੀ 'ਚ ਹਿੰਸਕ ਸੰਘਰਸ਼ ਤੋਂ ਬਾਅਦ ਵੈਨੇਜ਼ੁਏਲਾ ਦੀ ਸਰਹੱਦ 'ਤੇ ਕਾਨੂੰਨ ਅਤੇ ਵਿਵਸਥਾ ਯਕੀਨਨ ਕਰਨ ਲਈ ਫੌਜ ਭੇਜਣ ਦਾ ਫੈਸਲਾ ਕੀਤਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਹੜ੍ਹ ਕਾਰਨ 1 ਹਜ਼ਾਰ ਤੋਂ ਵੱਧ ਬੇਘਰ ਵੈਨੇਜ਼ੁਏਲਾ ਪ੍ਰਵਾਸੀ ਬ੍ਰਾਜ਼ੀਲ ਦੇ ਉੱਤਰ-ਪੱਛਮੀ ਰੋਰੈਮਾ ਸੂਬੇ 'ਚ ਦਾਖਲ ਹੋ ਗਏ ਸਨ।

ਇਨ੍ਹਾਂ ਲੋਕਾਂ ਦੇ ਅਸਥਾਈ ਕੈਂਪ 'ਤੇ ਹਿੰਸਕ ਭੀੜ ਨੇ ਹਮਲਾ ਕਰ ਦਿੱਤਾ ਸੀ। ਇਹ ਹਮਲਾ ਪ੍ਰਵਾਸੀਆਂ ਵੱਲੋਂ ਇਕ ਸਥਾਨਕ ਦੁਕਾਨਦਾਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦੀਆਂ ਅਫਵਾਹਾਂ ਤੋਂ ਬਾਅਦ ਕੀਤਾ ਗਿਆ ਸੀ। ਟੇਮਰ ਨੇ ਆਖਿਆ ਕਿ ਉਨ੍ਹਾਂ ਦਾ ਸੁਝਾਅ ਬ੍ਰਾਜ਼ੀਲੀਆਈ ਨਾਗਰਿਕਾਂ ਅਤੇ ਆਪਣੇ ਦੇਸ਼ ਵੱਲ ਭੱਜ ਰਹੇ ਵੈਨੇਜ਼ੁਏਲਾ ਦੇ ਪ੍ਰਵਾਸੀਆਂ ਨੂੰ ਵੀ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਵੈਨੇਜ਼ੁਏਲਾ ਦੇ ਸੰਕਟ 'ਤੇ ਦੁੱਖ ਵਿਅਕਤ ਕੀਤਾ ਅਤੇ ਕਿਹਾ ਕਿ ਇਹ ਵਿਵਹਾਰਕ ਰੂਪ ਤੋਂ ਪੂਰੇ ਮਹਾਦੀਪ ਦੀ ਸਦਭਾਵਨਾ ਲਈ ਖਤਰਾ ਹੈ। ਦੱਸ ਦਈਏ ਕਿ ਵੈਨੇਜ਼ੁਏਲਾ ਇਸ ਸਮੇਂ ਸਭ ਤੋਂ ਮਾੜੇ ਆਰਥਿਕ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ। ਕੰਮ ਅਤੇ ਜ਼ਿੰਦਗੀ ਦੀ ਸੁਰੱਖਿਆ ਦੀ ਭਾਲ 'ਚ ਇਸ ਮੁਲਕ ਦੇ ਲੋਕ ਦੂਜੇ ਮੁਲਕ ਜਾ ਕੇ ਪਨਾਹ ਲੈ ਰਹੇ ਹਨ।
ਮੋਬਾਇਲ ਐਪ ਬ੍ਰੀਚ ਕਾਰਨ 20 ਹਜ਼ਾਰ ਏਅਰ ਕੈਨੇਡਾ ਗਾਹਕਾਂ ਦੀ ਨਿੱਜੀ ਜਾਣਕਾਰੀ ਪ੍ਰਭਾਵਿਤ
NEXT STORY