ਮੈਕਸੀਕੋ ਸਿਟੀ-ਬ੍ਰਾਜ਼ੀਲ ਨੇ ਅੰਤਰਰਾਸ਼ਟਰੀ ਕੋਵੈਕਸ ਸੁਵਿਧਾ ਰਾਹੀਂ ਸਪਲਾਈ ਕੀਤੇ ਗਏ ਕੋਰੋਨਾ ਵਾਇਰਸ ਟੀਕੇ ਨੂੰ ਰਜਿਸਟ੍ਰੇਸ਼ਨ ਅਤੇ ਐਮਰਜੈਂਸੀ ਵਰਤੋਂ ਅਥਾਰਿਟੀ ਦੀਆਂ ਨਿਯਮਤ ਪ੍ਰਕਿਰਿਆਵਾਂ ਤੋਂ ਮੁਕਤ ਰੱਖਿਆ ਹੈ। ਸਿਹਤ ਰੈਗੂਲੇਟਰ ਐਨਵਿਸਾ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਰੈਗੂਲੇਟਰ ਨੇ ਕਿਹਾ ਕਿ ਐਨਵਿਸਾ ਬੋਡਰ ਨੇ ਮੰਗਲਵਾਰ ਨੂੰ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ 'ਚ ਗਲੋਬਲੀ ਕੋਵਿਡ-19 ਵੈਕਸੀਨ ਐਕਸੈਸ ਟੂਲ-ਕੋਵੈਕਸ ਫੈਸਿਲਿਟੀ ਰਾਹੀਂ ਸਿਹਤ ਮੰਤਰਾਲਾ ਵੱਲੋਂ ਖਰੀਦੇ ਗਏ ਟੀਕਿਆਂ ਦੀ ਐਮਰਜੈਂਸੀ ਵਰਤੋਂ ਲਈ ਰਜਿਸਟ੍ਰੇਸ਼ਨ ਅਤੇ ਅਸਥਾਈ ਅਥਾਰਿਟੀ ਨੂੰ ਰੱਦ ਕੀਤਾ ਗਿਆ ਹੈ।
ਨਿਯਮ ਸੰਬੰਧਤ ਆਯਾਤ ਅਤੇ ਦਵਾਈ ਕੰਟਰੋਲ ਨੂੰ ਸੌਖਾਲਾ ਬਣਾਉਂਦਾ ਹੈ ਤਾਂ ਕਿ ਜਿੰਨੀ ਜਲਦੀ ਹੋ ਸਕੇ ਬ੍ਰਾਜ਼ੀਲ ਦੀ ਆਬਾਦੀ ਨੂੰ ਉੱਚ ਗੁਣਵਤਾ ਵਾਲੇ, ਸੁਰੱਖਿਅਤ ਅਤੇ ਪ੍ਰਭਾਵੀ ਟੀਕਿਆਂ ਦੀ ਉਪਲੱਬਧਤਾ ਯਕੀਨੀ ਕੀਤਾ ਜਾ ਸਕੇ। ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਾਲੀ ਕੋਵੈਕਸ ਸੁਵਿਧਾ ਦਾ ਉਦੇਸ਼ ਸੁਰੱਖਿਅਤ ਅਤੇ ਪ੍ਰਭਾਵੀ ਟੀਕਿਆਂ ਤਕ ਸਮਾਨ ਪਹੁੰਚ ਯਕੀਨੀ ਕਰਨਾ ਹੈ।
ਇਹ ਵੀ ਪੜ੍ਹੋ -ਨਵਲਨੀ ਦੇ ਸਮਰਥਕ ਨਵੇਂ ਤਰੀਕੇ ਨਾਲ ਕਰਨਗੇ ਰੈਲੀ
ਇਸ ਸੁਵਿਧਾ 'ਚ 90 ਤੋਂ ਘੱਟ ਅਤੇ ਮੱਧਮ ਆਮਦਨੀ ਵਾਲੇ ਦੇਸ਼ ਸ਼ਾਮਲ ਹਨ ਜੋ ਟੀਕਿਆਂ ਦੇ ਖਰਚ ਨੂੰ ਵਹਨ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨਗੇ। ਪਿਛਲੇ ਹਫਤੇ ਵਿਸ਼ਵ ਸਿਹਤ ਏਜੰਸੀ ਨੇ ਉਮੀਦ ਜਤਾਈ ਹੈ ਕਿ ਰੂਸ ਦਾ 'ਸਪੂਤਨਿਕ ਵੀ' ਟੀਕਾ ਐਮਰਜੈਂਸੀ ਵਰਤੋਂ ਲਈ ਡਬਲਯੂ.ਐੱਚ.ਓ. ਅਥਾਰਿਟੀ ਦੇ ਪ੍ਰਾਪਤ ਕਰਨ ਤੋਂ ਬਾਅਦ ਸੂਚੀ 'ਚ ਸ਼ਾਮਲ ਹੋ ਜਾਵੇਗਾ।
ਇਹ ਵੀ ਪੜ੍ਹੋ -ਪਾਕਿ ਕਿਸਾਨ ਨੇਤਾ ਗ੍ਰਿਫਤਾਰ, PMLN ਪ੍ਰਧਾਨ ਬੋਲੇ-'ਇਮਰਾਨ ਤੇ ਮੋਦੀ ਕਿਸਾਨਾਂ ਦੇ ਦੁਸ਼ਮਣ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚੀਨੀ ਤੇ ਭਾਰਤੀ ਫੌਜੀਆਂ ਨੇ ਪੂਰਬੀ ਲੱਦਾਖ 'ਚ ਪਿੱਛੇ ਹਟਨਾ ਕੀਤਾ ਸ਼ੁਰੂ : ਚੀਨੀ ਰੱਖਿਆ ਮੰਤਰਾਲਾ
NEXT STORY