ਲਾਹੌਰ-ਪਾਕਿਸਤਾਨ ਦੇ ਰਾਏਵਿੰਡ 'ਚ ਪੁਲਸ ਨੇ ਸੋਮਵਾਰ ਨੂੰ ਪਾਕਿਸਤਾਨ ਕਿਸਾਨ ਇਤਹਾਦ (PKI) ਸੰਗਠਨ ਦੇ ਪ੍ਰਧਾਨ ਚੌਧਰੀ ਅਨਵਰ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ 'ਚ ਲਿਆ । ਕਿਸਾਨ ਨੇਤਾ ਨੇ ਸੂਬਾਈ ਰਾਜਧਾਨੀ 'ਚ ਲਗਭਗ 3 ਮਹੀਨੇ ਪਹਿਲਾਂ (ਨਵੰਬਰ 2020) ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ 'ਚੋਂ ਇਕ ਅਸ਼ਫਾਕ ਲੈਂਗਰੀਅਲ ਦੀ ਪੁਲਸ ਨਾਲ ਹੋਈ ਝੜਪ 'ਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ -ਮਿਆਂਮਾਰ 'ਚ ਫੌਜੀ ਸਰਕਾਰ ਨੇ ਲਾਇਆ ਕਰਫਿਊ, ਇਕੱਠੇ ਹੋਣ 'ਤੇ ਲਾਈ ਪਾਬੰਦੀ
ਇਸ ਪ੍ਰਦਰਸ਼ਨ 'ਚ ਚੌਧਰੀ ਅਨਵਰ ਨੇ ਪ੍ਰਤੀ ਕਿਲੋ 40,000 ਕਣਕ ਸਮਰਥਨ ਮੂਲ ਅਤੇ ਗੰਨੇ ਲਈ 300 ਪ੍ਰਤੀ ਕਿਲੋ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਫਲੈਟ ਬਿਜਲੀ ਦੀ ਦਰ ਮੰਗ ਕੀਤੀ ਗਈ ਸੀ। ਹਾਲਾਂਕਿ ਪੀ.ਕੇ.ਆਈ. ਨੇਤਾ ਦੀ ਗ੍ਰਿਫਤਾਰੀ 'ਤੇ ਸੰਗਠਨ ਵੱਲੋਂ ਕੋਈ ਆਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਦੋਸ਼ ਲਾਇਆ ਕਿ ਪੁਲਸ ਦੀ ਕਾਰਵਾਈ ਦਾ ਉਦੇਸ਼ ਅਨਵਰ ਨੂੰ ਉਸ ਪਟੀਸ਼ਨ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਨਾ ਹੈ ਜੋ ਉਨ੍ਹਾਂ ਨੇ ਪ੍ਰਦਰਸ਼ਨਕਾਰੀ ਦੀ ਮੌਤ 'ਤੇ ਪੁਲਸ ਵਿਰੁੱਧ ਹੱਤਿਆ ਦਾ ਮਾਮਲਾ ਦਰਜਨ ਕਰਨ ਲਈ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਤਿੰਨ ਵੱਖ-ਵੱਖ ਹਮਲਿਆਂ 'ਚ 9 ਲੋਕਾਂ ਦੀ ਮੌਤ : ਅਧਿਕਾਰੀ
ਪੰਜਾਬ ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਰਾਣਾ ਸਨਾਊੱਲਾਹ ਖਾਨ ਨੇ ਸੋਮਵਾਰ ਨੂੰ ਇਥੇ ਕਿਹਾ ਕਿ ਪੰਜਾਬ ਸਰਕਾਰ ਹੱਤਿਆ ਦੇ ਮਾਮਲੇ 'ਚ ਅਪੀਲ ਵਾਪਸ ਲੈਣ ਲਈ ਚੌਧਰੀ ਅਨਵਰ 'ਤੇ ਦਬਾਅ ਪਾ ਰਹੀ ਹੈ। ਉਨ੍ਹਾਂ ਦੇ ਲਗਾਤਾਰ ਮਨ੍ਹਾ ਕਰਨ 'ਤੇ ਰਾਏਵਿੰਡ ਪੁਲਸ ਨੇ ਉਨ੍ਹਾਂ ਨੂੰ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਪਾਕਿ ਦੀ 'ਕਠਪੁਤਲੀ ਸਰਕਾਰ' ਗ੍ਰਿਫਤਾਰੀ ਰਾਹੀਂ ਕਿਸਾਨਾਂ ਦੀ ਅਗਵਾਈ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਮੋਦੀ ਅਤੇ ਪਾਕਿਸਤਾਨ 'ਚ ਇਮਰਾਨ ਖਾਨ ਕਿਸਾਨ ਸਮੂਹ ਦੇ ਦੁਸ਼ਮਣ ਬਣ ਗਏ ਹਨ। ਉਥੇ ਦੂਜੇ ਪਾਸੇ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਚੌਧਰੀ ਅਨਵਰ ਨੂੰ ਰਾਏਵਿੰਡ ਪੁਲਸ ਨੇ ਮੁਲਤਾਨ ਤੋਂ ਇਕ ਵਿਦੇਸ਼ੀ ਪਾਕਿਸਾਤਨੀ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ 'ਚ ਫੌਜੀ ਸਰਕਾਰ ਨੇ ਲਾਇਆ ਕਰਫਿਊ, ਇਕੱਠੇ ਹੋਣ 'ਤੇ ਲਾਈ ਪਾਬੰਦੀ
NEXT STORY