ਬਿਊਨਸ ਆਇਰਸ (ਵਾਰਤਾ); ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ 'ਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਬ੍ਰਾਜ਼ੀਲ ਦੀ ਮੀਡੀਆ ਰਿਪੋਰਟ 'ਚ ਦਿੱਤੀ ਗਈ। ਮੀਡੀਆ ਨੇ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 54 ਦੱਸੀ ਸੀ। ਸਾਓ ਸੇਬੇਸਟਿਓ ਦੀ ਨਗਰਪਾਲਿਕਾ ਨੇ 53 ਮੌਤਾਂ ਦਰਜ ਕੀਤੀਆਂ। ਬ੍ਰਾਜ਼ੀਲ ਦੇ G1 ਨਿਊਜ਼ ਪੋਰਟਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ 59 ਤੱਕ ਪਹੁੰਚ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮਹਿੰਗਾਈ ਤੋਂ ਤੰਗ ਪਾਕਿਸਤਾਨੀ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ, ਕਿਹਾ-ਸਾਨੂੰ ਸਿਰਫ ਮੋਦੀ ਚਾਹੀਦੈ (ਵੀਡੀਓ)
150 ਤੋਂ ਵੱਧ ਮਾਹਿਰਾਂ ਦੀ ਸ਼ਮੂਲੀਅਤ ਵਾਲੀ ਖੋਜ ਅਤੇ ਬਚਾਅ ਮੁਹਿੰਮ ਸੱਤ ਦਿਨਾਂ ਤੋਂ ਚੱਲ ਰਹੀ ਹੈ। ਸਾਓ ਪਾਓਲੋ ਦੇ ਅਧਿਕਾਰੀਆਂ ਦੇ ਅਨੁਸਾਰ ਪਿਛਲੇ ਹਫ਼ਤੇ ਦੇ ਅੰਤ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਖੇਤਰ ਵਿੱਚ 760 ਤੋਂ ਵੱਧ ਲੋਕ ਬੇਘਰ ਹੋ ਗਏ ਸਨ ਅਤੇ 1,730 ਨੂੰ ਪ੍ਰਭਾਵਿਤ ਖੇਤਰਾਂ ਤੋਂ ਬਾਹਰ ਕੱਢਿਆ ਗਿਆ ਸੀ। ਸਾਓ ਪੌਲੋ ਦੇ ਗਵਰਨਰ ਟਾਰਸੀਸੀਓ ਗੋਮੇਸ ਡੀ ਫਰੀਟਾਸ ਨੇ ਕਈ ਨਗਰ ਪਾਲਿਕਾਵਾਂ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਸਾਓ ਪਾਓਲੋ ਵਿੱਚ ਹੜ੍ਹਾਂ 'ਤੇ ਹਮਦਰਦੀ ਪ੍ਰਗਟ ਕੀਤੀ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚਾਈਲਡ ਪੋਰਨੋਗ੍ਰਾਫੀ ਕੇਸ 'ਚ ਦੋਸ਼ੀ ਕਰਾਰ ਮਸ਼ਹੂਰ ਅਮਰੀਕੀ ਗਾਇਕ ਨੂੰ 20 ਸਾਲ ਦੀ ਸਜ਼ਾ
NEXT STORY