ਬ੍ਰਾਸੀਲੀਆ (ਭਾਸ਼ਾ)— ਬ੍ਰਾਜ਼ੀਲ ਵਿਚ 13 ਮਾਰਚ ਨੂੰ ਸਾਓ ਪਾਉਲੋ ਵਿਚ ਸੁਜਾਨੋ ਦੇ ਸਕੂਲ 'ਤੇ ਹੋਏ ਹਮਲੇ ਦੀ ਸਾਜਿਸ਼ ਰਚਣ ਵਿਚ ਮਦਦ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਥਾਨਕ ਪੁਲਸ ਨੇ ਮੰਗਲਵਾਰ ਨੂੰ ਦੱੱਸਿਆ ਕਿ 17 ਸਾਲਾ ਨੌਜਵਾਨ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਅਤੇ ਨਾਬਾਲਗ ਹੋਣ ਕਾਰਨ ਉਸ ਨੂੰ ਨਿਆਂਇਕ ਹਿਰਾਸਤ ਕੇਂਦਰ ਵਿਚ ਟਰਾਂਸਫਰ ਕਰ ਦਿੱਤਾ ਗਿਆ। ਨਾਬਾਲਗ ਨੇ ਵੀਰਵਾਰ ਨੂੰ ਅਦਾਲਤ ਵਿਚ ਆਪਣੀ ਇੱਛਾ ਨਾਲ ਬਿਆਨ ਦਿੱਤਾ ਸੀ ਪਰ ਹਮਲੇ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਪੁਲਸ ਨੂੰ ਬਾਅਦ ਵਿਚ ਆਪਣੀ ਜਾਂਚ ਵਿਚ ਪਤਾ ਚੱਲਿਆ ਕਿ ਨਾਬਾਲਗ ਦਾ ਹਮਲਾਵਰਾਂ ਨਾਲ ਸਬੰਧ ਸੀ। ਪੁਲਸ ਨੂੰ ਉਸ ਦੇ ਮੋਬਾਈਲ ਫੋਨ ਵਿਚ ਦੋ ਹਮਲਾਵਰਾਂ ਨਾਲ ਗੱਲਬਾਤ ਦੇ ਸੰਦੇਸ਼ ਮਿਲੇ ਸਨ। ਪੁਲਸ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਵਿਚ ਉਸ ਦੇ ਅਧਿਆਪਕ ਦਾ ਬਿਆਨ ਵੀ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਇਸੇ ਮਹੀਨੇ ਨਾਬਾਲਗ ਨੇ ਕਲਾਸ ਵਿਚ ਅਭਿਆਸ ਦੌਰਾਨ ਲਿਖਿਆ ਸੀ ਕਿ ਸਕੂਲ ਵਿਚ ਗੋਲੀਬਾਰੀ ਕਰਨਾ ਉਸ ਦਾ ਸਭ ਤੋਂ ਵੱਡਾ ਸੁਪਨਾ ਹੈ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ 17 ਅਤੇ 25 ਸਾਲ ਦੇ ਦੋ ਨੌਜਵਾਨਾਂ ਨੇ ਇਕ ਪਬਲਿਕ ਸਕੂਲ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ। ਦੋਹਾਂ ਹਮਲਾਵਰਾਂ ਨੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੁਲਸ ਸਕੂਲ ਵਿਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਵਿਚ ਤਿੰਨ ਵਿਦਿਆਰਥੀ ਹਸਪਤਾਲ ਵਿਚ ਭਰਤੀ ਹਨ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।
PNB ਘੋਟਾਲੇ ਦਾ ਮਾਸਟਰਮਾਈਂਡ ਨੀਰਵ ਮੋਦੀ ਲੰਡਨ 'ਚ ਗ੍ਰਿਫਤਾਰ
NEXT STORY