ਜਕਾਰਤਾ - ਗੂਗਲ ਮੈਪ 'ਤੇ ਜ਼ਿਆਦਾ ਭਰੋਸਾ ਕਰਨਾ ਵੀ ਧੋਖਾ ਦੇ ਸਕਦਾ ਹੈ। ਇੰਡੋਨੇਸ਼ੀਆ ਵਿਚ ਇਕ ਲਾੜੇ ਨਾਲ ਅਜਿਹਾ ਹੀ ਹੋਇਆ। ਉਸ ਨੇ ਆਪਣੇ ਵਿਆਹ ਵਿਚ ਲਾੜੀ ਦੇ ਘਰ ਜਾਣ ਲਈ ਗੂਗਲ ਮੈਪ ਦੀ ਮਦਦ ਲਈ ਪਰ ਬਾਰਾਤ ਗਲਤ ਥਾਂ 'ਤੇ ਪਹੁੰਚ ਗਈ। ਦਿਲਚਸਪ ਇਹ ਸੀ ਕਿ ਗਲਤ ਘਰ ਵਿਚ ਵੀ ਵਿਆਹ ਸੀ ਅਤੇ ਉਹ ਵੀ ਬਾਰਾਤ ਦਾ ਇੰਤਜ਼ਾਰ ਕਰ ਰਹੇ ਸਨ। ਸਮਾਂ ਰਹਿੰਦੇ ਗੜਬੜੀ ਦਾ ਪਤਾ ਲੱਗ ਗਿਆ ਅਤੇ ਗਲਤ ਵਿਆਹ ਹੋਣ ਤੋਂ ਬਚ ਗਿਆ।
ਇਹ ਵੀ ਪੜੋ - ਪਾਕਿ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ : ਅਮਰੀਕਾ ਸਣੇ ਕਈ ਮੁਲਕਾਂ ਦੇ ਹਥਿਆਰ ਮਿਲ ਰਹੇ 'ਡੁਪਲੀਕੇਟ'
ਇੰਡੋਨੇਸ਼ੀਆਈ ਮੀਡੀਆ ਮੁਤਾਬਕ ਇਸ ਵਿਅਕਤੀ ਨੂੰ ਸੈਂਟ੍ਰਲ ਜਾਵਾ ਦੇ ਲਾਸੋਰੀ ਪਿੰਡ ਜਾਣਾ ਸੀ। ਗੂਗਲ ਮੈਪ ਕਾਰਣ ਉਹ ਬਾਰਾਤ ਲੈ ਕੇ ਜੇਂਗਕੋਲ ਪਹੁੰਚ ਗਿਆ। ਇੱਤੇਫਾਕ ਨਾਲ ਉਥੇ ਮਾਰੀਆ ਅਲਫਾ ਅਤੇ ਬੁਰਹਾਨ ਸਿੱਦਿਕੀ ਦਾ ਵਿਆਹ ਹੋਣ ਵਾਲਾ ਸੀ ਅਤੇ ਲਾੜੇ ਦਾ ਇੰਤਜ਼ਾਰ ਪਹਿਲਾਂ ਤੋਂ ਹੋ ਰਿਹਾ ਸੀ।
27 ਸਾਲ ਦੀ ਲਾੜੀ ਮਾਰੀਆ ਮੁਤਾਬਕ ਉਸ ਦੇ ਪਰਿਵਾਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ, ਨਾਸ਼ਤਾ-ਪਾਣੀ ਕਰਵਾਇਆ ਅਤੇ ਇਕ-ਦੂਜੇ ਨੂੰ ਤੋਹਫੇ ਦਿੱਤੇ ਜਾ ਰਹੇ ਸਨ। ਉਦੋਂ ਪਰਿਵਾਰ ਦੇ ਇਕ ਮੈਂਬਰ ਨੇ ਗੜਬੜੀ ਫੜ ਲਈ। ਉਨ੍ਹਾਂ ਲੋਕਾਂ ਨੇ ਵੀ ਮੁਆਫੀ ਮੰਗਦੇ ਹੋਏ ਕਿਹਾ ਕਿ ਗੂਗਲ ਮੈਪ ਕਾਰਣ ਉਹ ਗਲਤ ਘਰ ਵਿਚ ਆ ਗਏ। ਇਸ ਤੋਂ ਬਾਅਦ ਉਹ ਉਸ ਸਹੀ ਥਾਂ ਪਹੁੰਚ ਗਏ।
ਇਹ ਵੀ ਪੜੋ - ਕੋਰੋਨਾ ਤੋਂ ਬਚਣ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਇਹ ਮੁਲਕ
ਇੰਝ ਖੁਲ੍ਹਿਆ ਮਾਮਲਾ
ਲਾੜੀ ਮਾਰੀਆ ਦੇ ਪਰਿਵਾਰ ਨੇ ਅਸਲੀ ਲਾੜੇ ਬੁਰਹਾਨ ਸਿੱਦਿਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਦੋਂ ਪਤਾ ਲੱਗਾ ਕਿ ਉਹ ਲੋਕ ਰਸਤੇ ਵਿਚ ਥੋੜਾ ਦੂਰ ਰੁੱਕ ਗਏ ਸਨ, ਇਸ ਲਈ ਪਹੁੰਚਣ ਵਿਚ ਦੇਰੀ ਹੋਈ। ਇਸ ਵਿਚਾਲੇ ਗਲਤ ਲਾੜਾ ਮਾਰੀਆ ਦੇ ਘਰ ਪਹੁੰਚ ਗਿਆ।
ਸੋਸ਼ਲ ਮੀਡੀਆ 'ਤੇ ਵਾਇਰਲ
ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹੈ। ਵੀਡੀਓ ਵਿਚ ਵਿਅਕਤੀ ਦਾ ਪਰਿਵਾਰ ਆਪਣੇ ਤੋਹਫੇ ਵਾਪਸ ਚੁੱਕੀ ਗਲਤ ਘਰ ਵਿਚੋਂ ਬਾਹਰ ਨਿਕਲਦਾ ਨਜ਼ਰ ਆ ਰਿਹਾ ਹੈ। ਉਥੇ ਮੌਜੂਦ ਲੋਕ ਇਕ ਦੂਜੇ ਦਾ ਸੁਆਗਤ ਕਰਦੇ ਅਤੇ ਗਲਤੀ ਸਮੇਂ ਰਹਿੰਦੇ ਫੜੀ ਜਾਣ 'ਤੇ ਹੱਸਦੇ ਨਜ਼ਰ ਆ ਰਹੇ ਹਨ।
ਇਹ ਵੀ ਪੜੋ - ਸਾਊਦੀ ਅਰਬ ਨੇ ਇਸ ਕਾਰਣ ਆਪਣੇ 3 ਫੌਜੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ
ਨੇਪਾਲ 'ਚ ਕੋਵਿਡ-19 ਦੇ 303 ਨਵੇਂ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲਾ
NEXT STORY