ਲੰਡਨ (ਬਿਊਰੋ): ਦੁਨੀਆ ਭਰ ਵਿਚ ਵੈਕਸੀਨ ਦੇ ਟ੍ਰਾਇਲ ਦੇ ਵਿਚ ਵੀ ਕੋਰੋਨਾ ਦਾ ਕਹਿਰ ਕਈ ਦੇਸ਼ਾਂ ਵਿਚ ਜਾਰੀ ਹੈ।ਇਸ ਵਿਚ ਬ੍ਰਿਟੇਨ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਰੋਨਾਵਾਇਰਸ ਦੇ ਇਕ ਨਵੇਂ ਪ੍ਰਕਾਰ ਦੀ ਪਛਾਣ ਕੀਤੀ ਗਈ ਹੈ ਜੋ ਬ੍ਰਿਟੇਨ ਦੇ ਦੱਖਣ-ਪੂਰਬ ਇਲਾਕਿਆਂ ਵਿਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਅਸਲ ਵਿਚ ਏਜੰਸੀ ਦੀ ਰਿਪੋਰਟ ਦੇ ਮੁਤਾਬਕ, ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਂਕਾਕ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਇਕ ਨਵੇਂ ਪ੍ਰਕਾਰ ਦੀ ਪਛਾਣ ਕੀਤੀ ਗਈ ਹੈ ਜੋ ਬ੍ਰਿਟੇਨ ਦੇ ਦੱਖਣ ਪੂਰਬ ਇਲਾਕਿਆਂ ਵਿਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ।
ਉਹਨਾਂ ਨੇ ਹਾਊਸ ਆਫ ਕਾਮਨਜ਼ ਵਿਚ ਕਿਹਾ ਕਿ ਕੋਰੋਨਾਵਾਇਰਸ ਦੇ ਨਵੇਂ ਪ੍ਰਕਾਰ ਦੇ ਹੁਣ ਤੱਕ 1000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਮੈਟ ਹੈਂਕਾਕ ਨੇ ਦੱਸਿਆ ਕਿ ਇਹ ਵਰਤਮਾਨ ਵਿਚ ਮੌਜੂਦ ਕੋਰੋਨਾਵਾਇਰਸ ਸਟ੍ਰੇਨ ਦੇ ਮੁਕਾਬਲੇ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਭਾਵੇਂਕਿ ਉਹਨਾਂ ਨੇ ਕਿਹਾ ਕਿ ਫਿਲਹਾਲ ਸਾਡੇ ਕੋਲ ਅਜਿਹੇ ਕੋਈ ਸਬੂਤ ਨਹੀਂ ਹਨ ਕਿ ਕੋਰੋਨਾਵਾਇਰਸ ਦੇ ਇਸ ਨਵੇਂ ਪ੍ਰਕਾਰ 'ਤੇ ਵੈਕਸੀਨ ਦੀ ਕੋਈ ਅਸਰ ਪਵੇਗਾ। ਇਸ ਦਾ ਪਹਿਲਾ ਮਾਮਲਾ ਬੀਤੇ ਹਫਤੇ ਕੈਂਟ ਵਿਚ ਸਾਹਮਣੇ ਆਇਆ ਸੀ। ਬ੍ਰਿਟੇਨ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਵੀ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਦੇਸ਼ ਵਿਚ ਸਾਹਮਣੇ ਆਇਆ ਇਕ ਨਵਾਂ ਕੋਰੋਨਾਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਬਰਫ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾ ਬਜ਼ੁਰਗ
ਬ੍ਰਿਟੇਨ ਨੇ ਇਸ ਸੰਬੰਧ ਵਿਚ ਵਿਸ਼ਵ ਸਿਹਤ ਸੰਗਠਨ ਨੂੰ ਜਾਣਕਾਰੀ ਦੇ ਦਿੱਤੀ ਹੈ। ਬ੍ਰਿਟੇਨ ਦੇ ਵਿਗਿਆਨੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਾਲ ਹੀ ਵਿਚ ਕੋਰੋਨਾ ਮਰੀਜ਼ਾਂ ਵਿਚ ਵਾਧਾ ਕਿਤੇ ਇਸ ਨਵੇਂ ਪ੍ਰਕਾਰ ਦੇ ਵਾਇਰਸ ਨਾਲ ਤਾਂ ਨਹੀਂ ਹੋਇਆ ਹੈ। ਉੱਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲੰਡਨ ਸਮੇਤ ਕੁਝ ਹੋਰ ਥਾਵਾਂ 'ਤੇ ਚੌਥੇ ਪੜਾਅ ਦੀਆਂ ਸਖਤ ਪਾਬੰਦੀਆਂ ਲਾਗੂ ਕਰਨ ਦੀ ਘੋਸ਼ਣਾ ਕੀਤੀ ਹੈ। ਬੋਰਿਸ ਜਾਨਸਨ ਨੇ ਸਪਸ਼ੱਟ ਕੀਤਾ ਕਿ ਦੇਸ਼ ਵਿਚ ਤਿਉਹਾਰ ਦਾ ਮੌਸਮ ਇਸ ਵਾਰ ਪਹਿਲਾਂ ਨਾਲੋਂ ਵੱਖਰਾ ਹੋਵੇਗਾ। ਉਹਨਾਂ ਨੇ ਕਿਹਾ ਕਿ ਪਹਿਲਾਂ ਜਿਹੜੀ ਯੋਜਨਾ ਬਣਾਈ ਗਈ ਸੀ, ਉਸ ਮੁਤਾਬਕ ਇਸ ਵਾਰ ਅਸੀਂ ਕ੍ਰਿਸਮਸ ਨਹੀਂ ਮਨਾ ਸਕਦੇ ਹਾਂ।
ਨੋਟ- ਬ੍ਰਿਟੇਨ 'ਚ ਕੋਰੋਨਾ ਦਾ ਨਵਾਂ ਰੂਪ, ਸਰਕਾਰ ਨੇ ਲਗਾਈ ਸਖਤ ਤਾਲਾਬੰਦੀ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਨਿਊਯਾਰਕ 'ਚ ਬਰਫ ਹੇਠ 10 ਘੰਟੇ ਤੱਕ ਫਸਿਆ ਰਿਹਾ 58 ਸਾਲਾ ਬਜ਼ੁਰਗ
NEXT STORY