ਲੰਡਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਹਿਮਤੀ ਇਨਸਾਨ ਨੂੰ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ। ਹਿਮਤ ਦੀ ਅਜਿਹੀ ਹੀ ਮਿਸਾਲ ਬ੍ਰਿਟੇਨ ਦੀ 77 ਸਾਲ ਦੀ ਜੇਨ ਸੋਕ੍ਰੇਟਸ ਨੇ ਕਾਇਮ ਕੀਤੀ ਹੈ। ਜੇਨ ਸਮੁੰਦਰ ਦੇ ਰਸਤੇ ਦੁਨੀਆ ਦੀ ਸੈਰ ਕਰਨ ਵਾਲੀ ਸਭ ਤੋਂ ਜ਼ਿਆਦਾ ਉਮਰ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਹ ਇਸ ਨੌਨ ਸਟਾਪ ਯਾਤਰਾ ਵਿਚ ਇਕੱਲੀ ਹੀ ਸੀ। ਹੈਮਪਸ਼ਾਇਰ ਦੇ ਲਿਮਿੰਗਟਨ ਦੀ ਜੇਨ ਨੇ ਦੁਨੀਆ ਦਾ ਚੱਕਰ ਲਗਾਉਣ ਲਈ 320 ਦਿਨ ਲਏ, ਜੋ ਇਕ ਨਵਾਂ ਰਿਕਾਰਡ ਹੈ।
ਉਹ 38 ਫੁੱਟ ਲੰਬੀ ਨੇਰੀਡਾ ਕਿਸ਼ਤੀ ਵਿਚ ਸਫਰ ਕਰ ਰਹੀ ਸੀ ਪਰ ਤੂਫਾਨ ਕਾਰਨ ਕਿਸ਼ਤੀ ਦੇ ਸੌਰ ਪੈਨਲ ਵੀ ਬੇਕਾਰ ਹੋ ਗਏ ਸਨ। ਇਸ ਦੇ ਬਾਵਜੂਦ ਜੇਨ ਨੇ ਐਤਵਾਰ ਨੂੰ ਕੈਨੇਡਾ ਵਿਚ ਆਪਣੀ ਯਾਤਰਾ ਪੂਰੀ ਕੀਤੀ। ਰਾਇਲ ਯਾਟ ਕਲੱਬ ਮੁਤਾਬਕ ਜੇਨ 2013 ਵਿਚ ਵੀ ਦੁਨੀਆ ਦਾ ਚੱਕਰ ਲਗਾ ਚੁੱਕੀ ਹੈ। ਉਦੋਂ ਉਨ੍ਹਾਂ ਨੇ 71 ਸਾਲ ਦੀ ਮਿਨੋਰੂ ਸੈਟੋ ਦਾ ਰਿਕਾਰਡ ਤੋੜਿਆ ਸੀ। ਮਿਨੋਰੂ 2005 ਵਿਚ ਦੁਨੀਆ ਦਾ ਪਹਿਲਾ ਸਮੁੰਦਰੀ ਚੱਕਰ ਲਗਾਉਣ ਵਾਲੀ ਸਭ ਤੋਂ ਵੱਡੀ ਉਮਰ ਦੀ ਮਹਿਲਾ ਬਣੀ ਸੀ।
ਜੇਨ 2017 ਵਿਚ ਵਰਲਡ ਟੂਰ ਲਈ ਨਿਕਲੀ ਸੀ ਪਰ ਕਿਸ਼ਤੀ ਵਿਚੋਂ ਡਿੱਗਣ ਕਾਰਨ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ ਸੀ। ਜੇਨ ਨੇ 1997 ਵਿਚ ਨੌਕਰੀ ਤੋਂ ਰਿਟਾਇਰ ਹੋਣ ਦੇ ਬਾਅਦ ਪਤੀ ਨਾਲ ਕਿਸ਼ਤੀ ਦਾ ਸਫਰ ਸ਼ੁਰੂ ਕੀਤਾ ਸੀ। ਉਦੋਂ ਤੋਂ ਜੋੜਾ ਪੂਰਾ ਯੂਰਪ, ਕੈਰੀਬੀਆ ਅਤੇ ਅਮਰੀਕਾ ਦਾ ਚੱਕਰ ਲਗਾ ਚੁੱਕਾ ਹੈ। 2003 ਵਿਚ ਜੇਨ ਦੇ ਪਤੀ ਦੀ ਮੌਤ ਹੋ ਗਈ ਪਰ ਜੇਨ ਨੇ ਕਿਸ਼ਤੀ ਯਾਤਰਾ ਨਹੀਂ ਛੱਡੀ। ਉਸ ਨੇ 2009 ਅਤੇ 2012 ਵਿਚ ਵੀ ਕਿਸ਼ਤੀ ਨਾਲ ਦੁਨੀਆ ਦਾ ਚੱਕਰ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। 2013 ਵਿਚ ਉਹ ਇਸ ਵਿਚ ਸਫਲ ਹੋਈ ਅਤੇ ਗਿਨੀਜ਼ ਰਿਕਾਰਡ ਬਣਾਇਆ।
ਅਮਰੀਕਾ ਦੀਆਂ 16 ਤਰ੍ਹਾਂ ਦੀਆਂ ਵਸਤੁਆਂ 'ਤੇ ਟੈਰਿਫ 'ਚ ਛੋਟ ਦੇਵੇਗਾ ਚੀਨ
NEXT STORY