ਲੰਡਨ (ਬਿਊਰੋ): ਬ੍ਰਿਟੇਨ ਵਿਚ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕੋਰੋਨਾਵਾਇਰਸ ਦੇ ਖਿਲਾਫ਼ ਜੰਗ ਲਈ ਪੰਜਾਬੀ, ਹਿੰਦੀ, ਬੰਗਾਲੀ, ਉਰਦੂ ਅਤੇ ਹੋਰ ਭਾਸ਼ਾਵਾਂ ਵਿਚ ਵੀਡੀਓ ਜਾਰੀ ਕੀਤੇ ਹਨ। ਉਹਨਾਂ ਨੇ ਦੱਖਣ ਏਸ਼ੀਆਈ ਭਾਈਚਾਰਿਆਂ ਤੱਕ ਕੋਰੋਨਾ ਤੋਂ ਬਚਾਅ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀਆਂ ਉਪਲਬਧ ਕਰਾਉਣ ਲਈ ਇਹ ਕਦਮ ਚੁੱਕਿਆ ਹੈ। ਵੀਡੀਓ ਵਿਚ ਸਾਦਿਕ ਨੂੰ ਡਿਪਟੀ ਮੇਅਰ ਰਾਜੇਸ਼ ਅਗਰਵਾਲ ਦੇ ਨਾਲ ਹਿੰਦੀ ਵਿਚ ਗੱਲਬਾਤ ਦੇ ਨਾਲ-ਨਾਲ ਹੋਰ ਲੋਕਾਂ ਨੂੰ ਚਿਹਰਾ ਢਕਣ, ਸਮਾਜਿਕ ਦੂਰੀ ਅਤੇ ਨਿਯਮਿਤ ਰੂਪ ਨਾਲ ਹੈਂਡਵਾਸ਼ਿੰਗ ਦੇ ਮਹੱਤਵ ਨੂੰ ਵਧਾਵਾ ਦਿੰਦੇ ਹੋਏ ਦਿਖਾਇਆ ਗਿਆ ਹੈ।
ਅਸਲ ਵਿਚ ਲੰਡਨ ਵਿਚ ਭਾਰਤੀ ਅਤੇ ਦੱਖਣੀ ਏਸ਼ੀਆਈ ਮੂਲ ਦੀ ਵੱਡੀ ਆਬਾਦੀ ਰਹਿੰਦੀ ਹੈ। ਬ੍ਰਿਟੇਨ ਦੇ ਮੁਹਿੰਮ ਸਮੂਹ ਡਾਕਟਰਾਂ ਅਤੇ ਗ੍ਰੇਟਰ ਲੰਡਨ ਅਥਾਰਿਟੀ ਸਮੇਤ ਕਈ ਸੰਗਠਨਾਂ ਨੇ ਹਾਲ ਹੀ ਵਿਚ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਅੰਗਰੇਜ਼ੀ ਦੇ ਇਲਾਵਾ ਹੋਰ ਭਾਸ਼ਾਵਾਂ ਵਿਚ ਮਹੱਤਵਪੂਰਨ ਸਲਾਹ ਦੇ ਅਪਡੇਟ ਦੇ ਅਨੁਵਾਦ ਦੀ ਕਮੀ ਦੇ ਬਾਰੇ ਵਿਚ ਲਿਖਿਆ ਸੀ। ਬੋਰਿਸ ਜਾਨਸਨ ਸਰਕਾਰ ਨੇ ਇਸ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਜਾਂਚ ਕਰਵਾਈ ਕਿ ਦੱਖਣੀ ਏਸ਼ੀਆਈ ਅਤੇ ਹੋਰ ਨਸਲੀ ਘੱਟ ਭਾਈਚਾਰਿਆਂ ਨੂੰ ਮਹਾਮਾਰੀ ਨੇ ਕਿੰਨਾ ਪ੍ਰਭਾਵਿਤ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਸ਼ੀਆ ਅਤੇ ਸੁੰਨੀ ਮੁਸਲਮਾਨਾਂ 'ਚ ਟਕਰਾਅ, ਇਮਰਾਨ 'ਤੇ ਲੱਗੇ ਇਹ ਦੋਸ਼
ਇੰਗਲੈਂਡ ਵਿਚ ਤਾਜ਼ਾ ਅੰਕੜਿਆਂ ਦੇ ਮੁਤਾਬਕ, 793 ਮਰੀਜ਼ਾਂ ਨੂੰ 'ਭਾਰਤੀ' ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਹੈ। ਇਕ ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈਕਿ ਹਸਪਤਾਲਾਂ ਵਿਚ ਕੋਰੋਨਾ ਨਾਲ ਪੀੜਤ ਲੋਕਾਂ ਵਿਚ ਦੱਖਣ ਏਸ਼ੀਆ ਪਿੱਠਭੂਮੀ ਦੇ ਲੋਕ ਗੋਰਿਆਂ ਦੀ ਤੁਲਨਾ ਵਿਚ 20 ਫੀਸਦੀ ਵੱਧ ਹਨ। ਸਾਜਿਦ ਵੱਲੋਂ ਜਾਰੀ ਕੀਤੇ ਗਏ ਵੀਡੀਓ ਦੱਖਣ ਏਸ਼ੀਆਈ ਭਾਈਚਾਰਿਆਂ 'ਤੇ ਵਾਇਰਸ ਦੇ ਉਲਟ ਪ੍ਰਭਾਵ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਦਾ ਹਿੱਸਾ ਹੈ।
ਯੂਨਾਨ ਨੇ ਛੇੜਛਾੜ ਦੇ ਦੋਸ਼ 'ਚ ਫੜੇ 30 ਪਾਕਿਸਤਾਨੀ, ਰਿਹਾਈ ਲਈ ਦੂਤਘਰ ਨੂੰ ਆਉਣਾ ਪਿਆ ਅੱਗੇ
NEXT STORY