ਲੰਡਨ (ਭਾਸ਼ਾ) : ਬ੍ਰਿਟੇਨ ਦੇ ਰੱਖਿਆ ਮੁਖੀ ਨੇ ਕਿਹਾ ਕਿ ਬ੍ਰਿਟੇਨ ਸ਼ਨੀਵਾਰ ਨੂੰ ਅਫ਼ਗਾਨਿਸਤਾਨ ਤੋਂ ਨਾਗਰਿਕਾਂ ਨੂੰ ਬਾਹਰ ਕੱਢਣ ਵਾਲੇ ਪ੍ਰੋਗਰਾਮ ਨੂੰ ਬੰਦ ਕਰੇਗਾ। ਇਸ ਤੋਂ ਬਾਅਦ 31 ਅਗਸਤ ਦੀ ਡੈੈੱਡਲਾਈਨ ਤੋਂ ਪਹਿਲਾਂ ਉਥੋਂ ਲਿਆਉਣ ਲਈ ਸਿਰਫ਼ ਫ਼ੌਜੀ ਹੀ ਰਹਿ ਜਾਣਗੇ। ਜਨਰਲ ਸਰ ਨਿਕ ਕਾਰਟਰ ਨੇ ਸ਼ਨੀਵਾਰ ਨੂੰ ਮੀਡੀਆ ਇੰਟਰਵਿਊ ਦੌਰਾਨ ਕਿਹਾ ਕਿ ਸਥਾਨਕ ਇਸਲਾਮਿਕ ਸਟੇਟ ਖੁਰਾਸਾਨ (ਆਈ.ਐਸ.ਆਈ.ਐਸ.-ਕੇ) ਅੱਤਵਾਦੀ ਸਮੂਹ ਵੱਲੋਂ ਪੈਦਾ ਖ਼ਤਰੇ ਦਰਮਿਆਨ ਦੇਸ਼ ਨੂੰ ਅੱਗੇ ਦੀ ਚੁਣੌਤੀ ’ਤੇ ਦ੍ਰਿੜ ਰਹਿਣਾ ਚਾਹੀਦਾ ਹੈ। ਇਸ ਹਫ਼ਤੇ ਅਫ਼ਗਾਨਿਸਤਾਨ ਦੇ ਹਵਾਈ ਅੱਡੇ ’ਤੇ ਆਤਮਘਾਤੀ ਹਮਲੇ ਦੇ ਪਿੱਛੇ ਇਸੇ ਸੰਗਠਨ ਦਾ ਹੱਥ ਸੀ।
ਉਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਨਾਗਰਿਕਾਂ ਨੂੰ ਬਾਹਰ ਕੱਢਣ ਦੇ ਪ੍ਰੋਗਰਾਮ ਨੂੰ ਖ਼ਤਮ ਹੋਣ ਦੇ ਬੇਹੱਦ ਨੇੜੇ ਦੱਸਿਆ। ਉਨ੍ਹਾਂ ਨੇ ‘ਸਕਾਈ ਨਿਊਜ਼ੀ’ ਨੂੰ ਦੱਸਿਆ ਕਿ ਸਰਲ ਤੱਥ ਇਹ ਹੈ ਕਿ ਉਥੇ ਮੌਜੂਦ ਫ਼ੌਜੀਆਂ ਨੂੰ ਲਗਾਤਾਰ ਸੁਚੇਤ ਰਹਿਣਾ ਹੈ ਅਤੇ ਹਮੇਸ਼ਾ ਇਹ ਸੋਚਦੇ ਰਹਿਣਾ ਹੈ ਕਿ ਉਹ ਕਿਵੇਂ ਖ਼ਤਰੇ ਦਾ ਜਵਾਬ ਦੇਣਗੇ। ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲਾ ਨੇ ਦੱਸਿਆ ਕਿ ਬ੍ਰਿਟੇਨ ਨੇ 13 ਅਗਸਤ ਤੋਂ ਹੁਣ ਤੱਕ ਕਰੀਬ 14,543 ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ ਹੈ।
ਕੋਰੋਨਾ ਦੀ ਅੰਤਰਰਾਸ਼ਟਰੀ ਜਾਂਚ ਰੋਕਣ ਦੇ ਦੋਸ਼ਾਂ ਨੂੰ ਚੀਨ ਨੇ ਨਕਾਰਿਆ, ਅਮਰੀਕਾ ’ਤੇ ਲਾਇਆ ਇਹ ਇਲਜ਼ਾਮ
NEXT STORY