ਲੰਡਨ (ਬਿਊਰੋ): ਬ੍ਰਿਟੇਨ ਵਿਚ ਇਹਨੀਂ ਦਿਨੀਂ ਗਰਮੀ ਵੱਧ ਗਈ ਹੈ। ਇੱਥੇ ਐਤਵਾਰ ਸਾਲ ਦਾ ਸਭ ਤੋਂ ਗਰਮ ਦਿਨ ਰਿਹਾ ਮਤਲਬ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਤਿੱਖੀ ਗਰਮੀ ਤੋਂ ਬਚਣ ਲਈ 40 ਲੱਖ ਲੋਕ ਛੁੱਟੀ ਮਨਾਉਣ ਲਈ ਸਮੁੰਦਰੀ ਤੱਟਾਂ ਅਤੇ ਟੂਰਿਸਟ ਸਥਲਾਂ 'ਤੇ ਪਹੁੰਚ ਗਏ। ਆਲਮ ਇਹ ਰਿਹਾ ਕਿ ਜ਼ਿਆਦਾਤਰ ਥਾਵਾਂ 'ਤੇ ਪਾਰਕਿੰਗ ਫੁੱਲ ਰਹੀ। ਲੋਕਾਂ ਨੂੰ ਗੱਡੀਆਂ ਪਾਰਕ ਕਰਨ ਲਈ ਦੋ-ਦੋ ਘੰਟੇ ਤੱਕ ਇੰਤਜ਼ਾਰ ਕਰਨਾ ਪਿਆ।
ਇੰਨਾ ਹੀ ਨਹੀਂ ਕਈ ਲੋਕਾਂ ਨੇ ਪਾਰਕਿੰਗ ਵਿਚ ਹੀ ਛੁੱਟੀ ਦਾ ਮਜ਼ਾ ਲਿਆ।ਬ੍ਰਿਟਿਸ਼ ਮੌਸਮ ਵਿਭਾਗ ਮੁਤਾਬਕ ਬ੍ਰਿਟੇਨ ਵਿਚ ਆਮਤੌਰ 'ਤੇ ਮਈ-ਜੂਨ ਦਾ ਤਾਪਮਾਨ 14 ਤੋਂ 18 ਡਿਗਰੀ ਤੱਕ ਰਹਿੰਦਾ ਹੈ ਪਰ ਐਤਵਾਰ ਨੂੰ ਕਈ ਦਹਾਕਿਆਂ ਦੇ ਬਾਅਦ ਤਾਪਮਾਨ ਵਿਚ ਤਬਦੀਲੀ ਦੇਖੀ ਗਈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਵਿਚ ਤਾਪਮਾਨ 31 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਸਕਦਾ ਹੈ। ਦੂਜੇ ਪਾਸੇ ਬ੍ਰਿਟੇਨ ਵਿਚ ਇਹ ਭੀੜ ਉਦੋਂ ਇਕੱਠੀ ਹੋ ਰਹੀ ਹੈ ਜਦੋਂ ਇੱਥੇ ਕੋਰੋਨੋਾ ਮਾਮਲੇ ਲਗਾਤਾਰ ਵੱਧ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਹੁਣ ਸਕੂਲਾਂ 'ਚ ਮਿਲਦੇ ਕੋਰੋਨਾ ਕੇਸਾਂ ਨੇ ਮੁੜ ਵਧਾਈ ਚਿੰਤਾ
ਵਿਗਿਆਨੀਆਂ ਨੇ ਦਿੱਤੇ ਤੀਜੀ ਲਹਿਰ ਦੇ ਸੰਕੇਤ
ਇੱਧਰ ਬ੍ਰਿਟੇਨ ਵਿਚ ਨਵਾਂ ਵੈਰੀਐਂਟ ਸਾਹਮਣੇ ਆਉਣ ਦੇ ਬਾਅਦ 27 ਫੀਸਦੀ ਕੇਸ ਅਤੇ 43 ਫੀਸਦੀ ਮੌਤਾਂ ਵੱਧ ਗਈਆਂ ਹਨ। ਇਸ ਨੂੰ ਲੈ ਕੇ ਵਿਗਿਆਨੀ ਵੀ ਚਿੰਤਤ ਹੋਣ ਲੱਗੇ ਹਨ। ਕੈਮਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਰਵੀ ਗੁਪਤਾ ਨੇ ਕਿਹਾ,''ਬ੍ਰਿਟੇਨ ਵਿਚ ਤੀਜੀ ਲਹਿਰ ਦੇ ਸੰਕੇਤ ਮਿਲਣ ਲੱਗੇ ਹਨ। ਦੇਸ਼ ਵਿਚ ਪਿਛਲੇ 10 ਦਿਨ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ, ਜਿਸ ਦਾ ਮੁੱਖ ਕਾਰਨ ਨਵਾਂ ਵੈਰੀਐਂਟ ਹੈ।'' ਦੂਜੇ ਪਾਸੇ ਇੰਗਲੈਂਡ ਵਿਚ 21 ਜੂਨ ਨੂੰ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਢਿੱਲ ਦਾ ਆਖਰੀ ਪੜਾਅ ਲਾਗੂ ਹੋਵੇਗਾ। ਇਸ ਨੂੰ ਲੈ ਕੇ ਵੀ ਪ੍ਰੋਫੈਸਰ ਗੁਪਤਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੇਸ਼ ਵਿਚ ਤਾਲਾਬੰਦੀ ਵਿਚ ਹੋਰ ਢਿੱਲ ਦਿੱਤੀ ਗਈ ਤਾਂ ਬ੍ਰਿਟੇਨ ਵਿਚ ਬੀ.1.6172 ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ। ਜੋ ਦੇਸ਼ ਲਈ ਵੱਡੀ ਸਮੱਸਿਆ ਬਣ ਸਕਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : ਸੀਨੀਅਰ ਆਗੂ ਭਾਈ ਸਤਨਾਮ ਸਿੰਘ ਖਾਲਸਾ ਨੂੰ ਸਦਮਾ, ਪਿਤਾ ਦਾ ਦਿਹਾਂਤ
NEXT STORY