ਲੰਡਨ-ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ ਵੀਰਵਾਰ ਨੂੰ ਕੋਵਿਡ-19 ਦੇ ਇਕ ਨਵੇਂ ਐਂਟੀਬਾਡੀ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਬਾਰੇ 'ਚ ਉਸ ਦਾ ਮੰਨਣਾ ਹੈ ਕਿ ਇਹ ਓਮੀਕ੍ਰੋਨ ਵਰਗੇ ਨਵੇਂ ਰੂਪ ਦੇ ਵਿਰੁੱਧ ਵੀ ਕਾਰਗਰ ਹੋਵੇਗਾ। ਡਰੱਗਜ਼ ਐਂਡ ਹੈਲਥ ਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮ.ਐੱਚ.ਆਰ.ਏ.) ਨੇ ਕਿਹਾ ਕਿ ਸੋਟ੍ਰੋਵਿਮੈਬ, ਕੋਵਿਡ ਦੇ ਹਲਕੇ ਤੋਂ ਮੱਧ ਇਨਫੈਕਸ਼ਨ ਨਾਲ ਪੀੜਤਾਂ ਲਈ ਹਨ, ਜਿਨ੍ਹਾਂ 'ਚ ਗੰਰੀਭ ਰੋਗ ਵਿਕਸਿਤ ਹੋਣ ਦਾ ਜ਼ਿਆਦਾ ਖ਼ਤਰਾ ਹੈ।
ਇਹ ਵੀ ਪੜ੍ਹੋ : ਚੀਨ ਨੇ ਬੋਇੰਗ 737 ਮੈਕਸ ਨੂੰ ਉਡਾਣ ਭਰਨ ਦੀ ਦਿੱਤੀ ਇਜਾਜ਼ਤ : ਰਿਪੋਰਟ
ਜੀ.ਐੱਸ.ਕੇ. ਅਤੇ ਵੀ.ਆਈ.ਆਰ. ਬਾਇਓਤਕਨਾਲੋਜੀ ਵੱਲੋਂ ਵਿਕਸਿਤ ਸੋਟ੍ਰੋਵਿਮੈਬ ਇਕ ਖੁਰਾਕ ਵਾਲੀ ਐਂਟੀਬਾਡੀ ਹੈ ਅਤੇ ਇਹ ਦਵਾਈ ਕੋਰੋਨਾ ਵਾਇਰਸ ਦੇ ਬਾਹਰੀ ਕਵਰ 'ਤੇ ਸਪਾਈਕ ਪ੍ਰੋਟੀਨ ਨਾਲ ਜੁੜ ਕੇ ਕੰਮ ਕਰਦੀ ਹੈ। ਇਸ ਨਾਲ ਇਹ ਵਾਇਰਸ ਨੂੰ ਮਨੁੱਖੀ ਸੈੱਲ 'ਚ ਦਾਖਲ ਕਰਨ ਤੋਂ ਰੋਕ ਦਿੰਦੀ ਹੈ। ਐੱਮ.ਐੱਚ.ਆਰ.ਏ. ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾ. ਜੈਨ ਰੈਨ ਨੇ ਕਿਹਾ ਕਿ ਮੈਨੂੰ ਇਹ ਦੱਸਣ 'ਚ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲ ਹੁਣ ਉਨ੍ਹਾਂ ਲੋਕਾਂ ਲਈ ਕੋਵਿਡ-19 ਦਾ ਇਕ ਸੁਰੱਖਿਅਤ ਅਤੇ ਕਾਰਗਰ ਇਲਾਜ ਸੋਟ੍ਰੋਵਿਮੈਬ ਹੈ ਜਿਨ੍ਹਾਂ 'ਚ ਗੰਭੀਰ ਰੋਗ ਵਿਕਸਿਤ ਹੋਣ ਦਾ ਖਤਰਾ ਹੈ।
ਇਹ ਵੀ ਪੜ੍ਹੋ : ਅਗਲੇ ਸਾਲ 27 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਹੋਵੇਗੀ ਜ਼ਰੂਰਤ : ਸੰਯੁਕਤ ਰਾਸ਼ਟਰ
ਉਨ੍ਹਾਂ ਨੇ ਕਿਹਾ ਕਿ ਇਸ 'ਚ ਗੁਣਵਤਾ, ਸੁਰੱਖਿਆ ਅਤੇ ਕਾਰਗਰਤਾ 'ਤੇ ਸਮਝੌਤਾ ਨਹੀਂ ਕੀਤਾ ਗਿਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਲੋਕ ਇਹ ਵਿਸ਼ਵਾਸ ਕਰ ਸਕਦੇ ਹਨ ਕਿ ਐੱਮ.ਐੱਚ.ਆਰ.ਏ. ਨੇ ਸਾਰੇ ਉਪਲੱਬਧ ਅੰਕੜਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਹੈ। ਐੱਮ.ਐੱਚ.ਆਰ.ਏ. ਨੇ ਕਿਹਾ ਕਿ 12 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ 40 ਕਿਲੋਗ੍ਰਾਮ ਵਜ਼ਨ ਤੋਂ ਜ਼ਿਆਦਾ ਦੇ ਵਿਅਕਤੀਆਂ ਲਈ ਇਸ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ। ਐੱਮ.ਐੱਚ.ਆਰ.ਏ. ਨੇ ਕਿਹਾ ਕਿ ਇਹ ਜਾਣਨਾ ਅਜੇ ਜਲਦਬਾਜ਼ੀ ਹੋਵੇਗੀ ਕਿ ਓਮੀਕ੍ਰੋਨ ਵੇਰੀਐਂਟ ਦਾ ਸੋਟ੍ਰੋਵਿਮੈਬ ਦੀ ਕਾਰਗਰਤਾ 'ਤੇ ਕੀ ਕੋਈ ਪ੍ਰਭਾਵ ਪੈਂਦਾ ਹੈ, ਪਰ ਉਹ ਇਸ ਦੇ ਬਾਰੇ 'ਚ ਜਾਣਕਾਰੀ ਜੁਟਾਉਣ ਲਈ ਨਿਰਮਾਤਾਵਾਂ ਨਾਲ ਕੰਮ ਕਰਨਗੇ।
ਇਹ ਵੀ ਪੜ੍ਹੋ : ਰੂਸ ਨੇ ਅਮਰੀਕਾ ਦੇ ਕੁਝ ਡਿਪਲੋਮੈਂਟ ਨੂੰ 31 ਜਨਵਰੀ ਤੱਕ ਦੇਸ਼ ਛੱਡਣ ਨੂੰ ਕਿਹਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫ਼ਗਾਨਿਸਤਾਨ ’ਚ ਮਨੁੱਖੀ ਅਧਿਕਾਰਾਂ ਦੀ ਹਾਲਤ ਲਈ ਤਾਲਿਬਾਨ ਦੀ ਜਵਾਬਦੇਹੀ ਜ਼ਰੂਰੀ : HRW
NEXT STORY