ਲੰਡਨ/ਇਸਲਾਮਾਬਾਦ (ਬਿਊਰੋ): ਬ੍ਰਿਟੇਨ ਵਿਚ ਪਾਕਿਸਤਾਨੀ ਮੂਲ ਦੇ ਲੋਕਾਂ ਵਿਚ ਕੋਰੋਨਾਵਾਇਰਸ ਦਾ ਖਤਰਾ ਬਾਕੀ ਬ੍ਰਿਟਿਸ਼ ਆਬਾਦੀ ਦੇ ਮੁਕਾਬਲੇ ਜ਼ਿਆਦਾ ਹੈ। ਇਹ ਜਾਣਕਾਰੀ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਇੰਸਟੀਚਿਊਟ ਆਫ ਫਿਸਕਲ ਸਟੱਡੀਜ਼ ਦੇ ਅਧਿਐਨ ਵਿਚ ਇਹ ਪਤਾ ਚੱਲਿਆ ਹੈ ਕਿ ਬ੍ਰਿਟਿਸ਼ ਬਲੈਕ ਅਫਰੀਕਨ ਅਤੇ ਬ੍ਰਿਟਿਸ਼ ਪਾਕਿਸਤਾਨੀਆਂ ਵਿਚ ਬਾਕੀ ਆਬਾਦੀ ਨਾਲੋਂ ਮਰਨ ਵਾਲਿਆਂ ਦੀ ਗਿਣਤੀ 2.5 ਗੁਣਾ ਜ਼ਿਆਦਾ ਹੈ। ਇਹ ਜਾਣਕਾਰੀ ਉਦੋਂ ਸਾਹਮਣੇ ਆਈ ਹੈ ਜਦੋਂ ਪਾਕਿਸਤਾਨੀ ਮੂਲ ਦੇ ਕਈ ਡਾਕਟਰ, ਨਰਸਾਂ ਅਤੇ ਮੈਡੀਕਲ ਸਟਾਫ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਮੀਟਿੰਗ ਦੌਰਾਨ ਸਿਗਰਟ ਪੀਂਦੇ ਨਜ਼ਰ ਆਏ ਕਿਮ, ਤਸਵੀਰਾਂ ਵਾਇਰਲ
ਡਾਨ ਦੀ ਰਿਪੋਰਟ ਦੇ ਮੁਤਾਬਕ ਲੰਡਨ ਸਕੂਲ ਆਫ ਇਕਨੋਮਿਕਸ ਅਤੇ ਸ਼ੋਧ ਅਰਥਸ਼ਾਸਤਰੀ ਰੌਸ ਵਾਰਵਿਕ ਵੱਲੋਂ ਅਧਿਐਨ ਤਿਆਰ ਕੀਤਾ ਗਿਆ ਹੈ। ਇਸ ਦਾ ਪਬਲਿਕ ਹੈਲਥ ਇੰਗਲੈਂਡ ਨੇ ਵਿਸ਼ਲੇਸ਼ਣ ਕੀਤਾ ਹੈ, ਜਿਸ ਦਾ ਕਹਿਣਾ ਹੈ ਕਿ ਕੋਵਿਡ-19 ਸੰਕਟ ਦਾ ਪ੍ਰਭਾਵ ਸਾਰੀਆਂ ਜਾਤੀਆਂ, ਭਾਈਚਾਰਿਆਂ 'ਤੇ ਸਮਾਨ ਰੂਪ ਨਾਲ ਨਹੀਂ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਬਲੈਕ ਕੈਰੀਬੀਅਨ ਆਬਾਦੀ ਵਿਚ ਕੋਵਿਡ-19 ਨਾਲ ਮੌਤਾਂ ਸਭ ਤੋਂ ਵੱਧ ਹੈ ਅਤੇ ਬ੍ਰਿਟਿਸ਼ ਬਹੁ ਗਿਣਤੀ ਆਬਾਦੀ ਨਾਲੋਂ 3 ਗੁਣੀ ਹੈ। ਉੱਥੇ ਹੋਰ ਘੱਟ ਗਿਣਤੀਆਂ ਸਮੂਹਾਂ ਪਾਕਿਸਤਾਨੀਆਂ ਅਤੇ ਬਲੈਕ ਅਫਰੀਕਨ ਵਿਚ ਮੌਤ ਦੀ ਗਿਣਤੀ ਬਾਕੀ ਬ੍ਰਿਟਿਸ਼ ਆਬਾਦੀ ਦੇ ਮੁਕਾਬਲੇ ਵੱਧ ਹੈ ਜਦਕਿ ਬੰਗਲਾਦੇਸ਼ੀਆਂ ਦੀ ਮੌਤ ਦੀ ਦਰ ਘੱਟ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦਾ ਅੰਕੜਾ 182,260 ਹੈ ਅਤੇ 23,131 ਲੋਕਾਂ ਦੀ ਮੌਤ ਹੋ ਗਈ ਹੈ।
ਪੱਛਮੀ ਦੇਸ਼ਾਂ 'ਚ ਲਾਕਡਾਊਨ ਖੁੱਲ੍ਹਣ ਤੋਂ ਬਾਅਦ ਸਾਈਕਲ ਸਵਾਰੀ ਨੂੰ ਕੀਤਾ ਜਾ ਰਿਹੈ ਉਤਸ਼ਾਹਿਤ
NEXT STORY