ਲੰਡਨ (ਵਾਰਤਾ): ਬ੍ਰਿਟੇਨ ਵਿਚ ਮੰਗਲਵਾਰ ਨੂੰ ਤਨਖਾਹਾਂ ਵਿਚ 11 ਫੀਸਦੀ ਵਾਧੇ ਦੀ ਮੰਗ ਨੂੰ ਲੈਕੇ ਯੂਨੀਅਨ ਦੇ 50,000 ਮੈਂਬਰ ਹੜਤਾਲ 'ਤੇ ਚਲੇ ਗਏ। ਇਹ ਹੜਤਾਲ ਯੂਕੇ ਵਿਚ 30 ਸਾਲਾਂ ਵਿਚ ਸਭ ਤੋਂ ਵੱਡੀ ਰੇਲ ਕਰਮਚਾਰੀਆਂ ਦੀ ਹੜਤਾਲ ਮੰਨੀ ਜਾ ਰਹੀ ਹੈ। ਇਸ ਦੌਰਾਨ ਟਰਾਂਸਪੋਰਟ ਫਾਰ ਲੰਡਨ (ਟੀਐਫਐਲ) ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ ਕਿਉਂਕਿ ਇੱਥੇ ਟਿਊਬ ਰੇਲ ਸੇਵਾਵਾਂ ਅਜੇ ਵੀ ਰੁਕੀਆਂ ਪਈਆਂ ਹਨ। ਬੀਬੀਸੀ ਮੁਤਾਬਕ ਦੇਸ਼ ਵਿਆਪੀ ਹੜਤਾਲ ਕਾਰਨ ਲੰਡਨ ਓਵਰਗ੍ਰਾਊਂਡ ਅਤੇ ਐਲਿਜ਼ਾਬੈਥ ਲਾਈਨ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਹੜਤਾਲ ਕਾਰਨ ਟਰਾਮ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।
ਇਸ ਹੜਤਾਲ ਤੋਂ ਪ੍ਰਭਾਵਿਤ ਲੋਕ ਸਫ਼ਰ ਕਰਨ ਲਈ ਨਿੱਜੀ ਵਾਹਨਾਂ ਜਾਂ ਬੱਸਾਂ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ, ਜਿਸ ਕਾਰਨ ਸੜਕਾਂ 'ਤੇ ਭੀੜ-ਭੜੱਕੇ ਕਾਰਨ ਸਮੱਸਿਆ ਪੈਦਾ ਹੋ ਗਈ ਹੈ। ਖਾਸ ਤੌਰ 'ਤੇ ਗ੍ਰੀਨਵਿਚ ਵਿੱਚ ਬਲੈਕਵਾਲ ਟਨਲ ਦਾ ਹਾਲ ਸਭ ਤੋਂ ਖਰਾਬ ਹੈ। ਇਸ ਦੌਰਾਨ ਟਰਾਂਸਪੋਰਟ ਫਾਰ ਲੰਡਨ ਅਤੇ ਨੈੱਟਵਰਕ ਰੇਲ ਦੀਆਂ ਵੈੱਬਸਾਈਟਾਂ ਕਰੈਸ਼ ਹੋ ਗਈਆਂ ਕਿਉਂਕਿ ਲੋਕ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਵੈੱਬਸਾਈਟਾਂ 'ਤੇ ਰੂਟਾਂ ਦੀ ਖੋਜ ਕਰਦੇ ਰਹੇ। ਰੇਲ ਅਤੇ ਮੈਰੀਟਾਈਮ ਟਰਾਂਸਪੋਰਟ ਯੂਨੀਅਨ (RMT) ਦੇ ਕਰਮਚਾਰੀਆਂ ਨੇ ਕਿਹਾ ਕਿ ਲੰਡਨ ਵਿੱਚ ਭੂਮੀਗਤ ਨੈੱਟਵਰਕ ਲਈ TLF ਦੀਆਂ ਯੋਜਨਾਵਾਂ ਦੇ ਨਤੀਜੇ ਵਜੋਂ 600 ਨੌਕਰੀਆਂ ਦਾ ਨੁਕਸਾਨ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬੰਗਲਾਦੇਸ਼ 'ਚ ਹੜ੍ਹ ਨਾਲ ਵੱਡੀ ਤਬਾਹੀ, ਹੁਣ ਤੱਕ 90 ਲੱਖ ਲੋਕ ਬੇਘਰ ਅਤੇ 32 ਮੌਤਾਂ (ਤਸਵੀਰਾਂ)
ਆਰਐਮਟੀ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੇ ਮੈਂਬਰ ਪੈਨਸ਼ਨਾਂ ਅਤੇ ਕੰਮ ਦੀਆਂ ਸਥਿਤੀਆਂ ਵਿੱਚ ਲਗਾਤਾਰ ਬਦਲਾਅ ਦੀ ਮੰਗ ਕਰ ਰਹੇ ਹਨ। ਰਿਪੋਰਟ ਮੁਤਾਬਕ ਹਾਲਾਂਕਿ ਟਿਊਬ ਰੇਲ ਦੇ ਡਰਾਈਵਰ ਇਸ ਹੜਤਾਲ ਵਿੱਚ ਹਿੱਸਾ ਨਹੀਂ ਲੈ ਰਹੇ ਹਨ ਪਰ ਆਰਏਟੀ ਕਰਮਚਾਰੀਆਂ ਤੋਂ ਬਿਨਾਂ ਸਟੇਸ਼ਨਾਂ ਦਾ ਸੰਚਾਲਨ ਸੰਭਵ ਨਹੀਂ ਹੈ। ਜ਼ਿਕਰਯੋਗ ਹੈ ਕਿ ਲੰਡਨ ਅੰਡਰਗਰਾਊਂਡ ਰੇਲ ਕਰਮਚਾਰੀਆਂ ਦੀ ਇਸ ਸਾਲ ਦੀ ਇਹ ਚੌਥੀ ਹੜਤਾਲ ਹੈ।
ਪਾਕਿਸਤਾਨ ’ਚ ਅਧਿਆਪਕਾਂ ਵੱਲੋਂ ਇਮਰਾਨ ਖਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ, ਦਿੱਤਾ ਧਰਨਾ
NEXT STORY