ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੀ ਅਗਲੀ ਲਾਰਡ ਚੀਫ਼ ਜਸਟਿਸ ਇਕ ਔਰਤ ਹੋਵੇਗੀ। 750 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿਉਂਕਿ ਇਸ ਅਹੁਦੇ ਦੀ ਸਥਾਪਨਾ ਤੋਂ ਬਾਅਦ ਅੱਜ ਤੱਕ ਕੋਈ ਵੀ ਔਰਤ ਇਸ ਅਹੁਦੇ 'ਤੇ ਨਹੀਂ ਬੈਠੀ ਹੈ। ਇਸ ਅਹੁਦੇ ਲਈ 2 ਮਹਿਲਾ ਜੱਜ ਉਮੀਦਵਾਰ ਹਨ। ਇਨ੍ਹਾਂ ਵਿੱਚ 58 ਸਾਲਾ ਡੇਮ ਸੂ ਕੈਰ ਅਤੇ 67 ਸਾਲਾ ਡੈਮ ਵਿਕਟੋਰੀਆ ਸ਼ਾਰਪ ਸ਼ਾਮਲ ਹਨ। ਕਿਉਂਕਿ ਲਾਰਡ ਚੀਫ਼ ਜਸਟਿਸ ਮੌਜੂਦਾ ਸਮੇਂ 'ਚ ਸਿਰਫ਼ ਮਰਦਾਂ ਦੁਆਰਾ ਵਰਤੀ ਜਾਣ ਵਾਲੀ ਪਦਵੀ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬ੍ਰਿਟਿਸ਼ ਸੰਵਿਧਾਨਕ ਕਾਨੂੰਨ ਨੂੰ 'ਲੇਡੀ ਚੀਫ਼ ਜਸਟਿਸ' ਦੇ ਸਿਰਲੇਖ ਨਾਲ ਬਦਲਣ ਦੀ ਲੋੜ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਚ 11 ਮੁੱਦੇ ਨਹੀਂ ਚਾਹੁੰਦੀ ਸਰਕਾਰ, ਜਲਦ ਪੇਸ਼ ਕੀਤਾ ਜਾਵੇਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ
ਲਾਰਡ ਚੀਫ਼ ਜਸਟਿਸ ਦਾ ਅਹੁਦਾ ਪਹਿਲੀ ਵਾਰ 1268 ਵਿੱਚ ਬਣਾਇਆ ਗਿਆ ਸੀ। 100 ਤੋਂ ਵੱਧ ਪੁਰਸ਼ ਇਸ ਅਹੁਦੇ 'ਤੇ ਰਹਿ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਲਾਰਡ ਚਾਂਸਲਰ ਅਤੇ ਨਿਆਂ ਸਕੱਤਰ ਐਲੇਕਸ ਚਾਕ ਵੱਲੋਂ ਅਗਲੇ 2 ਹਫਤਿਆਂ ਦੇ ਅੰਦਰ ਪਹਿਲੀ ਮਹਿਲਾ ਲਾਰਡ ਚੀਫ਼ ਜਸਟਿਸ ਦੇ ਨਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਚਾਕ ਅਤੇ ਪ੍ਰਧਾਨ ਮੰਤਰੀ ਦੇ ਅੰਤਿਮ ਫ਼ੈਸਲੇ ਨੂੰ ਰਾਜਾ ਵੱਲੋਂ ਪ੍ਰਵਾਨਗੀ ਦਿੱਤੀ ਜਾਵੇਗੀ। ਮੌਜੂਦਾ ਸਮੇਂ 'ਚ ਚੀਫ਼ ਜਸਟਿਸ ਲਾਰਡ ਬਰਨੇਟ ਹਨ। ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਇਸ ਅਹੁਦੇ ਲਈ ਵਿਕਟੋਰੀਆ ਸ਼ਾਰਪ ਦੀ ਉਮੀਦਵਾਰੀ ਮਜ਼ਬੂਤ ਮੰਨੀ ਜਾ ਰਹੀ ਹੈ।
ਅਪ੍ਰੈਲ 2020 ਤੋਂ ਕੋਰਟ ਆਫ਼ ਅਪੀਲ ਜੱਜ ਡੈਮ ਸੂ ਕੈਰ ਨੂੰ ਵੀ ਤੇਜ਼-ਤਰਾਰ ਅਤੇ ਭਰੋਸੇਮੰਦ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ। ਸੂ ਕੈਰ ਨੂੰ ਔਰਤਾਂ ਦੇ ਅਧਿਕਾਰਾਂ ਦੀ ਸਮਰਥਕ ਮੰਨਿਆ ਜਾਂਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਸਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਦਾ ਇਕ ਨਵਾਂ ਦੇਸੀ ਨੁਸਖ਼ਾ
NEXT STORY