ਲੰਡਨ— ਪ੍ਰਧਾਨ ਮੰਤਰੀ ਥੈਰੇਸਾ ਮੇ ਦੇ ਬੁਲਾਰੇ ਨੇ ਕਿਹਾ ਹੈ ਕਿ ਯੂਰਪੀ ਸੰਘ 'ਚੋਂ ਬਾਹਰ ਨਿਕਲਣ ਲਈ ਬ੍ਰਿਟੇਨ ਫਾਇਨਾਂਸ਼ੀਅਲ ਡੀਲ ਤਹਿਤ ਲਗਭਗ 3 ਲੱਖ ਕਰੋੜ ਤੋਂ ਲੈ ਕੇ 3.36 ਲੱਖ ਕਰੋੜ ਰੁਪਏ (35-39 ਬਿਲੀਅਨ ਪੌਂਡ, 40-46 ਬਿਲੀਅਨ ਯੂਰੋ ਜਾਂ 47-52 ਬਿਲੀਅਨ ਅਮਰੀਕੀ ਡਾਲਰ) ਤੱਕ ਦੀ ਰਕਮ ਦਾ ਭੁਗਤਾਨ ਕਰੇਗਾ। ਬ੍ਰਿਟੇਨ ਤੇ ਯੂਰਪੀ ਸੰਘ ਵਿਚ ਬ੍ਰੈਗਜ਼ਿਟ ਦੀਆਂ ਸ਼ਰਤਾਂ 'ਤੇ ਇਤਿਹਾਸਕ ਕਰਾਰ ਹੋ ਗਿਆ ਹੈ। ਭਾਵ ਬ੍ਰਿਟੇਨ ਦੇ ਯੂਰਪੀ ਸੰਘ 'ਚੋਂ ਬਾਹਰ ਨਿਕਲਣ ਦੀਆਂ ਸ਼ਰਤਾਂ 'ਤੇ ਸਹਿਮਤੀ ਬਣ ਗਈ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਅੱਜ ਸਵੇਰੇ ਇਸ ਬਾਰੇ ਗੱਲਬਾਤ ਲਈ ਬ੍ਰਸਲਜ਼ ਪਹੁੰਚੀ। ਯੂਰਪੀ ਕਮਿਸ਼ਨ ਨੇ ਕਿਹਾ ਕਿ ਇਸ ਵੱਖਵਾਦ ਦੇ ਮੁੱਦੇ 'ਤੇ ਬ੍ਰਿਟੇਨ ਨੇ ਵਰਣਨਯੋਗ ਤਰੱਕੀ ਕੀਤੀ ਹੈ। ਇਸ ਵਿਚ ਆਇਰਲੈਂਡ ਦੀ ਸਰਹੱਦ, ਸਬੰਧ ਤੋੜਨ ਬਾਰੇ ਬ੍ਰਿਟੇਨ ਦੇ ਬਿੱਲ ਅਤੇ ਨਾਗਰਿਕਾਂ ਦਾ ੱਅਧਿਕਾਰ ਸਬੰਧੀ ਸ਼ਰਤਾਂ ਸ਼ਾਮਿਲ ਹਨ।
ਇਸ ਕਰਾਰ ਨਾਲ 14-15 ਦਸੰਬਰ ਨੂੰ ਯੂਰਪੀ ਸੰਘ ਦੇ ਨੇਤਾਵਾਂ ਦਾ ਦੂਜੇ ਪੜਾਅ ਦੀਆਂ ਬ੍ਰੈਗਜ਼ਿਟ ਵਾਰਤਾਵਾਂ ਦਾ ਰਸਤਾ ਖੁੱਲ੍ਹ ਗਿਆ ਹੈ। ਇਸ ਵਿਚ ਵਪਾਰ ਤੇ ਬਦਲਾਅ ਦੀ ਮਿਆਦ ਬਾਰੇ ਗੱਲਬਾਤ ਹੋਵੇਗੀ।
2 ਸਾਲਾਂ ਤੱਕ ਯੇਰੂਸ਼ਲਮ 'ਚ ਦੂਤਘਰ ਨਹੀਂ ਕੀਤਾ ਜਾ ਸਕਦਾ ਸਥਾਪਤ : ਟਿਲਰਸਨ
NEXT STORY