ਲੰਡਨ— ਮਾਂ-ਬਾਪ ਬਣਨ ਦੀ ਇੱਛਾ ਹਰੇਕ ਇਨਸਾਨ 'ਚ ਹੁੰਦੀ ਹੈ ਪਰ ਜੇਕਰ ਕੁਦਰਤੀ ਤੌਰ 'ਤੇ ਝੋਲੀ 'ਚ ਖੈਰ ਨਾ ਪਵੇ ਤਾਂ ਲੋਕ ਡਾਕਟਰੀ ਇਲਾਜ ਦਾ ਸਹਾਰਾ ਲੈਂਦੇ ਹਨ ਪਰ ਜੇ ਇਹ ਵੀ ਅਸਫਲ ਹੋ ਜਾਣ ਤਾਂ ਫਿਰ ਦਿਲ ਟੁੱਟ ਜਾਂਦਾ ਹੈ। ਕਈ ਵਾਰ ਅਸਫਲ ਹੋਣ ਮਗਰੋਂ ਲੋਕ ਬੱਚਾ ਗੋਦ ਲੈ ਕੇ ਹੀ ਆਪਣੇ ਸੁਪਨੇ ਪੂਰੇ ਕਰਨ ਦੀ ਆਸ ਕਰਦੇ ਹਨ ਪਰ ਬ੍ਰਿਟੇਨ 'ਚ ਰਹਿੰਦੇ ਇਕ ਭਾਰਤੀ ਜੋੜੇ ਨੂੰ ਬ੍ਰਿਟੇਨ ਦੀ ਇਕ ਸੰਸਥਾ ਵਲੋਂਇਹ ਵੀ ਹੱਕ ਨਾ ਦਿੱਤਾ ਗਿਆ। ਬ੍ਰਿਟੇਨ ਮੂਲ ਦੇ ਸਿੱਖ ਜੋੜੇ ਸੰਦੀਪ ਸਿੰਘ ਮੰਡੇਰ ਅਤੇ ਰੀਨਾ ਮੰਡੇਰ ਨੇ ਇਕ ਬੱਚੇ ਨੂੰ ਗੋਦ ਲੈਣ ਲਈ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬੱਚਾ ਗੋਦ ਦੇਣ ਤੋਂ ਇਨਕਾਰ ਕਰਦਿੱਤਾ ਗਿਆ। ਜੋੜੇ ਨੇ ਕੌਂਸਲ ਖਿਲਾਫ ਕੇਸ ਕਰ ਦਿੱਤਾ ਤੇ ਹੁਣ ਇਸ ਜੋੜੇ ਨੂੰ ਜਿੱਤ ਹਾਸਲ ਹੋਈ ਹੈ। ਅਦਾਲਤ ਦੇ ਹੁਕਮ ਮੁਤਾਬਕ ਹੁਣ ਕੌਂਸਲ ਨੂੰ ਇਕ ਲੱਖ 20 ਹਜ਼ਾਰ ਪੌਂਡ (1 ਕਰੋੜ 13 ਲੱਖ ਰੁਪਏ) ਦਾ ਹਰਜਾਨਾ ਭਰਨਾ ਪਵੇਗਾ।
ਜਾਣਕਾਰੀ ਮੁਤਾਬਕ ਇਸ ਜੋੜੇ ਨੂੰ ਭਾਰਤੀ ਪਿਛੋਕੜ ਦੇ ਹੋਣ ਕਰਕੇ ਬੱਚਾ ਗੋਦ ਲੈਣ ਤੋਂ ਰੋਕਿਆ ਜਾ ਰਿਹਾ ਸੀ। ਕੌਂਸਲ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸਾਰੇ ਗੋਰੇ ਬੱਚੇ ਹਨ। ਬੀਤੇ ਦਿਨ ਆਕਸਫੋਰਡ ਕਾਊਂਟੀ ਕੋਰਟ 'ਚ ਦੱਸਿਆ ਗਿਆ ਕਿ 30 ਸਾਲਾ ਸੰਦੀਪ ਸਿੰਘ ਤੇ ਰੀਨਾ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਉਹ ਭਾਰਤ ਜਾਂ ਪਾਕਿਸਤਾਨ 'ਚ ਜਾ ਕੇ ਬੱਚਾ ਗੋਦ ਲੈ ਲੈਣ ਕਿਉਂਕਿ ਉੱਥੇ ਉਨ੍ਹਾਂ ਲਈ ਕਈ ਹੱਲ ਹਨ। ਕੌਂਸਲ ਦੇ ਪੱਖਪਾਤੀ ਰਵੱਈਏ ਕਾਰਨ ਕੇਸ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਿਆ ਗਿਆ ਸੀ। 5 ਕਮਰਿਆਂ ਦੇ ਵੱਡੇ ਘਰ 'ਚ ਰਹਿਣ ਵਾਲੇ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਆਈ. ਵੀ. ਐੱਫ. ਰਾਹੀਂ ਮਾਪੇ ਬਣਨ ਦੀ 7 ਵਾਰ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਹਰ ਪਾਸਿਓਂ ਧੱਕੇ ਖਾ ਕੇ ਉਨ੍ਹਾਂ ਨੇ ਅਮਰੀਕਾ ਜਾ ਕੇ ਬੱਚਾ ਗੋਦ ਲਿਆ।
ਅਮਰੀਕਾ 'ਚ ਬੇਰੋਜ਼ਗਾਰੀ ਦਰ ਡਿੱਗ ਕੇ 50 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਆਈ
NEXT STORY