ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤੀਜੀ ਰਾਸ਼ਟਰੀ ਤਾਲਾਬੰਦੀ ਦੌਰਾਨ ਘਰ ਰਹਿਣ ਦੀਆਂ ਦੀਆਂ ਪਾਬੰਦੀਆਂ ਦੇ ਬਾਵਜੂਦ ਸ਼ਨੀਵਾਰ ਨੂੰ ਬ੍ਰਿਟਿਸ਼ ਲੋਕਾਂ ਨੇ ਪਾਰਕਾਂ ਅਤੇ ਹੋਰ ਬਾਹਰੀ ਸਥਾਨਾਂ ਵਿੱਚ ਮੌਸਮ ਅਤੇ ਤਾਜ਼ੀ ਹਵਾ ਦਾ ਲੁਤਫ ਉਠਾਉਣ ਲਈ ਸ਼ਿਰਕਤ ਕੀਤੀ। ਜਦਕਿ ਸਰਕਾਰ ਇਸ ਵੇਲੇ ਲੋਕਾਂ ਨੂੰ ਤੀਜੀ ਤਾਲਾਬੰਦੀ ਦੌਰਾਨ ਵੱਧ ਰਹੇ ਕੋਰੋਨਾ ਕੇਸਾਂ ਅਤੇ ਮੌਤਾਂ ਨੂੰ ਘਟਾਉਣ ਲਈ ਵੱਧ ਤੋਂ ਵੱਧ ਘਰ ਰਹਿਣ ਲਈ ਅਪੀਲ ਕਰ ਰਹੀ ਹੈ।
ਦੱਖਣੀ ਲੰਡਨ ਵਿੱਚ ਸ਼ਨੀਵਾਰ ਨੂੰ ਲੋਕਾਂ ਨੇ ਕੌਫੀ ਲਈ ਲੰਬੀਆਂ ਕਤਾਰਾਂ ਲਗਾਈਆਂ।ਇਸ ਦੇ ਨਾਲ ਹੀ ਰਾਜਧਾਨੀ ਦੇ ਹਾਈਡ ਅਤੇ ਗ੍ਰੀਨਵਿਚ ਪਾਰਕਾਂ ਵਿੱਚ ਸੈਰ ਕਰਨ ਵਾਲੇ, ਦੌੜਾਕ ਅਤੇ ਸਾਈਕਲ ਸਵਾਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਇਸ ਦੌਰਾਨ ਚਾਰਨਵੁੱਡ ਫੋਰੈਸਟ ਦੇ ਬ੍ਰੈਡਗੇਟ ਪਾਰਕ ਵਿਖੇ ਕਾਰ ਪਾਰਕ ਵਾਹਨਾਂ ਨਾਲ ਭਰਿਆ ਸੀ ਅਤੇ ਦਰਜਨਾਂ ਲੋਕਾਂ ਨੂੰ ਬਰਨਮਾਊਥ ਦੇ ਸਮੁੰਦਰੀ ਕੰਢੇ 'ਤੇ ਵੀ ਧੁੱਪ ਸੇਕਦਿਆਂ ਪਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਮਲੇਸ਼ੀਆ 'ਚ ਜ਼ਬਤ ਜਹਾਜ਼ ਨੂੰ ਛੁਡਾਉਣ ਲਈ ਪਾਕਿ ਨੇ ਚੁਕਾਏ 7 ਮਿਲੀਅਨ ਡਾਲਰ
ਪਿਛਲੇ ਹਫਤੇ ਵੀ ਦੇਸ਼ ਦੇ ਪਾਰਕਾਂ ਵਿੱਚ ਇਸੇ ਤਰ੍ਹਾਂ ਦੀ ਭੀੜ ਦੇ ਦ੍ਰਿਸ਼ ਵੇਖੇ ਗਏ ਸਨ, ਜਿਨ੍ਹਾਂ ਵਿੱਚ ਸਿਹਤ ਸਕੱਤਰ ਮੈਟ ਹੈਨਕਾਕ ਵੀ ਸ਼ਾਮਿਲ ਸਨ। ਸਰਕਾਰ ਵੱਲੋਂ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਨਿਯਮ ਤੋੜਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ 800 ਪੌਂਡ ਦਾ ਜੁਰਮਾਨਾ ਲਾਗੂ ਹੋਵੇਗਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਲੰਡਨ: ਗੈਰਕਾਨੂੰਨੀ ਪਾਰਟੀ ਬੰਦ ਕਰਵਾਉਂਦਿਆਂ ਦੋ ਪੁਲਸ ਅਧਿਕਾਰੀ ਜ਼ਖਮੀ
NEXT STORY