ਲੰਡਨ (ਬਿਊਰੋ): ਬ੍ਰਿਟੇਨ ਦੇ ਮਾਨਚੈਸਟਰ ਸ਼ਹਿਰ ਵਿੱਚ ਸਕੂਲੀ ਵਿਦਿਆਰਥਣਾਂ ਦੇ ਇੱਕ ਸਮੂਹ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸਕੂਲੀ ਵਰਦੀਆਂ ਨੂੰ ਅਸ਼ਲੀਲ ਵੀਡੀਓਜ਼ ਲਈ ਪੋਸ਼ਾਕ ਵਜੋਂ ਵੇਚੇ ਜਾਣ ਅਤੇ ਉਨ੍ਹਾਂ ਨੂੰ ਪੋਰਨ ਵੀਡੀਓ ਵਿੱਚ ਪਹਿਨਣ 'ਤੇ ਪਾਬੰਦੀ ਲਾਵੇ। ਵਿਦਿਆਰਥਣਾਂ ਨੇ ਬ੍ਰਿਟਿਸ਼ ਸਰਕਾਰ ਕੋਲ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਤੇ ਹੁਣ ਤੱਕ 13,400 ਲੋਕ ਦਸਤਖ਼ਤ ਕਰ ਚੁੱਕੇ ਹਨ। ਦੇਸ਼ ਵਿੱਚ ਸਿਆਸੀ ਸੰਕਟ ਦੌਰਾਨ ਇਹ ਪਟੀਸ਼ਨ ਸਰਕਾਰ ਦੇ ਜਵਾਬ ਦੀ ਉਡੀਕ ਕਰ ਰਹੀ ਹੈ ਕਿਉਂਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਟੋਰੀ ਪਾਰਟੀ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ।
ਏਐਨਆਈ ਦੀ ਖ਼ਬਰ ਦੇ ਅਨੁਸਾਰ ਜਿਨਸੀ ਹਿੰਸਾ ਦੇ ਮਾਮਲਿਆਂ ਖ਼ਿਲਾਫ਼ ਇਹ ਪਟੀਸ਼ਨ ਸੈਂਡਬੈਕ ਹਾਈ ਸਕੂਲ ਵਿੱਚ ਇੱਕ ਨਾਰੀਵਾਦੀ ਸਮੂਹ ਦੁਆਰਾ ਸ਼ੁਰੂ ਕੀਤੀ ਗਈ ਸੀ। ਗ੍ਰੇਡ 11 ਦੀ ਵਿਦਿਆਰਥਣ ਐਲਿਸ (ਬਦਲਿਆ ਹੋਇਆ ਨਾਮ) ਨੇ ਕਿਹਾ ਕਿ ਜਦੋਂ ਸਕੂਲ ਤੋਂ ਆਉਂਦੇ-ਜਾਂਦੇ ਸਮੇਂ ਪਬਲਿਕ ਟਰਾਂਸਪੋਰਟ ਵਿੱਚ ਜਦੋਂ ਅਸੀਂ ਸਕੂਲੀ ਯੂਨੀਫਾਰਮ ਵਿਚ ਹੁੰਦੇ ਹਾਂ ਤਾਂ ਸਾਨੂੰ ਜਿਨਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਹੈਰਾਨ ਸੀ ਕਿ ਲੋਕ ਸਕੂਲੀ ਬੱਚਿਆਂ ਨੂੰ ਇੰਨੇ ਆਰਾਮ ਨਾਲ ਕਿਉਂ ਜਿਨਸੀ ਤੌਰ 'ਤੇ ਪਰੇਸ਼ਾਨ ਕਰਦੇ ਹਨ ਅਤੇ ਸਾਨੂੰ ਇੰਨਾ ਅਸਹਿਜ ਮਹਿਸੂਸ ਕਰਾਉਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਵਿਆਹ ਸਮਾਗਮ 'ਚ ਸ਼ਖ਼ਸ ਨੇ ਕੀਤੀ ਫਾਈਰਿੰਗ, ਲਾੜੀ ਦੀ ਖੋਪੜੀ ਦੇ ਆਰ-ਪਾਰ ਹੋਈ 'ਗੋਲੀ'
ਸਕੂਲ ਵਰਦੀ ਵਿੱਚ ਇੱਕ ਤਿਹਾਈ ਕੁੜੀਆਂ ਜਿਨਸੀ ਸ਼ੋਸ਼ਣ ਦੀ ਸ਼ਿਕਾਰ
ਸਮੂਹ ਦੇ ਮੈਂਬਰਾਂ ਨੇ ਕਾਨੂੰਨਸਾਜ਼ਾਂ ਨੂੰ ਚਿੱਠੀਆਂ ਵੀ ਲਿਖੀਆਂ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਸਕੂਲ ਦੇ ਸਥਾਨਕ ਕਾਉਂਸਲਰ ਜੇਮਸ ਬਾਰਬਰ ਦਾ ਸਮਰਥਨ ਪ੍ਰਾਪਤ ਹੋਇਆ ਹੈ। ਮੁਹਿੰਮ ਸਮੂਹ ਪਲਾਨ ਇੰਟਰਨੈਸ਼ਨਲ ਯੂਕੇ ਦੁਆਰਾ 2018 ਵਿੱਚ ਕਰਵਾਏ ਗਏ ਇੱਕ ਆਨਲਾਈਨ ਸਰਵੇਖਣ ਵਿੱਚ 14 ਤੋਂ 21 ਸਾਲ ਦੀ ਉਮਰ ਦੀਆਂ 1000 ਤੋਂ ਵੱਧ ਔਰਤਾਂ ਅਤੇ ਕੁੜੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸਰਵੇਖਣ ਦਰਸਾਉਂਦਾ ਹੈ ਕਿ ਇੱਕ ਤਿਹਾਈ ਤੋਂ ਵੱਧ ਕੁੜੀਆਂ ਨੂੰ ਸਕੂਲੀ ਵਰਦੀ ਪਹਿਨਣ ਦੌਰਾਨ ਜਨਤਕ ਤੌਰ 'ਤੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਯੂਕੇ ਵਿੱਚ ਜ਼ਿਆਦਾਤਰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ 16 ਸਾਲ ਦੀ ਉਮਰ ਤੱਕ ਵਰਦੀ ਪਹਿਨਣ ਦੀ ਲੋੜ ਹੁੰਦੀ ਹੈ।
'ਪੋਸ਼ਾਕਾਂ ਦੇ ਅਸ਼ਲੀਲ ਨਾਮ ਹੀ ਅਸਲ ਸਮੱਸਿਆ'
ਇੱਕ ਬਾਲਗ ਵਿਦਿਆਰਥੀ ਹੋਣ ਦੇ ਨਾਤੇ ਹੈਨਾ ਹੁਣ ਸਕੂਲ ਦੀ ਵਰਦੀ ਨਹੀਂ ਪਹਿਨਦੀ ਹੈ ਅਤੇ ਕਹਿੰਦੀ ਹੈ ਕਿ ਜਦੋਂ ਤੋਂ ਉਸਨੇ ਸਕੂਲ ਵਿੱਚ ਘਰ ਦੇ ਕੱਪੜੇ ਪਹਿਨਣੇ ਸ਼ੁਰੂ ਕੀਤੇ ਹਨ, ਉਦੋਂ ਤੋਂ ਉਸ ਨੂੰ 'ਪ੍ਰੇਸ਼ਾਨੀ ਵਿੱਚ ਕਮੀ' ਮਹਿਸੂਸ ਹੋਈ ਹੈ। ਹੈਨਾ ਦੇ ਅਨੁਭਵ ਨੂੰ ਪਲੈਨ ਇੰਟਰਨੈਸ਼ਨਲ ਯੂਕੇ ਦੇ ਖੋਜ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ 'ਕੁੜੀਆਂ ਮਹਿਸੂਸ ਕਰਦੀਆਂ ਹਨ ਕਿ ਸਕੂਲੀ ਵਰਦੀ ਵਿੱਚ ਹੋਣਾ ਉਨ੍ਹਾਂ ਨੂੰ ਇੱਕ ਖਾਸ ਨਿਸ਼ਾਨਾ ਬਣਾਉਂਦਾ ਹੈ।' ਨਾਰੀਵਾਦੀ ਸਮੂਹ ਦੀ ਸਥਾਪਨਾ 2012 ਵਿੱਚ ਅਧਿਆਪਕ ਸਾਰਾ ਮੇਲ ਦੁਆਰਾ ਕੀਤੀ ਗਈ ਸੀ। ਮੇਲ ਨੇ ਕਿਹਾ ਕਿ ਸੈਕਸ ਸ਼ਾਪ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਦਾ ਇਰਾਦਾ ਬਾਲਗਾਂ ਨੂੰ ਇਹ ਦੱਸਣਾ ਨਹੀਂ ਹੈ ਕਿ ਬੈੱਡਰੂਮ ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਸਗੋਂ ਪੋਸ਼ਾਕ ਦੇ ਅਸ਼ਲੀਲ ਨਾਵਾਂ ਜਿਵੇਂ ਕਿ 'ਸੈਕਸੀ ਸਕੂਲ ਗਰਲ ਲਿੰਗਰੀ' ਦਾ ਵਿਰੋਧ ਕਰਨਾ ਹੈ।
ਸ਼੍ਰੀਲੰਕਾ ਬਣ ਰਿਹਾ ਹੈ ਵੇਸ਼ਵਾਖਾਨਾ, 2 ਰੋਟੀਆਂ ਲਈ ਔਰਤਾਂ ਸੈਕਸਵਰਕਰ ਬਣਨ ਲਈ ਹੋ ਰਹੀਆਂ ਮਜਬੂਰ!
NEXT STORY