ਸੈਨ ਜੁਆਨ (ਭਾਸ਼ਾ)- ਅਮਰੀਕੀ ਖੇਤਰ ਪੋਰਟੋ ਰੀਕੋ ਵਿਚ ਇਕ ਅਦਾਲਤ ਦੇ ਸਾਹਮਣੇ ਮੰਗਲਵਾਰ ਨੂੰ ਇਕ ਸ਼ੱਕੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਹੋ ਗਈ ਜੋ ਭਰਾ-ਭੈਣ ਸਨ। ਗੋਲੀ ਚਲਾਉਣ ਵਾਲਾ ਮ੍ਰਿਤਕਾਂ ਦਾ ਜਾਣਕਾਰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਨੂੰ ਕੁੱਝ ਮਿੰਟ ਬਾਅਦ ਉੱਤਰੀ ਸ਼ਹਿਰ ਕੈਗੁਆਸ ਵਿਚ ਅਦਾਲਤ ਕੰਪਲੈਕਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਸਥਾਨ 'ਤੇ ਮੌਜੂਦ ਪੁਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਨ ਗੁਆਉਣ ਵਾਲਾ ਪੁਰਸ਼ ਸਥਾਨਕ ਨਾਗਰਿਕ ਸੀ ਅਤੇ ਉਸ ਦੀ ਭੈਣ ਇਕ ਨਿੱਜੀ ਕੰਪਨੀ ਵਿਚ ਸੁਰੱਖਿਆ ਗਾਰਡ ਦੇ ਰੂਪ ਵਿਚ ਕੰਮ ਕਰਦੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫਿਰੋਜ਼ਪੁਰ ਦੀ ਔਰਤ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ
ਪੋਰਟੋ ਰੀਕੋ ਦੇ ਪੁਲਸ ਕਮਿਸ਼ਨਰ ਐਂਟੋਨੀਓ ਲੋਪੇਜ ਘਟਨਾ ਸਥਾਨ 'ਤੇ ਪੁੱਜੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਸ ਇਸ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹੱਦ ਮੰਦਭਾਗੀ ਹੈ। ਇਸ ਦੌਰਾਨ ਟਾਪੂ ਦੇ ਜਨਤਕ ਸੁਰੱਖਿਆ ਵਿਭਾਗ ਦੇ ਸਕੱਤਰ ਅਲੈਕਸਿਸ ਟੋਰੇਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਸ਼ੱਕੀ ਜਾਨ ਗੁਆਉਣ ਵਾਲੇ ਲੋਕਾਂ ਨੂੰ ਜਾਣਦਾ ਸੀ ਅਤੇ ਦੋਵਾਂ ਧਿਰਾਂ ਵਿਚਾਲੇ ਇਕ ਜਾਇਦਾਦ ਨੂੰ ਲੈ ਕੇ ਕਾਨੂੰਨੀ ਵਿਵਾਦ ਸੀ।
ਇਹ ਵੀ ਪੜ੍ਹੋ: OMG! ਔਰਤ ਦੇ ਦਿਮਾਗ 'ਚ ਮਿਲਿਆ 8 ਸੈਂਟੀਮੀਟਰ ਜ਼ਿੰਦਾ ਕੀੜਾ, ਡਾਕਟਰ ਬੋਲੇ- ਕਰੀਅਰ ਦਾ ਇਹ ਪਹਿਲਾ ਹੈਰਾਨੀਜਨਕ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ 'ਚ ਆਦਿਵਾਸੀਆਂ ਦੇ ਮੁੱਦੇ 'ਤੇ 14 ਅਕਤੂਬਰ ਨੂੰ ਕਰਾਈ ਜਾਏਗੀ ਰਾਏਸ਼ੁਮਾਰੀ
NEXT STORY