ਗੁਰਦਾਸਪੁਰ(ਵਿਨੋਦ) : ਪਾਕਿਸਤਾਨ ਦੀ ਇਕ ਅਦਾਲਤ ਨੇ ਆਪਣੀ ਪੰਜ ਸਾਲਾ ਸਾਲੀ ਨੂੰ ਹਵਸ਼ ਦਾ ਸ਼ਿਕਾਰ ਬਣਾਉਣ ਵਾਲੇ ਜੀਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਾਬਾਲਿਗ ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਸਾਂਡਾ ਪੁਲਸ ਨੇ ਦੋਸ਼ੀ ਇਮਰਾਨ ਖਿਲਾਫ 2021 ’ਚ ਐੱਫ. ਆਈ. ਆਰ. ਦਰਜ ਕੀਤੀ ਸੀ।
ਇਹ ਵੀ ਪੜ੍ਹੋ : ਅਧਿਆਪਕਾ ਦੀ ਹੱਤਿਆ ਕਰਨ ਵਾਲੀਆਂ 2 ਵਿਦਿਆਰਥਣਾਂ ਨੂੰ ਫਾਂਸੀ ਤੇ ਇਕ ਨਾਬਾਲਿਗ ਨੂੰ ਉਮਰ ਕੈਦ
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮੁਲਜ਼ਮ ਸ਼ਿਕਾਇਤਕਰਤਾ ਦੀ ਵੱਡੀ ਧੀ ਦਾ ਪਤੀ ਹੈ ਅਤੇ ਉਹ ਆਪਣੀ ਪੰਜ ਸਾਲਾ ਸਾਲੀ ਨੂੰ ਧਾਰਮਿਕ ਸਥਾਨ ’ਤੇ ਲੈ ਗਿਆ ਅਤੇ ਉੱਥੇ ਉਸ ਦਾ ਜਿਣਸੀ ਸੋਸ਼ਣ ਕੀਤਾ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਾਹੌਰ ਕਨੀਜ਼ ਫਾਤਿਮਾ ਭੱਟੀ, ਵਿਸ਼ੇਸ਼ ਅਦਾਲਤ ਦੀ ਪ੍ਰਧਾਨਗੀ ਕਰਨ ਵਾਲੀ ਜੱਜ ਨੇ ਪਾਕਿਸਤਾਨ ਪੀਨਲ ਕੋਡ ਪੀ. ਪੀ. ਸੀ. ਦੀ ਧਾਰਾ 376 ਤਹਿਤ ਜਬਰ-ਜ਼ਨਾਹ ਦੇ ਦੋਸ਼ੀ ਨੂੰ ਉਮਰ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਜੱਜ ਨੇ ਦੋਸ਼ੀ ਨੂੰ ਪੀ. ਪੀ. ਸੀ. ਦੀ ਧਾਰਾ 377-ਬੀ ਦੇ ਤਹਿਤ ਯੌਨ ਉਤਪੀੜਨ ਦੇ ਇਕ ਹੋਰ ਅਪਰਾਧ (ਇਸੇ ਕੇਸ ’ਚ) ਲਈ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਜ਼ਮਾਨਤ ’ਤੇ ਰਿਹਾਅ ਦੋਸ਼ੀ ਅਦਾਲਤ ’ਚ ਮੌਜੂਦ ਸੀ, ਜਦੋਂ ਜੱਜ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ। ਜੱਜ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੂੰ ਕੋਟ ਲਖਪਤ ਜੇਲ ਭੇਜਣ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਪਾਲ ਤੇ ਸਾਥੀਆਂ ਨਾਲ ਮੁਲਾਕਾਤ ਕਰਨਗੇ ਪੰਜ ਪਿਆਰੇ, ਡਿਬਰੂਗੜ੍ਹ ਜੇਲ੍ਹ ਲਈ ਹੋਣਗੇ ਰਵਾਨਾ
NEXT STORY